Skip to content
Independent perspectives. Global stories.
BREAKING

‘ਨੀਲੀ ਰਾਵੀ ਮੱਝ ਮੇਲਾ’ ਸਮਾਗਮ ਕਰਵਾਇਆ

Share this story

ਨਾਭਾ, 2 ਦਸੰਬਰ (ਕਰਮਜੀਤ ਸੋਮਲ)- ਇਥੋਂ ਨੇੜਲੇ ਬੀੜ ਦੋਸਾਂਝ ’ਚ ਸਥਿਤ ਕੇਂਦਰੀ ਮੱਝ ਖੋਜ ਨਾਮੀ ਸਰਕਾਰੀ ਸੰਸਥਾਂ ਦੇ 27ਵੇਂ ਸਥਾਪਨਾ ਦਿਵਸ ਮੌਕੇ ‘ਨੀਲੀ ਰਾਵੀ ਮੱਝ ਮੇਲੇ’ ਨਾਮੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ  ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਖੇਤੀ ਮੰਤਰਾਲੇ ਦੇ ਡਾ. ਸੁਰੇਸ਼ ਪਸ਼ੂ ਨੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਉਜੱਵਲ ਭਵਿੱਖ ਲਈ ਉਹ ਸਾਫ ਸੁੱਥਰੇ ਦੁੱਧ ਦੀ ਪੈਦਾਵਾਰ ਕਰਨ। ਇਸ ਮੌਕੇ ਪੰਜਾਬ ਡੈਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ  ਨੀਲੀ ਰਾਵੀ ਕਿਸਮ ਮੱਝ ਦੇ ਦੁੱਧ ਉਤਪਾਦਨ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾਂਦੀਆਂ ਵਿੱਤੀ ਕਰਜ਼ਿਆਂ ਅਤੇ ਹੋਰ ਸਕੀਮਾਂ ਬਾਰੇ ਜਾਣੂ ਕਰਵਾਉਂਦਿਆਂ ਸਟੇਜ ‘ਤੇ ਬੈਠੇ ਮੁੱਖ ਮਹਿਮਾਨ ਤੋਂ ਮੰਗ ਕੀਤੀ  ਕਿ ਨੀਲੀ ਰਾਵੀ ਮੱਝ ਨੂੰ ਮੁਰਾਰਹ ਨਸਲ ਵਾਂਗ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਨਸਲ ਸੁਧਾਰ ਵਜੋਂ ਤੇਜ਼ੀ ਨਾਲ ਪ੍ਰੇਰਿਤ ਕੀਤਾ ਜਾਵੇ ਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਨਾਲ ਆਪਣਾ ਤਾਲਮੇਲ ਕਾਇਮ ਰੱਖਣ ਤਾਂ ਜੋ ਪੰਜਾਬ ਸਰਕਾਰ ਵੱਲੋਂ ਡੇਅਰੀ ਵਿਕਾਸ ਲਈ ਜਾਰੀ ਕੀਤੀਆਂ ਜਾਂਦੀਆਂ  ਵਿਕਾਸ ਨੀਤੀਆਂ ਦਾ ਉਹ ਪੂਰਾ ਲਾਭ ਉਠਾ ਸਕਣ। ਇਸ ਮੌਕੇ ਨੀਲੀ ਰਾਵੀ ਮੱਝ ਮੁਕਾਬਲੇ ‘ਚ ਰਾਜਵੰਤ ਸਿੰਘ ਜਿਲ•ਾ ਸੰਗਰੂਰ ਦੇ ਪਿੰਡ ਚੌਂਦੇ ਦਾ ਝੋਟਾ ਅਤੇ ਜੋਗਾ ਸਿੰਘ ਬਿਰਧਨੋਂ ਨਾਭਾ ਦੀ ਮੱਝ ਅਤੇ ਨਿਰਮਲ ਸਿੰਘ ਦੀ ਮੱਝ (ਝੋਟੀ) ਪਹਿਲੇ ਸਥਾਨ ‘ਤੇ ਰਹੀਆਂ। ਸਮਾਗਮ ਦੋਰਾਨ ਕਰਵਾਏ ਮੁਕਾਬਲੇ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਪਸ਼ੂ ਮਾਲਕਾਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਅਤੇ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਮੱਝ ਖੋਜ ਕੇਂਦਰ ਦੇ ਡਾਇਰੈਕਟਰ ਡਾ. ਰਮਨ ਮਲਿਕ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾਇਰੈਕਟਰ  ਪੀ. ਉਪਲ, ਡਾ. ਪ੍ਰੇਮ ਕੁਮਾਰ, ਕਿਸਾਨ ਅਬਜਿੰਦਰ ਸਿੰਘ ਜੋਗੀ, ਗੁਰਿੰਦਰਦੀਪ ਸਿੰਘ ਕਲਿਆਣ, ਉਜਾਗਰ ਸਿੰਘ, ਲੱਖੀ ਸਕਰਾਲੀ, ਮਿੰਟਾਂ ਸਹੌਲੀ, ਲੱਖੀ ਨੰਬਰਦਾਰ, ਸਮਾਇਲ ਖਾਂ, ਜਸਵਿੰਦਰ ਸਿੰਘ, ਕਿਸਾਨ ਤੇ ਪ੍ਰਸਿੱਧ ਡੈਅਰੀ ਮਾਲਕ ਪ੍ਰਿੰਸ ਢੀਂਗੀ ਸਮੇਤ ਕਈ ਅਧਿਕਾਰੀ ਤੇ ਇਲਾਕੇ ਦੇ ਸੈਂਕੜੇ ਪਸ਼ੂ ਮਾਲਕ ਹਾਜ਼ਰ ਰਹੇ।

WRITTEN BY