Skip to content
Independent perspectives. Global stories.
BREAKING

ਪੰਜਾਬ ਐਡ ਸਿੰਧ ਬੈਂਕ ‘ਚ ਡਕੈਤੀ ਕਰਨ ਵਾਲੇ ਦੋਸ਼ੀ ਲੁਟੇਰਿਆਂ ਵਿੱਚੋਂ ਇੱਕ ਦਾ ਸਕੈੱਚ ਜਾਰੀ, ਦੋ ਖਿਲਾਫ ਮਾਮਲਾ ਦਰਜ

Share this story

ਘੁਮਾਣ, 29 ਜੁਲਾਈ (ਪ੍ਰਿੰਸਪਾਲ ਸਿੰਘ ਚੀਮਾ)- ਬੀਤੇ ਦਿਨੀ ਦਿਨ-ਦਿਹਾੜੇ ਪੰਜਾਬ ਐਡ ਸਿੰਧ ਬੈਕ ਦੇ ਵਿੱਚ ਅਣਪਛਾਤੇ ਵਿਅਕਤੀ ਵੱਲੋ ਹਥਿਆਰਾਂ ਦੀ ਨੋਕ ‘ਤੇ ਬੈਕ ਵਿੱਚ ਦਾਖਲ ਹੋ ਕੇ 40,000 ਦੀ ਕੀਤੀ ਲੁੱਟ ਸਬੰਧੀ ਦੋਸੀਆ ਵਿੱਚੋ ਇੱਕ ਦਾ ਸਕੈਚ ਜਾਰੀ ਕਰਦੇ ਹੋਏ ਥਾਣਾ ਘੁਮਾਣ ਦੇ ਐਸ. ਐਚ. ਓ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ
skech
ਕਿ ਪਿਛਲੇ ਕੁਝ ਦਿਨ ਪਹਿਲਾ ਪੰਜਾਬ ਐਡ ਸਿੰਧ ਬੈਕ ਦੀ ਬ੍ਰਾਂਚ ਵੀਲਾ ਬੱਜੂ ਵਿਖੇ ਦੋ ਅਣਪਛਾਤੇ ਵਿਅਕਤੀ ਜੋ ਬੈਕ ਵਿੱਚੋ 40,000 ਦੀ ਨਕਦੀ ਲੈ ਕੇ ਫਰਾਰ ਹੋ ਗਏ ਸਨ।ਉਨਾਂ ਖਿਲਾਫ ਅਸਿਸਟੈਂਟ ਮੈਨੇਜਰ ਮਹਿਤਾਬ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਫਰੀਦਕੋਟ ਦੇ ਬਿਆਨਾਂ ਦੇ ਆਧਾਰ ‘ਤੇ 2 ਅਣਪਛਾਤੇ ਵਿਅਕਤੀਆ ਖਿਲਾਫ ਮੁਕੱਦਮਾ ਨੰਬਰ 70 ਜੁਰਮ 392, 34, ਆਈ.ਪੀ.ਸੀ, 25-54-59 ਅਸਲਾ ਐਕਟ ਤਹਿਤ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ।ਇਸ ਤੋ ਇਲਾਵਾ ਜਾਣਕਾਰੀ ਦਿੰਦਿਆ ਐਸ. ਐਚ. ਓ ਵਿਰਕ ਨੇ ਕਿਹਾ ਕਿ ਬੈਕ ਦੇ ਮੁਲਾਜਮਾਂ ਦੇ ਦੱਸਣ ਦੇ ਮੁਤਾਬਿਕ ਇੱਕ ਲੁਟੇਰੇ ਦਾ ਸਕੈਚ ਵੀ ਜ਼ਾਰੀ ਕੀਤਾ ਗਿਆ ਅਤੇ ਦੂਸਰਾ ਵਿਅਕਤੀ ਜੋ ਕਿ ਨਕਾਬ ਪੋਸ ਸੀ ਜਿਸਦੀ ਸ਼ਕਲ ਚੰਗੀ ਤਰਾਂ੍ਹ ਨਹੀ ਦੇਖ ਸਕੇ।ਉਨਾਂ ਕਿਹਾ ਕਿ ਜਲਦ ਹੀ ਇਸ ਸਕੈਚ ਦੇ ਆਧਾਰ ‘ਤੇ ਬੈਂਕ ‘ਚ ਡਕੈਤੀ ਕਰਨ ਵਾਲੇ 2 ਦੋਸ਼ੀਆਂ ਨੂੰ ਕਾਬੂ ਕਰ ਲਿਆਂ ਜਾਵੇਗਾ

WRITTEN BY