Skip to content
Independent perspectives. Global stories.
BREAKING

ਚੰਦੂਮਾਜਰਾ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਤੱਕ ਰੇਲ ਗੱਡੀ ਚਲਾਉਣ ਦਾ ਮੁੱਦਾ ਲੋਕ ਸਭਾ ’ਚ ਚੁੱਕਿਆ

Share this story

Page-1_23 ਸ਼੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਦਵਿੰਦਰਪਾਲ ਸਿੰਘ/ਅੰਕੁਸ਼) :ਅੱਜ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਨੰਦਪੁਰ ਸਾਹਿਬ ਦੀ 350 ਸਾਲਾਂ ਸ਼ਤਾਬਦੀ ਸਮਾਗਮਾਂ ਦੇ ਮੱਦੇਨਜ਼ਰ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਵਾਇਆ ਮੋਰਿੰਡਾ ਇੱਕ ਰੇਲਗੱਡੀ ਸੰਗਤਾਂ ਦੀ ਸਹੂਲਤ ਲਈ ਸ਼ੁਰੂ ਕਰਨ ਦਾ ਮੁੱਦਾ ਜ਼ੋਰਾਂ ਸ਼ੋਰਾਂ ਦੇ ਨਾਲ ਲੋਕ ਸਭਾ ਵਿੱਚ ਉਠਾਇਆ।ਜਿਸਦਾ ਸਮੁੱਚੇ ਇਲਾਕੇ ਵੱਲੋਂ ਅਤੇ ਸਿੱਖ ਜਗਤ ਵੱਲੋਂ ਸੁਆਗਤ ਕੀਤਾ ਜਾ ਰਿਹਾ ਹੈ। ਪਰ ਨਾਲ ਹੀ ਉ¤ਤਰੀ ਰੇਲਵੇ ਵੱਲੋਂ ਨੰਗਲ ਡੈਮ ਤੋਂ ਲਖਨਊ ਜਾਣ ਵਾਲੀ ਹਫਤਾਵਾਰੀ ਗੱਡੀ ਦੇ ਬੰਦ ਕਰ ਦੇਣ ਨਾਲ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਸਿੱਖ ਸੰਗਤਾਂ ਦੀ ਇਹ ਮੰਗ ਸੀ ਕਿ ਤਖਤ ਸ੍ਰੀ ਕੇਸਗੜ• ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਰੇਲ ਲਿੰਕ ਮੁਹਈਆ ਕਰਵਾਇਆ ਜਾਵੇ ਤਾਂ ਜੋ ਰੇਲਗੱਡੀ ਰਾਂਹੀ ਉਹ ਦੋ ਮਹਾਨ ਤਖਤਾਂ ਦੇ ਦਰਸ਼ਨ ਸਹਿਜੇ ਹੀ ਕਰ ਸਕਣ। ਪਰ  ਯੂ ਪੀ ਏ ਟੂ ਵਿੱਚ ਰੇਲ ਮੰਤਰੀ ਰਹੀ ਮਮਤਾ ਬੈਨਰਜੀ ਨੇ

ਇਸ ਰੇਲ ਲਿੰਕ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਇਸ ਪ੍ਰੋਜੈਕਟ ਦਾ 50 ਫੀਸਦੀ ਪੰਜਾਬ ਸਰਕਾਰ ਨਹੀਂ ਦਿੰਦੀ ਉਦੋਂ ਤੱਕ ਇਹ ਪ੍ਰੋਜੈਕਟ ਸਿਰੇ ਨਹੀਂ ਚੜ• ਸਕਦਾ। ਜਿਸਤੋਂ ਬਾਅਦ ਇਹ ਪ੍ਰੋਜੈਕਟ ਠੰਡੇ ਬਸਤੇ ਵਿੱਚ ਪੈ ਗਿਆ ਸੀ।
ਜਿਸਤੋਂ ਬਾਅਦ ਸਥਾਨਕ ਲੋਕਾਂ ਦੀ ਅਤੇ ਸਮੁੱਚੇ ਸਿੱਖ ਜਗਤ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਜ਼ੋਰਦਾਰ ਢੰਗ ਦੇ ਨਾਲ ਇਹ ਮੁੱਦਾ ਲੋਕ ਸਭਾ ਵਿੱਚ ਉਠਾ ਕੇ ਬਿਨਾਂ ਦੇਰੀ ਸ੍ਰੀ ਅੰਮ੍ਰਿਤਸਰ ਤੱਕ ਰੇਲ ਗੱਡੀ ਵਾਇਆ ਮੋਰਿੰਡਾ ਚਲਾਉਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਬੇਸ਼ੱਕ ਚੰਦੂਮਾਜਰਾ ਨੇ ਬੁਹਤ ਵਧੀਆ ਉ¤ਦਮ ਕੀਤਾ ਹੈ ਪਰ ਉਨ•ਾਂ ਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਦੇ ਨਾਲ ਇਹ ਮੁੱਦਾ ਚੁੱਕ ਕੇ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਤੱਕ ਦੇ 40 ਕਿਲੋਮੀਟਰ ਦੇ ਹਿੱਸੇ ‘ਤੇ ਰੇਲ ਲਾਈਨ ਵਿਛਾਉਣ ਦੇ ਪ੍ਰੋਜੈਕਟ ਨੂੰ ਹੀ ਮਨਜ਼ੂਰ ਕਰਵਾਉਣ ਤਾਂ ਜੋ ਸ੍ਰੀ ਆਨੰਦਪੁਰ ਸਾਹਿਬ ਤੋਂ ਸਿੱਧਾ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਰੇਲ ਲਿੰਕ ਸਥਾਪਿਤ ਹੋ ਸਕੇ।
ਓਧਰ ਦੂਸਰੇ ਪਾਸੇ ਉ¤ਤਰੀ ਰੇਲਵੇ ਵੱਲੋਂ ਨੰਗਲ ਡੈਮ ਤੋਂ ਵਾਇਆ ਆਨੰਦਪੁਰ ਸਾਹਿਬ ਲਖਨਊ ਜਾਣ ਵਾਲੀ ਐਕਸਪ੍ਰੈਸ ਬੰਦ ਕਰ ਦਿੱਤੀ ਹੈ। ਇਸ ਸਬੰਧ ਵਿੱਚ ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਹ ਗੱਡੀ ਆਰਜ਼ੀ ਤੌਰ ਤੇ ਲੋੜ ਅਨੁਸਾਰ ਹੀ ਚੱਲਦੀ  ਸੀ ਅਤੇ ਹੁਣ ਬੰਦ ਕਰ ਦਿੱਤੀ ਗਈ ਹੈ। ਇਸ ਬਾਰੇ ਵਿੱਚ ਨੰਬਰਦਾਰ ਸੁਖਦੇਵ ਸਿੰਘ ਘੱਟੀਵਾਲ ਨੇ ਮੰਗ ਕੀਤੀ ਕਿ ਇਸ ਰੇਲਗੱਡੀ ਨੂੰ ਤੁਰੰਤ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।

WRITTEN BY