Skip to content
Independent perspectives. Global stories.
BREAKING

ਥਾਣਾ ਹਕੀਮਾ ’ਚ ਆਮ ਜਨਤਾ ਦੀ ਕੋਈ ਸੁਣਵਾਈ ਨਹੀਂ

Share this story

ਅੰਮ੍ਰਿਤਸਰ, 7 ਦਸੰਬਰ, (ਬਲਜੀਤ ਸਿੰਘ, ਅੰਗਰੇਜ ਸਿੰਘ):-ਥਾਣਾ ਹਕੀਮਾ ਵਾਲਾ ਗੇਟ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾਂ ਹੈ। ਆਏ ਦਿਨ ਹੀ ਇੱਥੇ ਧਰਨਿਆਂ ਅਤੇ ਪ੍ਰਦਰਸ਼ਨਾ ਦਾ ਦੋਰ ਜਾਰੀ ਰਹਿੰਦਾ ਹੈ ਅਤੇ ਥਾਣਾ ਹਕੀਮਾ ਦੀ ਪੁਲਿਸ ਆਮ ਜਨਤਾ ਦੀ ਸੁਣਵਾਈ ਨਹੀਂ ਕਰਦੀ। ਇਸੇ ਤਰਾਂ ਵਾਰਡ ਨੰਬਰ 59 ਦੇ ਕੋਂਸਲਰ ਦਿਲਬਾਗ ਸਿੰਘ ਵੱਲੋਂ ਥਾਣਾ ਹਕੀਮਾਂ ਗੇਟ ਦੀ ਪੁਲਿਸ ਦੀਆਂ ਵਧੀਕੀਆਂ ਦੇ ਚੱਲਦਿਆਂ ਆਪਣੇ ਸੈਂਕੜੇ ਸਮਰਥੱਕਾਂ ਸਮੇਤ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਸੈਂਕੜੈ ਦੀ ਗਿਣਤੀ ਵਿੱਚ ਮੋਜੂਦ ਲੋਕਾਂ ਨੇ ਥਾਣੇ ਹਕੀਮਾਂ ਗੇਟ ਦੀ ਪੁਲਿਸ ਦਾ ਰੱਜ ਕੇ ਪਿੱਟ ਸਿਆਪਾ ਕੀਤਾ।ਇਸ ਮੋਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੌਂਸਲਰ ਦਿਲਬਾਗ ਸਿੰਘ ਨੇ ਕਿਹਾ ਕਿ ਥਾਣਾ ਹਕੀਮਾਂ ਗੇਟ ਦੀ ਪੁਲਿਸ ਦੀ ਗੁੰਡਾਗਰਦੀ ਆਏ ਦਿਨ ਵੱਧਦੀ ਹੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇੱਥੋਂ ਦੀ ਪੁਲਿਸ ਵੱਲੋਂ ਲੋਕਾਂ ਤੇ ਨਜਾਇਜ਼ ਪਰਚੇ ਦਰਜ਼ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਭਰਾ ਜਗਤਾਰ ਸਿੰਘ ਜੱਗਾ ਨਾਲ ਕਾਰ ਤੇ ਸਵਾਰ ਹੋ ਕੇ ਸ਼ਾਮੀ 3-4 ਵਜੇ ਆਪਣੇ ਘਰ ਆ ਰਹੇ ਸਨ,ਕਿ ਰਸਤੇ ਵਿੱਚ ਹੈ¤ਡ ਕਾਂਸਟੇਬਲ ਦਿਲਬਾਗ ਸਿੰਘ ਨੇ ਉਨ੍ਹਾਂ ਨੂੰ ਰੋਕ ਲਿਆ।ਉਨ੍ਹਾਂ ਦੱਸਿਆ ਕਿ ਉਕਤ ਹੈ¤ਡ ਕਾਂਸਟੇਬਲ ਨੇ ਉਨਾਂ ਨੂੰ ਪਿਸਤੋਲ ਵਿਖਾ ਧੱਮਕੀਆਂ ਦਿੱਤੀਆਂ ਅਤੇ ਨਾਲ ਹੀ ਗਾਲੀ ਗਲੋਚ

ਵੀ ਕੀਤਾ। ਉਨ੍ਹਾਂ ਦੱਸਿਆ ਕਿ ਹੈ¤ਡ ਕਾਂਸਟੇਬਲ ਦਿਲਬਾਗ ਸਿੰਘ ਆਖਦਾ ਹੈ ਕਿ ਡੀ ਜੀ ਪੀ ਪੰਜਾਬ ਨਾਲ ਉਸ ਦੀ ਸਿੱਧੀ ਗੱਲ ਹੈ ਜਿਸ ਦੇ ਚੱਲਦਿਆਂ ਉਸ ਨੂੰ ਕਿਸੇ ਦਾ ਕੋਈ ਡਰ ਨਹੀ। ਕੋਂਸਲਰ ਦਿਲਬਾਗ ਸਿੰਘ ਨੇ ਦੱਸਿਆ ਕਿ ਹੈ¤ਡ ਕਾਂਸਟੇਬਲ ਦਿਲਬਾਗ ਸਿੰਘ ਸਿਰੇ ਦਾ ਭ੍ਰਿਸ਼ਟ ਇਨਸਾਨ ਹੈ।ਉਨਾਂ ਦੱਸਿਆ ਕਿ ਸਾਲ 2012 ਵਿੱਚ ਉਸ ਪਾਸੋਂ ਹੈਰੋਇਨ ਫੜੀ ਸੀ ਅਤੇ ਉਹ ਜੇਲ ਵੀ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਆਏ ਦਿਨ ਹੀ ਲੋਕਾਂ ਨੂੰ ਉਨ੍ਹਾਂ ਤੇ ਝੂਠੇ ਪਰਚੇ ਦਰਜ਼ ਕਰਨ ਲਈ ਧੱਮਕਾਊਦਾਂ ਰਹਿੰਦਾਂ ਹੈ। ਇਸ ਦੇ ਨਾਲ ਹੀ ਇੱਕ ਹੋਰ ਮਾਮਲੇ ਵਿੱਚ ਪ੍ਰਿਆ ਸਿੰਘ ਪੁੱਤਰੀ ਅਸ਼ੋਕ ਕੁਮਾਰ ਵਾਸੀ ਅੰਨਗੜ ਨੇ ਦੱਸਿਆ ਕਿ ਉਹ ਯੂਨੀਵਰਸਿਟੀ ਵਿਖੇ ਉਰਦੂ ਦਾ ਡਿਪਲੋਮਾਂ ਕਰ ਰਹੀ ਹੈ।ਉਸ ਨੇ ਦੱਸਿਆ ਕਿ ਇਸ ਦੇ ਨਾਲ ਹੀ ਉਹ ਕੀਰਤਨ ਦੀਆਂ ਕਲਾਸਾਂ ਵੀ ਲਾਊਦੀ ਹੈ ਅਤੇ ਉਨੇ ਅੰਮ੍ਰਿਤਪਾਨ ਵੀ ਕੀਤਾ ਹੋਇਆ ਹੈ।ਪ੍ਰਿਆ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰੇ 2:30 ਵਜੇ ਉਹ ਆਪਣੀ ਮਾਂ ਕੁਲਵਿੰਦਰ ਕੋਰ ਅਤੇ ਛੋਟੇ ਭਰਾ ਰਾਹੁਲ ਨਾਲ ਘਰ ਵਿਖੇ ਹੀ ਮੋਜੂਦ ਸੀ।ਉਸ ਨੇ ਦੱਸਿਆ ਕਿ ਐਨੇ ਨੂੰ ਜਸਬੀਰ ਸਿੰਘ ਪੁੱਤਰ ਲੱਲੂ ਸਿੰਘ ਵਾਸੀ ਅੰਨਗੜ ਆਪਣੇ 2 ਮੁੰਡਿਆਂ ਸੂਰਜ਼, ਖੰਡਾ, ਆਪਣੀ ਕੁੜੀ ਅਤੇ ਪਤਨੀ ਨਾਲ ਉਨ੍ਹਾਂ ਦੇ ਘਰ ਆਏ ਅਤੇ ਉਨਾਂ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤਾ।ਉਸ ਨੇ ਦੱਸਿਆ ਕਿ ਜੱਦ ਉਨ੍ਹਾਂ ਇਸ ਦਾ ਵਿਰੋਧ ਕੀਤਾ ਤਾਂ ਉਕਤ ਪੰਜੇ ਲੋਕਾਂ ਨੇ ਉਨਾਂ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ।ਪ੍ਰਿਆ ਨੇ ਦੱਸਿਆ ਕਿ ਉਕਤ ਲੋਕਾਂ ਨੇ ਉਸ ਦੇ ਛੋਟੇ ਭਰਾ ਨੂੰ ਕੁੱਟ ਕੇ ਜਖਮੀ ਕਰ ਦਿੱਤਾ ਅਤੇ ਉਸ ਦੀ ਮਾਂ ਕੁਲਦੀਪ ਕੋਰ ਨਾਲ ਵੀ ਕਾਫੀ ਧੱਕਾ ਮੁੱਕੀ ਕੀਤੀ।ਉਸ ਨੇ ਦੱਸਿਆ ਕਿ ਉਕਤ ਲੋਕਾਂ ਨੇ ਉਸ ਦੀ ਮਾਂ ਦੇ ਗਲ ਪੈ ਕੇ ਉਸ ਨੂੰ ਕਾਫੀ ਗਾਲਾਂ ਕੱਡੀਆਂ।ਪ੍ਰਿਆ ਨੇ ਦੱਸਿਆ ਕਿ ਜੱਦ ਉਹ ਆਪਣੀ ਮਾਂ ਦਾ ਬਚਾਅ ਕਰਨ ਲਈ ਵਿੱਚ ਆਈ ਤਾਂ ਉਕਤ ਲੋਕਾਂ ਨੇ ਉਸ ਨਾਲ ਵੀ ਗਾਲੀ ਗਲੋਚ ਕਰਦਿਆਂ ਉਸ ਨਾਲ ਵੀ ਮਾਰ ਕੁਟਾਈ ਕੀਤੀ। ਉਸ ਨੇ ਦੱਸਿਆ ਕਿ ਇਸ ਦੇ ਨਾਲ ਹੀ ਉਸ ਦੇ ਧਾਰਮਿੱਕ ਕਕਾਰਾਂ ਦੀ ਵੀ ਬੇਅਦਬੀ ਕੀਤੀ ਗਈ। ਪ੍ਰਿਆ ਸਿਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਜੱਦ ਉਨਾਂ ਬੀਤੇ ਦਿਨ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਤੇ ਇਸ ਦਾ ਕੋਈ ਅਸਰ ਨਹੀ ਹੋਇਆ।ਉਸ ਨੇ ਇਲਜਾਮ ਲਗਾਇਆ ਕਿ ਇਹ ਸਭ ਉਕਤ ਹੈ¤ਡ ਕਾਂਸਟੇਬਲ ਦਿਲਬਾਗ ਸਿੰਘ ਦੀ ਸ਼ਹਿ ਤੇ ਹੀ ਹੋ ਰਿਹਾ ਹੈ।

WRITTEN BY