ਫੈਜ਼ਾਬਾਦ, 3 ਦਸੰਬਰ (ਪੀ.ਟੀ.)- ਅਯੁਧਿਆ ਬਾਬਰੀ ਮਸਜਿਦ ਮਾਮਲੇ ਦੇ ਮੁ¤ਖ ਪ¤ਖ ਹਾਸ਼ਿਮ ਅੰਸਾਰੀ ਨੇ ਇਸ ਮਾਮਲੇ ਤੋਂ ਹ¤ਟਣ ਦਾ ਫੈਸਲਾ ਕੀਤਾ ਹੈ। ਹੁਣ ਹਾਸ਼ਿਮ ਅੰਸਾਰੀ ਮੁ¤ਕਦਮੇ ਦੀ ਪੈਰਵੀ ਨਹੀਂ ਕਰਨਗੇ। ਉਨ੍ਹਾਂ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕੀਤਾ ਕਿ ਉਹ ਹੁਣ ਰਮਲ¤ਲਾ ਨੂੰ ਆਜ਼ਾਦ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਮਾਮਲੇ ‘ਚ ਹੋ ਰਹੀ ਸਿਆਸਤ ਤੋਂ ਦੁਖੀ ਹੋਣ ਦੀ ਗ¤ਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦਾ ਕਿਆਮਤ ਤ¤ਕ ਫੈਸਲਾ ਨਹੀਂ ਹੋ ਸਕਦਾ। ਅੰਸਾਰੀ ਨੇ ਕਿਹਾ ਕਿ ਰਾਮਲ¤ਲਾ ਤਿਰਪਾਲ ‘ਚ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਨਾਮ ‘ਤੇ ਸਿਆਸਤ ਕਰਨ ਵਾਲੇ ਲੋਕ ਮਹ¤ਲਾਂ ‘ਚ ਰਹਿ ਰਹੇ ਹਨ। ਚਾਹੇ ਹਿੰਦੂ ਹੋਣ ਜਾਂ ਮੁਸਲਮਾਨ ਸਾਰੇ ਆਪਣੀ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਹਨ। ਅੰਸਾਰੀ ਨੇ ਉਤਰ ਪ੍ਰਦੇਸ਼ ਦੇ ਮੰਤਰੀ ਆਜਮ ਖਾਂ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਬਾਬਰੀ ਐਕਸ਼ਨ ਕਮੇਟੀ ਮੁਕ¤ਦਮੇ ਦੀ ਪੈਰਵੀ ਲਈ ਬਣੀ ਸੀ। ਉਸ ਸਮੇਂ ਆਜਮ ਖਾਂ ਵੀ ਨਾਲ ਸਨ ਪਰ ਹੁਣ ਉਹ ਮੁਲਾਇਮ ਕੋਲ ਚਲੇ ਗਏ ਹਨ।



