ਸ੍ਰੀਨਗਰ, 3 ਦਸੰਬਰ (ਪੀ.ਟੀ.)- ਜੰਮੂ ਤੇ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਸੈਨਾ ਅਤੇ ਅ¤ਤਵਾਦੀਆਂ ਵਿਚਕਾਰ ਮੰਗਲਵਾਰ ਤੋਂ ਹੀ ਜਾਰੀ ਮੁਠਭੇੜ ’ਚ 6 ਅ¤ਤਵਾਦੀ ਮਾਰੇ ਜਾਣ ਤੇ ਇਕ ਜੇ.ਸੀ.ਓ. ਜਵਾਨ ਦੇ ਸ਼ਹੀਦ ਹੋਣ ਦੀ ਖਬਰ ਹੈ। ਉਥੇ ਪੰਜ ਵਿਧਾਨ ਸਭਾ ਹਲਕਿਆਂ ’ਚ ਮ¤ਤਦਾਨ ਵੀ ਚ¤ਲ ਰਿਹਾ ਹੈ। ਸੈਨਾ ਦੇ ਇਕ ਸੀਨੀਅਰ ਅਧਿਕਾਰੀ ਨੇ ਦ¤ਸਿਆ ਕਿ ਨੌਗਾਮ ਇਲਾਕੇ ’ਚ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲੇ ਹਥਿਆਰਬੰਦ ਅ¤ਤਵਾਦੀਆਂ ’ਚੋਂ 6 ਮਾਰੇ ਜਾ ਚੁ¤ਕੇ ਹਨ ਤੇ ਉ¤ਥੇ ਤੈਨਾਤ ਜਵਾਨਾਂ ਨੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿ¤ਤਾ ਹੈ, ਪਰ ਅਜੇ ਵੀ ਕਈ ਅ¤ਤਵਾਦੀ ਉਥੇ ਲੁਕੇ ਹੋਏ ਹਨ। ਉਨ੍ਹਾਂ ਦ¤ਸਿਆ ਕਿ ਮੰਗਲਵਾਰ 3 ਅ¤ਤਵਾਦੀ ਮਾਰੇ ਗਏ ਸਨ ਤੇ ਅ¤ਜ 4 ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ ਜਿਨ੍ਹਾਂ ’ਚੋਂ
3 ਅ¤ਤਵਾਦੀ ਤੇ ਇਕ ਜੇ.ਸੀ.ਓ. (ਜੂਨੀਅਰ ਕਮਿਸ਼ਨਡ ਅਫਸਰ) ਦੀ ਮੌਤ ਹੋ ਗਈੇ ਤੇ 2 ਜਵਾਨ ਵੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੈਨਾ ਅਧਿਕਾਰੀਆਂ ਨੇ ਦ¤ਸਿਆ ਕਿ ਸਾਰੇ ਰਸਤਿਆਂ ਨੂੰ ਬੰਦ ਕਰ ਦਿ¤ਤਾ ਗਿਆ ਹੈ ਤੇ ਸੈਨਾ ਨੂੰ ਹੋਰ ਸਹਾਇਤਾ ਭੇਜੀ ਜਾ ਰਹੀ ਹੈ। ਸਥਾਨਕ ਇਲਾਕੇ ‘ਚ ਕਾਫੀ ਬਰਫਬਾਰੀ ਹੋ ਰਹੀ ਹੈ ਤੇ ਰਸਤਾ ਖਤਰਨਾਕ ਬਣਦਾ ਜਾ ਰਿਹਾ ਹੈ। ਆਖਰੀ ਰਿਪੋਰਟ ਆਉਣ ਤ¤ਕ ਮੁਠਭੇੜ ਜਾਰੀ ਸੀ।



