ਨਵੀਂ ਦਿ¤ਲੀ/ ਲਖਨਊ, 7 ਦਸੰਬਰ (ਪੀ. ਟੀ.)- ਰਾਜਨੀਤੀ ਦੇ ਵ¤ਡੇ ਨੇਤਾਵਾਂ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦੇ ਪੋਤੇ ਤੇਜ਼ ਪ੍ਰਤਾਪ ਸਿੰਘ ਅਤੇ ਬਿਹਾਰ ਦੇ ਸਾਬਕਾ ਮੁ¤ਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਲੜਕੀ ਰਾਜ ਲਕਸ਼ਮੀ ਦਾ ਵਿਆਹ ਹੋਣ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅ¤ਜ ਮੁਲਾਇਮ ਸਿੰਘ ਯਾਦਵ ਦੇ ਲਖਨਊ ਸਥਿਤ ਘਰ ਸ਼ਗਨ ਲੈ ਕੇ ਪਹੁੰਚੇ। ਉਨ੍ਹਾਂ ਨਾਲ ਲੜਕਾ ਤੇਜਸਵੀ, ਵ¤ਡੀ ਲੜਕੀ ਮੀਸਾ ਸਮੇਤ ਪਰਿਵਾਰ ਤੇ ਹੋਰ ਵੀ ਕਈ ਮੌਜੂਦ ਸਨ। ਮੁਲਾਇਮ ਦਾ ਪੋਤਾ ਤੇਜ ਪ੍ਰਤਾਪ ਸਿੰਘ ਯਾਦਵ ਮੈਨਪੁਰੀ ਤੋਂ ਸੰਸਦ ਮੈਂਬਰ ਹੈ ਤੇ ਰਾਜ ਲਕਸ਼ਮੀ ਲਾਲੂ ਦੇ 9 ਬ¤ਚਿਆਂ ‘ਚੋਂ ਸਭ ਤੋਂ ਛੋਟੀ ਲੜਕੀ ਹੈ।ਲਖਨਊ ਦੇ ਵਿਕਰਮਾਦਿਤ ਮਾਰਗ ਸਥਿਤ ਮੁਲਾਇਮ ਸਿੰਘ ਦੇ ਘਰ ਇਸ ਮੌਕੇ ਉ¤ਤਰ ਪ੍ਰਦੇਸ਼ ਦੇ ਮੁ¤ਖ ਮੰਤਰੀ ਅਖਿਲੇਸ਼ ਯਾਦਵ, ਸਮਾਜਵਾਦੀ ਪਾਰਟੀ ਦੇ ਜਨਰਲ ਸਕ¤ਤਰ ਰਾਮਗੋਪਾਲ ਯਾਦਵ, ਮੰਤਰੀ ਸ਼ਿਵਪਾਲ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰ ਹਾਜ਼ਰ ਸਨ।
ਬੇਟੀ ਦਾ ਸ਼ਗਨ ਲੈ ਕੇ ਲਾਲੂ ਪਹੁੰਚੇ ਮੁਲਾਇਮ ਦੇ ਘਰ



