ਜ¦ਧਰ, 9 ਦਸੰਬਰ (ਮਨਦੀਪ ਸਿੰਘ)- ਮੁੱਖ ਸੰਸਦੀ ਸਕੱਤਰ ਸ੍ਰੀ ਕੇ.ਡੀ.ਭੰਡਾਰੀ ਨੇ ਕਿਹਾ ਕਿ ਲਿੰਗ ਅਨੁਪਾਤ ਵਿਚਲੀ ਅਸਮਾਨਤਾ ਨੂੰ ਦੂਰ ਕਰਨ ਲਈ ਸਮਾਜਿਕ ਸੋਚ ਵਿੱਚ ਤਬਦੀਲੀ ਲਿਆ ਕੇ ਲੜਕੀਆਂ ਲਈ ਸਨਮਾਨਯੋਗ ਮਾਹੌਲ ਦੀ ਸਿਰਜਣਾ ਜਰੂਰੀ ਹੈ। ਅੱਜ ਇਥੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਅਗਵਾਈ ਹੇਠ ਸਥਾਨਕ ਮਹਾਤਮਾ ਹੰਸ ਰਾਜ ਡੀ. ਏ. ਵੀ ਇੰਸਟੀਚਿਊਟ ਆਫ ਨਰਸਿੰਗ ਵਿਖੇ ਅਸੰਤੁਲਿਤ ¦ਿਗ ਅਨੁਪਾਤ ਦੇ ਸੁਧਾਰ ਹਿੱਤ ਜਾਗਰੂਕਤਾ ਸਬੰਧੀ ਜ਼ਿਲ੍ਹਾ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਭੰਡਾਰੀ ਨੇ ਕਿਹਾ ਕਿ ਲਿੰਗ ਅਨੁਪਾਤ ਵਿਚਲੀ ਇਸ ਅਸਮਾਨਤਾ ਦੇ ਖਾਤਮੇਂ ਲਈ ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਕਰਨ ਲਈ ਉਸਾਰੂ ਸਮਾਜਿਕ ਸੋਚ ਦੀ ਸਿਰਜਣਾ ਲਈ ਨੌਜਵਾਨ ਵਰਗ ਨੂੰ ਚੇਤੰਨ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਦੇ ਖਾਤਮੇਂ ਲਈ ਸਮਾਜਿਕ ਇੱਛਾ ਸ਼ਕਤੀ ਵਧੇਗੀ ਇਹ ਸਮੱਸਿਆ ਆਪਣੇ ਆਪ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਦਹੇਜ ਪ੍ਰਥਾ ਵਰਗੀਆਂ ਸਮਾਜਿਕ ਬੁਰਾਈਆਂ ਅਤੇ ਔਰਤਾਂ ਖਿਲਾਫ ਬਣੇ ਕਾਨੂੰਨਾ ਨੂੰ ਜ਼ਮੀਨੀ ਪੱਧਰ ‘ਤੇ ਜਿਥੇ ਮੁਕੰਮਲ ਰੂਪ ਵਿੱਚ ਲਾਗੂ ਕੀਤਾ ਜਾਣਾ ਜਰੂਰੀ ਹੈ ਉਥੇ ਸਮਾਜਿਕ ਚੇਤਨਾ ਵੀ ਬਹੁਤ ਜ਼ਰੂਰੀ ਹੈ।
ਇਸ ਸਮਾਗਮ ਦਾ ਆਗਾਜ਼ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਕੁਮਾਰ ਅਮਿਤ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਐਸ.ਡੀ.ਐਮ ਡਾ. ਰਜਤ ਓਬਰਾਏ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਲੜਕੀਆਂ ਵੱਲੋਂ ਪਾਏ ਜਾ ਰਹੇ ਯੋਗਦਾਨ ਸਦਕਾ ਅੱਜ ਮੁਲਕ ਦਾ ਸਮਾਜਿਕ ਮਾਹੌਲ ਉਸਾਰੂ ਮੋੜ ਲੈ ਰਿਹਾ ਹੈ। ਸਿਵਲ ਸਰਜਨ, ਜਲੰਧਰ, ਡਾ. ਆਰ.ਐਲ ਬੱਸਣ ਨੇ ਕਿਹਾ ਕਿ ਵੱਧ ਰਹੀ ਸਮਾਜਿਕ ਚੇਤਨਾ ਸਦਕਾ ਮੌਜੂਦਾ ਸਮੇਂ ਜ਼ਿਲ੍ਹੇ ਅੰਦਰ 1000 ਲੜਕਿਆਂ ਮਗਰ ਲੜਕੀਆਂ ਦੀ ਗਿਣਤੀ 878 ਹੋ ਚੁੱਕੀ ਹੈ ਅਤੇ ਜੇਕਰ ਲੋਕ ਜਾਗਰੂਕਤਾ ਲਈ ਇਸ ਤਰ੍ਹਾਂ ਦੇ ਹੰਭਲੇ ਮਾਰੇ ਜਾਣਗੇ ਤਾਂ ਇਸ ਵਿੱਚ ਹੋਰ ਸੁਧਾਰ ਹੋਣਾ ਯਕੀਨੀ ਹੈ।



