ਚਰਨਜੀਤ ਚੀਮਾ ਦੀ ਵਿਸ਼ੇਸ਼ ਰਿਪੋਰਟ
ਸ੍ਰੀ ਹਰਗੋਬਿੰਦਪੁਰ, 3 ਦਸੰਬਰ- ਸ੍ਰੀ ਹਰਗੋਬਿੰਦਪੁਰ ਵਿਖੇ ਸ਼ਹਿਰ ਨਿਵਾਸੀਆਂ ਨੇ ਪ¤ਤਰਕਾਰਾਂ ਨੂੰ ਦੱਸਿਆ ਕਿ ਅਸੀਂ ਪਿਛਲੇ 40 ਸਾਲ ਤੋਂ ਨਗਰ ਕੌਂਸਲ ਦੀ ਸੜਕ ਨਾਲ ਲ¤ਗਦੀ ਵਿਹਲੀ ਜਗ੍ਹਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਹਿਮਤੀ ਨਾਲ ਗਰੀਬ ਜਨਤਾ ਵਰਤਦੀ ਸੀ ਅਤੇ ਆਪਣਾ ਗੁਜ਼ਾਰਾ ਕਰਨ ਵਾਸਤੇ ਇਸ ਜਗ੍ਹਾ ’ਤੇ ਰੇਹੜੀਆਂ ਲਾ ਕੇ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੇ ਹਾਂ ਅਤੇ ਇਸ ਜਗ੍ਹਾ ਦਾ ਪਹਿਲਾਂ ਕਿਸੇ ਨੇ ਕਦੇ ਵੀ ਕੋਈ ਖਿਆਲ ਨਹੀਂ ਕੀਤਾ, ਪਰ ਕੁਝ ਦਿਨਾਂ ਤੋਂ ਇਸ ਜਗ੍ਹਾ ’ਤੇ ਕੰਡਿਆਲੀ ਤਾਰ ਲਾ ਦਿੱਤੀ ਗਈ ਹੈ ਅਤੇ ਸਾਡੀਆਂ ਸਾਰੇ ਗਰੀਬਾਂ ਦੀਆਂ ਰੇਹੜੀਆਂ ਬਾਹਰ ਕ¤ਢ ਦਿੱਤੀਆਂ ਹਨ, ਜਿਸ ਨਾਲ ਸਾਡਾ ਕੰਮ-ਕਾਜ ਠ¤ਪ ਹੋ ਗਿਆ ਹੈ ਤੇ ਸਾਡੇ ਬ¤ਚੇ ਰੋਟੀ ਤੋਂ ਆਤਰ ਹੋ ਗਏ ਹਨ ।ਜਦੋਂ ਅਸੀਂ ਸਾਬਕਾ ਪ੍ਰਧਾਨ ਨਗਰ ਕੌਂਸਲ ਸ. ਹਰਜੀਤ ਸਿੰਘ ਭ¤ਲਾ ਨਾਲ ਇਸ ਬਾਰੇ ਗ¤ਲ ਕੀਤੀ ਤਾਂ ਉਨ੍ਹਾਂ ਕਿਹਾ ਮੈਂ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਗਰੀਬਾਂ ਲਈ ਇਸ ਜਗ੍ਹਾ ਦਾ ਕੇਸ
ਅਦਾਲਤ ਤੋਂ ਲੜ ਕੇ ਜਿੱਤਿਆ ਸੀ ਅਤੇ ਜਿਸ ਦਾ ਇੰਤਕਾਲ ਕਮੇਟੀ ਦੇ ਨਾਮ ਕਰਵਾ ਦਿੱਤਾ ਹੈ, ਜੋ ਕਿ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੀ ਮਾਲਕੀ ਸੀ।ਸ. ਭ¤ਲਾ ਨੇ ਕਿਹਾ ਕਿ ਜਦੋਂ ਤੋਂ ਅਸੀਂ ਇਸ ਜਗ੍ਹਾ ਦਾ ਕੇਸ ਜਿੱਤਿਆ ਹੈ ਉਦੋਂ ਤੋਂ ਹੀ ਇਹ ਗਰੀਬ ਲੋਕ ਇੱਥੇ ਰੇਹੜੀਆਂ ਲਾ ਕੇ ਆਪਣਾ ਛੋਟਾ-ਮੋਟਾ ਧੰਦਾ ਕਰਕੇ ਆਪਣਾ ਰੋਟੀ ਟ¤ੁਕ ਚਲਾ ਰਹੇ ਸਨ, ਪਰ ਇਸ ਦੌਰਾਨ ਅਸੀਂ ਕਿਸੇ ਨੂੰ ਕਦੇ ਵੀ ਤੰਗ ਨਹੀਂ ਕੀਤਾ ਪਰ ਹੁਣ ਮੌਜੂਦਾ ਕਾਰਜਸਾਧਕ ਅਫਸਰ ਬਰਿਜ ਮੋਹਨ ਨੇ ਸਿਆਸੀ ਦਬਾਅ ਹੇਠ ਆ ਕੇ ਇਸ ਜਗ੍ਹਾ ’ਤੇ ਤਾਰ ਲਵਾ ਦਿੱਤੀ ਹੈ ਅਤੇ ਰੇਹੜੀਆਂ ਵਾਲਿਆਂ ਦਾ ਕਾਰੋਬਾਰ ਠ¤ਪ ਹੋਣ ਕਰਕੇ ਉਹ ਦਰ-ਦਰ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਹੋ ਗਏ ਹਨ । ਸਾਬਕਾ ਪ੍ਰਧਾਨ ਬਾਵਾ ਹਰਜੀਤ ਸਿੰਘ ਭ¤ਲਾ ਨੇ ਜਦੋਂ ਕੇਸ ਜਿੱਤਿਆ ਸੀ ਉਦੋਂ ਇਹ ਕਿਹਾ ਸੀ ਕਿ ਜਦੋਂ ਤ¤ਕ ਇਹ ਜਗ੍ਹਾ ਵਿਹਲੀ ਹੈ ਤੇ ਇਸ ਦਾ ਕੋਈ ਹੋਰ ਤਰ੍ਹਾਂ ਇਸਤੇਮਾਲ ਨਹੀਂ ਹੁੰਦਾ ਉਦੋਂ ਤ¤ਕ ਇਹ ਰੇਹੜੀਆਂ ਵਾਲੇ ਆਪਣਾ ਕੰਮ ਕਰ ਲੈਣ ।ਹੁਣ ਹਾਲਤ ਇਹ ਹੈ ਕਿ ਨਾ ਤਾਂ ਕਿਸੇ ਦੀ ਰੇਹੜੀ ਲ¤ਗਦੀ ਹੈ ਅਤੇ ਨਾ ਹੀ ਕਿਸੇ ਦੀ ਗ¤ਡੀ ਲ¤ਗਦੀ ਹੈ ।ਤਾਰ ਲ¤ਗਣ ਨਾਲ ਰਸਤਾ ਬਹੁਤ ਜ਼ਿਆਦਾ ਘ¤ਟ ਜਾਂਦਾ ਹੈ , ਪਰ ਹੁਣ ਭਰੋਸੇਯੋਗ ਸੂਤਰਾਂ ਤੋਂ ਪਤਾ ਲ¤ਗਾ ਹੈ ਕਿ ਕਾਰਜਸਾਧਕ ਅਫਸਰ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਬਰਿਜ ਮੋਹਨ ਵਲੋਂ ਇਹ ਤਾਰ ਲਾਉਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਕਹਿਣ ਮੁਤਾਬਿਕ ਹੀ ਇਹ ਸਾਰੇ ਰੇਹੜੀਆਂ ਵਾਲੇ ਕੰਮ ਤਂੋ ਵਿਹਲੇ ਹੋ ਗਏ ਹਨ ।
ਰੇਹੜੀਆਂ ਵਾਲਿਆਂ ਨੇ ਮੰਗ ਕੀਤੀ ਹੈ ਕਿ ਸਾਡੇ ਕੋਲ ਰੇਹੜੀਆਂ ਲਾਉਣ ਵਾਸਤੇ ਹੋਰ ਕੋਈ ਜਗ੍ਹਾ ਨਹੀਂ ਹੈ, ਜਿਸ ਕਰਕੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀ ਸਰਕਾਰ ਪਾਸੋਂ ਮੰਗ ਹੈ ਕਿ ਸਾਨੂੰ ਰੇਹੜੀਆਂ ਲਾਉਣ ਵਾਸਤੇ ਤਾਰ ਹਟਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਅਸੀਂ ਆਪਣੇ ਪਰਿਵਾਰ ਦਾ ਪੇਟ ਪਾਲ ਸਕੀਏ।ਇਸ ਮੌਕੇ ’ਤੇ ਸ਼ਹਿਰ ਵਾਸੀਆਂ ਤੋਂ ਇਲਾਵਾ ਰੇਹੜੀਆਂ ਵਾਲੇ, ਦੁਕਾਨਾਂ ਵਾਲੇ ਅਤੇ ਹੋਰ ਵੀ ਕਈਂ ਲੋਕ ਸਨ, ਜਿਨ੍ਹਾਂ ਦਾ ਇਸ ਤਾਰ ਕਰਕੇ ਕੰਮ-ਕਾਰ ਠ¤ਪ ਹੋ ਗਿਆ ਹੈ।



