Skip to content
Independent perspectives. Global stories.
BREAKING

ਕਰੰਸੀ ਨੋਟਾਂ ’ਤੇ ਗਾਂਧੀ ਦੀ ਥਾਂ ਕਿਸੇ ਹੋਰ ਆਗੂ ਦੀ ਤਸਵੀਰ ਨਾ ਛਾਪੀ ਜਾਵੇ : ਰਿਜ਼ਰਵ ਬੈਂਕ ਕਮੇਟੀ

Share this story

Page-1_23 ਨਵੀਂ ਦਿ¤ਲੀ, 5 ਦਸੰਬਰ (ਪੀ. ਟੀ.)- ਭਾਰਤੀ ਰਿਜ਼ਰਵ ਬੈਂਕ ਦੀ ਕਮੇਟੀ ਨੇ ਇਹ ਕਹਿੰਦੇ ਹੋਏ ਕਰੰਸੀ ਨੋਟਾਂ ‘ਤੇ ਕਿਸੇ ਦੂਸਰੇ ਭਾਰਤੀ ਆਗੂ ਦੀ ਤਸਵੀਰ ਨਾ ਛਾਪਣ ਦਾ ਫ਼ੈਸਲਾ ਕੀਤਾ ਹੈ ਕਿ ਮਹਾਤਮਾ ਗਾਂਧੀ ਨਾਲੋਂ ਕੋਈ ਹੋਰ ਸ਼ਖਸੀਅਤ ਭਾਰਤ ਦੀ ਬਿਹਤਰ ਵਿਸ਼ੇਸ਼ਤਾ ਪੇਸ਼ ਨਹੀਂ ਕਰ ਸਕਦੀ। ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਵਿਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਦੀ ਸਲਾਹ ‘ਤੇ 2010 ਵਿਚ ਭਵਿ¤ਖ ਵਿਚ ਛਾਪੇ ਜਾਣ ਵਾਲੇ ਨੋਟਾਂ ਨੂੰ ਡਿਜ਼ਾਈਨ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਉਨ੍ਹਾਂ ਕਿਹਾ ਕਿ ਕਮੇਟੀ ਨੇ ਕਰੰਸੀ ਨੋਟਾਂ ਦੇ ਨਵੇਂ ਡਿਜ਼ਾਈਨ ਵਿਚ ਮੌਜੂਦਾ ਮਹਾਤਮਾ ਗਾਂਧੀ ਦੀ ਥਾਂ ਦੂਸਰੀਆਂ ਸ਼ਖਸੀਅਤਾਂ ਤਸਵੀਰ ਛਾਪਣ ਦੇ ਮੁ¤ਦੇ ‘ਤੇ ਡੂੰਘਾ ਵਿਚਾਰ ਵਟਾਂਦਰਾ ਕੀਤਾ। ਸ੍ਰੀ ਜੇਤਲੀ ਨੇ ਦ¤ਸਿਆ ਕਿ ਲੰਬੀ ਸੋਚ

ਵਿਚਾਰ ਪਿ¤ਛੋਂ ਕਮੇਟੀ ਨੇ ਫ਼ੈਸਲਾ ਕੀਤਾ ਕਿ ਮਹਾਤਮਾ ਗਾਂਧੀ ਨਾਲੋਂ ਕੋਈ ਦੂਸਰੀ ਸ਼ਖਸੀਅਤ ਭਾਰਤ ਦੀਆਂ ਬਿਹਤਰ ਵਿਸ਼ੇਸ਼ਤਾਵਾਂ ਪੇਸ਼ ਨਹੀਂ ਕਰ ਸਕਦੀ। ਇਕ ਸਵਾਲ ਦੇ ਜਵਾਬ ਵਿਚ ਸ੍ਰੀ ਜੇਤਲੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਸਰਕਾਰੀ ਅਤੇ ਨਿ¤ਜੀ ਬੈਂਕਾਂ ਦੇ ਏ. ਟੀ. ਐਮਜ਼ ਵਿ¤ਚੋਂ ਜਾਲ੍ਹੀ ਕਰੰਸੀ ਨੋਟ ਨਿਕਲਣ ਦੀਆਂ 21 ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਨੇ ਸ਼ਿਕਾਇਤਾਂ ਬਾਰੇ ਰਿਪੋਰਟ ਮਿਲਣ ਪਿ¤ਛੋਂ ਬੈਂਕਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ 100 ਰੁਪਏ ਅਤੇ ਇਸ ਤੋਂ ਵ¤ਧ ਕੀਮਤ ਦੇ ਨੋਟ ਉਨ੍ਹਾਂ ਦੀ ਪ੍ਰਮਾਣਕਤਾ ਪਰਖਣ ਅਤੇ ਮਸ਼ੀਨਾਂ ਦੁਆਰਾ ਠੀਕ ਪਾਏ ਜਾਣ ਪਿ¤ਛੋਂ ਹੀ ਏ. ਟੀ. ਐਮਜ਼ ਰਾਹੀਂ ਜਾਰੀ ਕੀਤੇ ਜਾਣ।

WRITTEN BY