Skip to content
Independent perspectives. Global stories.
BREAKING

ਕੱਲ ਤੱਕ ਰੁਕੀਆਂ ਅਦਾਇਗੀਆਂ ਜਾਰੀ ਹੋ ਜਾਣਗੀਆਂ : ਚੀਮਾ

Share this story

ਸੁਨਾਮ, 8 ਦਸੰਬਰ (ਰਾਕੇਸ਼ ਜਿੰਦਲ)- ਆੜਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਉੱਪ ਚੇਅਰਮੈਨ ਪੰਜਾਬ ਮੰਡੀ ਬੋਰਡ ਰਵਿੰਦਰ ਸਿੰਘ ਚੀਮਾਂ  ਨੇ ਅੱਜ ਵੱਖ-ਵੱਖ ਮੰਡੀਆਂ ਤੋਂ ਰੁਕੀ ਅਦਾਇਗੀ ਸਬੰਧੀ ਗੱਲਬੱਤ ਕਰਨ ਆਏ ਆੜਤੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਤੱਕ ਰੁਕੀਆਂ ਅਦਾਇਗੀਆਂ ਜਾਰੀ ਹੋ ਜਾਣਗੀਆਂ। ਸ੍ਰ. ਚੀਮਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ 2 ਹਜਾਰ ਕਰੋੜ ਦੀ ਹੋਰ ਮਨਜੂਰੀ ਦਿੱਤੀ ਗਈ ਹੈ ਜਿਸ ਸਬੰਧੀ ਪੰਜਾਬ ਸਰਕਾਰ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਇਸ ਰਾਸ਼ੀ ਵਿੱਚੋਂ ਪਹਿਲਾਂ ਕਿਸਾਨਾਂ, ਆੜਤੀਆਂ ਅਤੇ ਮਜਦੂਰਾਂ ਦੀਆਂ ਅਦਾਇਗੀਆਂ ਕੀਤੀਆਂ ਜਾਣ ਅਤੇ ਬਾਅਦ ਵਿੱਚ ਟੈਕਸਾਂ ਦੀ ਅਦਾਇਗੀ ਕੀਤੀ ਜਾਵੇ। ਆੜਤੀਆਂ ਵਲੋਂ ਇਸ ਗੱਲ ਦਾ ਤੌਖਲਾ ਪ੍ਰਗਟ ਕੀਤਾ ਗਿਆ ਕਿ ਇਹ ਸਮੱਸਿਆ ਆਉਣ ਵਾਲੀ ਕਣਕ ਦੀ ਫਸਲ ਤੇ ਵੀ ਆ ਸਕਦੀ ਹੈ ਇਸ ਲਈ ਇਸ ਦਾ ਕੋਈ ਅਗਾਉਂ ਹੱਲ ਕਰਨਾ ਚਾਹੀਦਾ ਹੈ, ਜਿਸਤੇ ਐਸੋਸੀਏਸਸ਼ਨ ਵਲੋਂ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਫਸਲਾਂ ਦੀ ਅਦਾਇਗੀ ਸਬੰਧੀ ਕਿਸੇ ਕਿਸਮ ਦੀ ਕੋਈ ਪ੍ਰਵਾਨਗੀ ਨਾਂ ਤਾਂ ਰਾਜ ਸਰਕਾਰ ਵਲੋਂ ਅਤੇ ਨਾ ਹੀ ਕੇਂਦਰ ਸਰਕਾਰ ਵਲੋਂ ਲਈ ਦਿੱਤੀ ਜਾਵੇ ਸਗੋਂ ਮੰਡੀਆਂ ਵਿੱਚ ਕਿਸਾਨਾਂ, ਆੜਤੀਆਂ ਅਤੇ ਮਜਦੂਰਾਂ ਦੀ ਅਦਾਇਗੀ ਜਿਵੇਂ-ਜਿਵੇਂ ਫਸਲ ਮੰਡੀ ਵਿੱਚ ਆਵੇ ਤਿਵੇਂ-ਤਿਵੇਂ

ਅਦਾਇਗੀ ਨਾਲੋਂ-ਨਾਲ ਕਰਨ ਦੇ ਹੁਕਮ ਪੱਕੇ ਤੌਰ ਤੇ ਲਾਗੂ ਰਹਿਣ। ਸ੍ਰ. ਚੀਮਾਂ ਨੇ ਕਿਹਾ ਕਿ ਆੜਤੀ ਐਸੋਸੀਏਸ਼ਨ ਪੰਜਾਬ ਵਲੋਂ ਇਸ ਸਬੰਧੀ ਕੇਂਦਰੀ ਅਧਿਕਾਰੀਆਂ ਨਾਲ ਸੀਜ਼ਨ ਤੋਂ ਪਹਿਲਾਂ ਮੀਟਿੰਗ ਕੀਤੀ ਜਾਵੇ ਅਤੇ ਜੇਕਰ ਕੋਈ ਮਸਲੇ ਦਾ ਹੱਲ ਨਾ ਹੋਇਆ ਤਾਂ ਉੱਚ ਅਦਾਲਤ ਦਾ ਵੀ ਦਰਵਾਜਾ ਖੜਕਾਇਆ ਜਾਵੇਗਾ।

WRITTEN BY