Skip to content
Independent perspectives. Global stories.
BREAKING

ਸੜਕ ਹਾਦਸੇ ’ਚ ਮਾਂ ਪੁੱਤ ਹਲਾਕ

Share this story

ਦਿੜਬਾ ਮੰਡੀ, 2 ਦਸੰਬਰ (ਰਣਜੋਧ ਸੰਧੂ)- ਅੱਜ ਸਵੇਰੇ ਨੈਸ਼ਨਲ ਹਾਈਵੇ 71 ’ਤੇ ਪਿੰਡ ਤੁਰਬਨਜਾਰਾ ਨੇੜੇ ਇੱਕ ਤੰਗ ਪੁਲ ਕਾਰਣ ਵਾਪਰੇ ਹਾਦਸੇ ਵਿੱਚ ਮਾਂ ਪੁੱਤ ਦੀ ਮੌਤ ਹੋ ਗਈ। ਪ੍ਰਤਾਪਤ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਉਰਫ ਜੈਲਾ ਵਾਸੀ ਸ਼ਫੀਪੁਰ ਖੁਰਦ ਆਪਣੀ ਮਾਤਾ ਨਾਲ ਮਹਿਲਾਂ ਤੋਂ ਸ਼ਫੀਪੁਰ ਨੂੰ ਜਾ ਰਿਹਾ ਸੀ ਕਿ ਪਿੰਡ ਤੁਰਬਨਜਾਰਾ ਨੇੜੇ ਲੰਘਦੇ ਨਾਲੇ ਦੇ ਤੰਗ ਪੁਲ ’ਤੇ ਕਿਸੇ ਟਰੱਕ ਨੇ ਕੁਚਲ ਦਿੱਤੇ। ਜੈਲੇ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਉਸ ਦੀ ਮਾਤਾ ਹਸਪਤਾਲ ਲਿਜਾਂਦਿਆਂ ਦਮ ਤੋੜ ਗਈ। ਜਾਣਕਾਰੀ ਅਨੁਸਾਰ ਉਹ ਬੀਤੀ ਰਾਤ ਤੋਂ ਪਿੰਡ ਮਹਿਲਾਂ ਵਿਖੇ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸਨ ਅਤੇ ਸਵੇਰੇ 5 ਵਜੇ ਪਸ਼ੂਆਂ ਦੀਆਂ ਧਾਰਾਂ ਕੱਢਣ ਪਿੰਡ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰ ਗਿਆ।ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

WRITTEN BY