Skip to content
Independent perspectives. Global stories.
BREAKING

ਹਿਊਜ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

Share this story

Page-1_03 ਮੈਕਸਵਿਲੇ (ਆਸਟਰੇਲੀਆ), 3 ਦਸੰਬਰ (ਪੀ.ਟੀ.)- ਆਪਣੇ ਚਹੇਤੇ ਦੋਸਤ ਫਿਲਪ ਹਿਊਜ ਨੂੰ ਅੰਤਿਮ ਵਿਦਾਈ ਦੇਣ ਲਈ ਆਸਟਰੇਲੀਆ ਕ੍ਰਿਕਟ ਟੀਮ ਦੇ ਕਪਤਾਨ ਮਾਈਕਲ ਕਲਾਰਕ ਪਹਿਲਾ ਹੀ ਮੈਕਸਵਿਲ ਪਹੁੰਚ ਗਏ ਸਨ। ਹਿਊਜ ਨੂੰ ਵਿਦਾਈ ਦੇਣ ਲਈ ਕਰੀਬ ਪੰਜ ਹਜ਼ਾਰ ਲੋਕ ਪਹੁੰਚੇ। ਹਿਊਜ ਦੇ ਅੰਤਿਮ ਸਸਕਾਰ ’ਚ ਭਾਰਤ ਵੱਲੋਂ ਵਿਰਾਟ ਕੋਹਲੀ ਅਤੇ ਰਵੀ ਸ਼ਾਸਤਰੀ ਤੋਂ ਇਲਾਵਾ ਦੁਨੀਆ ਭਰ ਦੇ ਕਈ ਸਾਬਕਾ ਅਤੇ ਮੌਜੂਦਾ ਕ੍ਰਿਕਟ ਖਿਡਾਰੀ ਵੀ ਪਹੁੰਚੇ। ਜਿਨ੍ਹਾਂ ’ਚ ਮਾਰਕ ਟੇਲਰ, ਸਰ ਰਿਚਰਡ ਹੈਡਲੀ, ਬ੍ਰਾਇਨ ਲਾਰਾ, ਸ਼ੇਨ ਵਾਰਨ, ਮਾਈਕਲ ਹਸੀ, ਰਿ¤ਕੀ ਪੋਟਿੰਗ, ਬ੍ਰੇਟ ਲੀ, ਐਡਮ ਗਿਲਕ੍ਰਿਸਟ ਅਤੇ ਗਲੇਨ ਮੈਕਗ੍ਰਾ ਸ਼ਾਮਲ ਹਨ। ਪ੍ਰਧਾਨ ਮੰਤਰੀ ਟੋਨੀ ਐਬਟ ਵੀ ਅੰਤਿਮ ਸਸਕਾਰ ’ਚ ਸ਼ਾਮਲ ਹੋ ਕੇ

ਵਿਛੋੜਾ ਦੇ ਚੁ¤ਕੇ ਕ੍ਰਿਕਟ ਖਿਡਾਰੀ ਨੂੰ ਸ਼ਰਧਾਂਜਲੀ ਦਿ¤ਤੀ। ਅੰਤਿਮ ਸਸਕਾਰ ਦੌਰਾਨ ਮਾਈਕਲ ਕਲਾਰਕ ਰੋ ਪਏ। ਉਨ੍ਹਾਂ ਨੇ ਕਿਹਾ ਕਿ ਕ੍ਰਿਕੇਟ ਦੀ ਦੁਨੀਆ ਹਿਊਜ ਨੂੰ ਹਮੇਸ਼ਾ ਯਾਦ ਰ¤ਖੇਗੀ।ਹਿਊਜ ਦੇ ਅੰਤਿਮ ਸਸਕਾਰ ਨੂੰ ਉਸ ਦੇ ਚਾਹੁਣ ਵਾਲਿਆਂ ਨੇ ਕਿਸੇ ਸਮਾਗਮ ਦੀ ਤਰ੍ਹਾਂ ਮਨਾਇਆ। ਪਿਛਲੇ ਐਤਵਾਰ 30 ਨਵੰਬਰ ਨੂੰ ਹੀ 26ਵੇਂ ਸਾਲ ਵਿਚ ਕਦਮ ਰੱਖਣ ਵਾਲੇ ਹਿਊਜ ਜ਼ਿੰਦਗੀ ਨੂੰ ਅਗਾਹ ਤਾਂ ਨਹੀਂ ਜੀ ਸਕੇ ਪਰ ਉਹ ਯਾਦਾਂ ਵਿਚ ਹਮੇਸ਼ਾ ਅਮਰ ਰਹਿਣਗੇ।

WRITTEN BY