Skip to content
Independent perspectives. Global stories.
BREAKING

ਸੁਖਬੀਰ ਬਾਦਲ ਵੱਲੋਂ ਪੁਲਿਸ ਹੈਡਕੁਆਟਰ ’ਤੇ ਅਚਨਚੇਤ ਛਾਪਾ 50 ’ਚੋਂ 44 ਉ¤ਚ ਪੁਲਿਸ ਅਧਿਕਾਰੀ ਗੈਰਹਾਜ਼ਰ ਮਿਲੇ

Share this story

ਚੰਡੀਗੜ੍ਹ, 2 ਦਸੰਬਰ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਵੱਲੋਂ ਅੱਜ ਸਵੇਰੇ ਇਥੇ ਪੰਜਾਬ ਪੁਲਿਸ ਦੇ ਹੈਡਕੁਆਟਰ ਵਿਖੇ ਅਚਨਚੇਤ ਛਾਪਾ ਮਾਰਿਆ ਗਿਆ ਜਿਸ ਦੌਰਾਨ ਜ਼ਿਆਦਾਤਰ ਸੀਨੀਅਰ ਪੁਲਿਸ ਅਧਿਕਾਰੀ ਡਿਊਟੀ ਤੋਂ ਗੈਰ-ਹਾਜਿਰ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਵਾਹਨ ਅਚਾਨਕ ਹੈਡਕੁਆਰਟਰ ਦੇ ਮੁੱਖ ਗੇਟ ’ਤੇ ਪਹੁੰਚਣ ’ਤੇ ਉਥੇ ਤਾਇਨਾਤ ਸੁਰੱਖਿਆ ਅਧਿਕਾਰੀ ਅਚੰਭੇ ’ਚ ਪੈ ਗਏ। ਇਸ ਦੌਰਾਨ ਆਪਣੇ ਸ. ਬਾਦਲ ਨੇ ਆਪਣੀ ਕਾਰ ’ਚੋਂ ਉਤਰਦਿਆਂ ਹੀ ਉਨ੍ਹਾਂ ਨਾਲ ਹਾਜਿਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਐਂਟਰੀ ਰਜਿਸਟਰ ਆਪਣੇ ਕਬਜ਼ੇ ’ਚ ਲੈਂਦਿਆਂ ਹੈਡਕੁਆਰਟਰ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਦੇਣ। ਇਸ ਮੌਕੇ ਐਂਟਰੀ ਰਜਿਸਟਰ ਅਨੁਸਾਰ ਸੀਨੀਅਰ ਅਧਿਕਾਰੀਆਂ ’ਚੋਂ ਸਿਰਫ ਏਡੀਜੀਪੀ ਇੰਟੈਲੀਜੈਂਸ ਸ੍ਰੀ ਹਰਦੀਪ ਢਿੱਲੋਂ ਹੀ ਇਮਾਰਤ ਅੰਦਰ ਹਾਜਿਰ ਸਨ। ਹਾਲਾਂਕਿ ਛਾਪੇ ਦੌਰਾਨ 6 ਹੋਰ ਅਧਿਕਾਰੀ ਆਪਣੇ ਦਫਤਰ ਪਹੁੰਚ ਗਏ। ਇਥੇ ਜ਼ਿਕਰਯੋਗ ਹੈ ਕਿ ਇਸ ਪੁਲਿਸ ਸਕੱਤਰੇਤ ’ਚ 50 ਦੇ ਕਰੀਬ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਫਤਰ ਹਨ। ਉਪ ਮੁੱਖ ਮੰਤਰੀ ਦੇ ਹੈਡਕੁਆਰਟਰ ਪਹੁੰਚਣ ਉਪਰੰਤ

ਸੱਭ ਤੋਂ ਪਹਿਲਾਂ ਡੀਆਈਜੀ ਖੁਬੀ ਰਾਮ 9.16 ਵਜੇ ਦਫਤਰ ਪਹੁੰਚੇ। ਉਨ੍ਹਾਂ ਤੋਂ ਬਾਅਦ ਏਡੀਜੀਪੀ ਟ੍ਰੈਫਿਕ ਆਰ. ਪੀ. ਸਿੰਘ (9.23ਵਜੇ), ਆਈ.ਜੀ. ਕਾਊਂਟਰ ਇੰਟੈਲੀਜੈਂਸ ਗੌਰਵ ਯਾਦਵ (9.25ਵਜੇ), ਏਆਈਜੀ ਦਿਲਬਾਗ ਸਿੰਘ (9.26ਵਜੇ), ਆਈਜੀ ਪ੍ਰੋਵਿਜਨਿੰਗ ਪ੍ਰਵੀਨ ਸਿਨਹਾ (9.28ਵਜੇ), ਏਆਈਜੀ ਅਸ਼ੀਸ਼ ਚੌਧਰੀ (9.40ਵਜੇ), ਏਆਈਜੀ ਕੇ. ਬੀ. ਸਿੰਘ (9.51ਵਜੇ), ਐਸਪੀ ਰਨਵੀਰ ਸਿੰਘ (9.58 ਵਜੇ), ਏਆਈਜੀ ਸਵਰਨ ਸਿੰਘ (10 ਵਜੇ), ਏਆਈਜੀ ਬਲਜੋਤ ਰਾਠੌਰ (10 ਵਜੇ), ਏਡੀਜੀਪੀ ਸੀ.ਐਸ. ਆਰ. ਰੈਡੀ (10.05 ਵਜੇ) ਅਤੇ ਆਈਜੀ ਆਈਵੀਸੀ ਤੇਜਿੰਦਰਪਾਲ ਸਿੰਘ (10.15 ਵਜੇ) ਡਿਊਟੀ ’ਤੇ ਹਾਜਿਰ ਹੋਣ ਵਾਲੇ ਅਧਿਕਾਰੀਆਂ ’ਚ ਸ਼ਾਮਿਲ ਹਨ। ਉਪ ਮੁੱਖ ਮੰਤਰੀ ਵੱਲੋਂ ਛਾਪਾ ਮਾਰੇ ਜਾਣ ਦੌਰਾਨ  ਪੰਜਾਬ ਪੁਲਿਸ ਮੁਖੀ ਸ੍ਰੀ ਸੁਮੇਧ ਸਿੰਘ ਸੈਣੀ ਆਪਣੀ ਰਿਹਾਇਸ਼ ’ਤੇ ਨੂਰਮਹਿਲ ਡੇਰੇ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਰਹੇ ਸਨ ਅਤੇ ਉਹ ਪਤਾ ਲੱਗਣ ’ਤੇ  ਜਲਦੀ ਹੀ ਪੁਲਿਸ ਹੈਡਕੁਆਰਟਰ ਪਹੁੰਚ ਗਏ। ਏਡੀਜੀਪੀ ਕਾਨੂੰਨ ਤੇ ਵਿਵਸਥਾ ਦਿਨਕਰ ਗੁਪਤਾ ਵੀ ਇਸ ਉਪਰੰਤ ਜਲਦੀ ਹੀ ਪਹੁੰਚ ਗਏ।
ਇਸ ਦੌਰਾਨ ਤਿੰਨ ਸੀਨੀਅਰ ਅਧਿਕਾਰੀਆਂ ਨੇ ਉਪ ਮੁੱਖ ਮੰਤਰੀ ਦੀਆਂ ਨਜ਼ਰਾਂ ਤੋਂ ਬਚਣ ਲਈ ਜੂਨੀਅਰ ਮੁੱਖ ਗੇਟ ਦੀ ਜਗ੍ਹਾ ਅਧਿਕਾਰੀਆਂ ਵੱਲੋਂ ਵਰਤੇ ਜਾਂਦੇ ਪਿਛਲੇ ਗੇਟ ਰਾਹੀਂ ਹੈਡਕੁਆਰਟਰ ਅੰਦਰ ਪ੍ਰਵੇਸ਼ ਕਰਨ ਨੂੰ ਤਰਜੀਹ ਦਿੱਤੀ। ਇੰਨ੍ਹਾਂ ਅਧਿਕਾਰੀਆਂ ਨੂੰ ਉਪ ਮੁੱਖ ਮੰਤਰੀ ਅਤੇ ਪੁਲਿਸ ਮੁਖੀ ਵੱਲੋਂ ਤਾੜਨਾ ਕੀਤੀ ਗਈ ਕਿ ਉਹ ਭਵਿੱਖ ’ਚ ਸੀਨੀਅਰ ਅਧਿਕਾਰੀਆਂ ਵਜੋਂ ਪੇਸ਼ ਆਉਣ।

WRITTEN BY