ਦੋਨਾਂ ਰਾਜਾਂ ’ਚ ਮਤਦਾਨ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ
ਸ੍ਰੀਨਗਰ/ਰਾਂਚੀ, 2 ਦਸੰਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਅਤੇ ਝਾਰਖੰਡ ਵਿੱਚ ਦੂਸਰੇ ਗੇੜ ਦੀਆਂ ਚੋਣਾਂ ਦੌਰਾਨ ਵੀ ਭਾਰੀ ਮਤਦਾਨ ਦੀਆਂ ਰਿਪੋਰਟਾਂ ਹਨ। ਜੰਮੂ-ਕਸ਼ਮੀਰ ਦੇ ਚੋਣ ਅਧਿਕਾਰੀ ਵਿਨੋਦ ਜੁਤਸ਼ੀ ਦੇ ਅਨੁਸਾਰ ਦੂਸਰੇ ਗੇੜ ਦਾ ਮਤਦਾਨ ਸ਼ਾਂਤੀਪੂਰਨ ਮੁਕੰਮਲ ਹੋ ਗਿਆ ਹੈ। ਉਨ੍ਹਾਂ ਅਨੁਸਾਰ ਦੂਸਰੇ ਗੇੜ ਵਿੱਚ 18 ਵਿਧਾਨ ਸਭਾ ਸੀਟਾਂ ਲਈ ਕੁਲ 71 ਫੀਸਦੀ ਮਤਦਾਨ ਹੋਇਆ ਹੈ। ਸੂਬੇ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਦੌਰਾਨ ਵੀ ਇਥੇ ਕੁਲ ਮਤਦਾਨ 71 ਫੀਸਦੀ ਹੋਇਆ ਸੀ। ਦੂਜੇ ਪਾਸੇ ਝਾਰਖੰਡ ਵਿੱਚ 65 ਫੀਸਦੀ ਮਤਦਾਨ ਦੀ ਸੂਚਨਾ ਹੈ। ਨਕਸਲ ਪ੍ਰਭਾਵਿਤ ਖੇਤਰ ਹੋਣ ਦੇ ਕਾਰਣ ਝਾਰਖੰਡ ਵਿੱਚ 20 ਸੀਟਾਂ ਉ¤ਤੇ 3 ਵਜੇ ਤੱਕ ਹੀ ਮਤਦਾਨ ਲਈ ਸਮਾਂ ਨਿਸ਼ਚਿਤ ਕੀਤਾ ਗਿਆ ਸੀ, ਜਦਕਿ ਜਮਸ਼ੇਦਪੁਰ ਪੂਰਬੀ ਅਤੇ ਜਮਸ਼ੇਦਪੁਰ ਪੱਛਮੀ ਵਿੱਚ ਸ਼ਾਮ 5 ਵਜੇ ਤੱਕ ਮਤਦਾਨ ਹੋਇਆ।
ਜ਼ਿਕਰਯੋਗ ਹੈ ਕਿ ਇਸ ਵਾਰ ਝਾਰਖੰਡ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਵਿੱਚ 63 ਫੀਸਦੀ ਵੋਟ ਪਏ। ਭਾਵ ਪਹਿਲੇ ਗੇੜ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ 7 ਫੀਸਦੀ ਮਤਦਾਨ ਵਧ ਹੋਇਆ ਸੀ। ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਚੋਣ ਕਮਿਸ਼ਨ ਦੇ ਮਤਦਾਤਾ ਜਾਗਰੂਕਤਾ ਮੁਹਿੰਮ ਦੇ ਕਾਰਣ ਲੋਕਾਂ ਵਿੱਚ ਮਤਦਾਨ ਲਈ ਰੁਝਾਨ ਵਿੱਚ ਵਾਧਾ ਹੋਇਆ ਹੈ। ਇਸ ਗੇੜ ਦੀਆਂ ਸੀਟਾਂ ਵਿੱਚ 2 ਸਾਬਕਾ ਮੁੱਖ ਮੰਤਰੀ ਅਰਜੁਨ ਮੁੰਡਾ ਅਤੇ ਮਧੂ ਕੋੜਾ, ਇੱਕ ਸਾਬਕਾ ਉ¤ਪ ਮੁੱਖ ਮੰਤਰੀ ਸੁਦੇਸ਼ ਮਹਿਤੋ ਸਮੇਤ ਕਈ ਮੰਤਰੀਆਂ ਦੀ ਕਿਸਮਤ ਦਾ ਫੈਸਲਾ ਈਵੀਐ¤ਮ ਵਿੱਚ ਕੈਦ ਹੋ ਗਿਆ ਹੈ। ਦੂਸਰੇ ਗੇੜ ਵਿੱਚ 44 ਲੱਖ ਵੋਟਰਾਂ ਨੇ 223 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਮਸ਼ੀਨਾਂ ਵਿੱਚ ਬੰਦ ਕਰ ਦਿੱਤਾ ਹੈ। ਦੋਨਾਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ।
ਜੰਮੂ-ਕਸ਼ਮੀਰ ਦੇ 5 ਜ਼ਿਲ੍ਹਿਆਂ ਦੀਆਂ ਜਿਨ੍ਹਾਂ 18 ਸੀਟਾਂ ਉ¤ਤੇ ਅੱਜ ਦੂਸਰੇ ਗੇੜ ਦਾ ਮਤਦਾਨ ਹੋਇਆ ਉਨ੍ਹਾਂ ਵਿੱਚ ਗੁਲਾਬਗੜ੍ਹ, ਰਿਆਸੀ, ਗੁਲ ਅਰਨਾਸ, ਊਧਮਪੁਰ, ਚਨੈਨੀ, ਰਾਮਨਗਰ, ਸੂਰਨਕੋਟ, ਮੇਂਡਰ, ਪੁਣਛ ਹਵੇਲੀ ਅਤੇ ਕਸ਼ਮੀਰ ਦੇ ਕਰਨਾਹ, ਕੁਪਵਾੜਾ, ਲੋਲਾਂਬ, ਹੰਦਵਾੜਾ, ਲੰਗੇਟ, ਨੂਰਾਬਾਦ, ਕੁਲਗਾਮ, ਹੋਮ-ਸ਼ਾਲੀਬੁੱਗ ਅਤੇ ਦੇਵਸਰ ਸ਼ਾਮਿਲ ਹਨ।



