Skip to content
Independent perspectives. Global stories.
BREAKING

ਦਾਸਤਾਂ 17 ਸਾਲਾਂ ਤੋਂ ਸਥਾਈ ਨੌਕਰੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ਦੀ

Share this story

ਬਰਨਾਲਾ, 29 ਜੁਲਾਈ (ਜਤਿੰਦਰ ਦਿਓਗਣ)-ਬੇਰੋਜਗਾਰ ਲਾਇਨਮੈਨਾਂ ਵੱਲੋ ਸਥਾਈ ਨੌਕਰੀ ਦੀ ਮੰਗ ਨੂੰ 17 ਸਾਲਾਂ ਤੋ ਚੱਲ ਰਿਹਾ ਸੰਘਰਸ਼ ਪਿਛਲੇ ਦਿਨੋ ਇਸ ਪੜਾਅ ਵਿੱਚ ਪਹੁੰਚ ਗਿਆ ਸੀ ਕਿ ਬਾਦਲ ਸਰਕਾਰ ਦੇ ਵਿਵਹਾਰ ਤੋ ਤੰਗ ਆਏ ਇੱਕ ਬੇਰੁਜਗਾਰ ਲਾਇਨਮੈਨ ਨੇ ਖੁਦਕਸ਼ੀ ਕਰ ਲਈ ਸੀ ਬੇਸ਼ਕ ਸਰਕਾਰ ਨੇ ਉਸਦੀ ਕੁਰਬਾਨੀ ਬਦਲੇ ਉਸਦੀ ਘਰਵਾਲੀ ਨੂੰ ਨੌਕਰੀ ਦੇ ਦਿੱਤੀ ਹੈ ਲੇਕਿਨ 4000 ਹਜਾਰ ਬੇਰੁਜਗਾਰਾਂ ਦਾ ਅਤੇ ਉਨਾਂ ਦੇ ਪਰਿਵਾਰਾਂ ਦਾ ਭਵਿੱਖ ਅਜੇ ਵੀ ਧੁੰਦਲਾ ਹੈ ਅਤੇ ਉਹ ਬੇਰੁਜਗਾਰੀ ਕਾਰਣ ਬੱਚਿਆਂ ਨੂੰ ਪੜਾਈ ਅਤੇ ਸਿਹਤ ਸਹੂਲਤਾਂ ਤੱਕ ਨਹੀ ਦੇ ਪਾ ਰਹੇ ਅਤੇ ਮਜਦੂਰੀ ਕਰਨ ਲਈ ਮਜਬੂਰ ਹਨ। ਬੇਰੁਜਗਾਰ ਲਾਇਨਮੈਨ ਜੱਥੇਬੰਦੀ ਦੇ ਸੀਨੀਅਰ ਨੇਤਾ ਹਰਦੇਵ ਸਿੰਘ ਨੇ ਕਿਹਾ ਕਿ ਅਗਰ ਸਰਕਾਰ ਨੇ ਬਾਕੀ 4000 ਹਜਾਰ ਲਾਇਨਮੈਨਾਂ ਨੂੰ ਹੁਣ ਤਾਜੇ ਕੀਤੇ ਵਾਅਦੇ ਮੁਤਾਬਿਕ ਨੌਕਰੀ ‘ਤੇ ਨਾ ਰੱਖਿਆ ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਮੁੱਖ ਮੰਤਰੀ ਸ. ਬਾਦਲ ਦਾ ਘੇਰਾਓ ਕੀਤਾ ਜਾਵੇਗਾ17 ਸਾਲ ਲੰਘ ਜਾਣ ‘ਤੇ ਵੀ ਨਹੀਂ ਮਿਲਿਆ ਇਨਸਾਫ:ਬੇਰੁਜਗਾਰ ਲਾਇਨਮੈਨਾ ਦਾ ਇਹ ਸੰਘਰਸ਼ 17 ਸਾਲ ਪਹਿਲਾਂ ਸਥਾਈ ਨੌਕਰੀ ਲਈ ਸੁਰੂ ਹੋਇਆ ਸੀ, ਸੰਘਰਸ਼ ਲਗਾਤਾਰ ਚੱਲਦਾ ਰਿਹਾ ਕਿ 2003 ਵਿੱਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੋਰਾਨ ਉਸ ਸਮੇ ਦੇ ਮੁੱਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਰੁਜਗਾਰਾਂ ਦੀ ਇੱਕ ਮੀਟਿੰਗ ਸੱਦਕੇ ਉਨਾਂ ਨੂੰ ਭਰੋਸਾ ਦਵਾਇਆ ਸੀ ਕਿ ਉਨਾਂ ਨੂੰ ਜਲਦੀ ਹੀ ਸਥਾਈ ਨੌਕਰੀ ਦੇ ਦਿੱਤੀ ਜਾਵੇਗੀ ਲੇਕਿਨ ਫੇਰ ਵੀ ਕੁਝ ਨਹੀ ਬਣਿਆ ਤੇ ਸੰਘਰਸ਼ ਲਗਾਤਾਰ ਜਾਰੀ ਰਿਹਾ ਉਸਤੋ ਬਾਦ 2010 ਵਿਚ ਅਕਾਲੀ ਭਾਜਪਾ ਦੇ ਕਾਰਜਕਾਲ ਦੋਰਾਨ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਰੋਸਾ ਦਵਾਇਆ ਕਿ ਉਨਾਂ ਨੂੰ ਜਲਦੀ ਪੱਕਾ ਕਰ ਦਿੱਤਾ ਜਾਵੇਗਾ ਲੇਕਿਨ ਮੁੱਖ ਮੰਤਰੀ ਬਾਦਲ ਦਾ ਭਰੋਸਾ ਵੀ ਖੋਖਲਾ ਸਾਬਤ ਸਿੱਧ ਹੋਇਆ ਉਸਤੋ ਬਾਦ ਬੇਰੁਜਗਾਰ ਲਾਇਨਮੈਨਾਂ ਦਾ ਸੰਘਰਸ਼ ਬਿਜਲੀ ਬੋਰਡ ਦੇ ਮੁੱਖ ਦਫਤਰ ਪਟਿਆਲਾ ਦੇ ਮੂਹਰੇ 25 ਦਸੰਬਰ 2010 ਤੋ ਲੈਕੇ 13 ਜਨਵਰੀ 2011 ਤੱਕ ਲਗਾਤਾਰ ਚੱਲਿਆ ਤੇ 14 ਜਨਵਰੀ 2011 ਨੂੰ ਉਨਾਂ ਨੂੰ ਭਰੋਸਾ ਦਵਾਇਆ ਗਿਆ ਕਿ ਉਨਾਂ ਨੂੰ 10 ਹਜਾਰ ਰੁਪਏ ਪ੍ਰਤੀ ਮਹੀਨਾ ਤੇ ਰੱਖ ਲਿਆ ਜਾਵੇਗਾ ਤੇ ਇਸ ਸਬੰਧੀ ਅਖਬਾਰਾਂ ਵਿਚ ਇਸ਼ਤਿਹਾਰ ਵੀ ਦੇ ਦਿੱਤੇ ਗਏ।ਪਰ ਇਸ਼ਤਿਹਾਰ ਦੇਣ ਤੋ ਬਾਦ ਮਾਮਲਾ ਫੇਰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਤੇ ਫੇਰ ਰੋਸ ਵਿਚ ਆਕੇ ਸਮੂਹ ਬੇਰੁਜਗਾਰ ਲਾਇਨਮੈਨਾਂ ਨੇ ਤਲਵੰਡੀ ਸਾਬੋ ਵਿੱਚ ਵੈਸਾਖੀ ਦੇ ਅਵਸਰ ਤੇ ਅਕਾਲੀ ਭਾਜਵਾ ਦੀ ਕਾਨਫਰੰਸ ਨੂੰ ਸੰਬੋਧਨ ਕਰਨ ਆਏ ਮੁੱਖ ਮੰਤਰੀ ਬਾਦਲ ਦਾ ਘਿਰਾਓ ਕਰਨਾ ਚਾਹਿਆ ਤਾਂ ਜਿਲਾ ਬਠਿੰਡਾ ਦੀ ਤਲਵੰਡੀ ਸਾਬੋ ਦੀ ਪੁਲਿਸ ਨੇ 373 ਬੇਰੁਜਗਾਰ ਨੌਜਵਾਨਾਂ ਨੂੰ ਬੱਚਿਆਂ ਤੇ ਪਰਿਵਾਰਾਂ ਸਮੇਤ ਵੱਖ ਵੱਖ ਜੇਲਾਂ ਵਿੱਚ ਬੰਦ ਕਰ ਦਿੱਤਾ।
ਵਿਧਾਨ ਸਭਾ ਚੋਣ ਤੋ ਪਹਿਲਾਂ ਵੀ ਦਵਾਇਆ ਗਿਆ ਸੀ ਭਰੋਸਾ:ਬੇਰੁਜਗਾਰ ਲਾਇਨਮੈਨਾਂ ਦੇ ਚੱਲ ਰਹੇ ਸੰਘਰਸ਼ ਨੂੰ ਵਿਧਾਨ ਸਭਾ 2012 ਚੋਣਾ ਕਰਕੇ ਮੱਠਾ ਪਾਓਣ ਲਈ ਇੱਕ ਵਾਰ ਫੇਰ ਬੇਰੁਜਗਾਰਾਂ ਨੂੰ ਧੋਖਾ ਦੇ ਦਿੱਤਾ ਗਿਆ,ਜਦੋ ਵਿਧਾਨ ਸਭਾ ਦੀਆਂ ਚੋਣਾ ਆ ਗਈਆਂ ਤਾਂ ਸਰਕਾਰ ਨੇ 5000 ਹਜਾਰ ਵਿਚੋਂ 1000 ਬੇਰੁਜਗਾਰ ਲਾਇਨਮੈਨਾਂ ਨੂੰ ਤਾਂ ਨੌਕਰੀ ਤੇ ਰੱਖ ਲਿਆ ਤੇ ਬਾਕੀਆਂ ਨੂੰ ਜਲਦੀ ਰੱਖਣ ਦਾ ਵਾਅਦਾ ਕਰਕੇ ਟਾਲ ਦਿੱਤਾ ਗਿਆ ।ਜਿਸਦੇ ਰੋਸ ਵਜੌ ਬਿਜਲੀ ਬੋਰਡ ਦੇ ਮੁੱਖ ਦਫਤਰ ਪਟਿਆਲਾ ਮੂਹਰੇ ਚੱਲ ਰਹੇ ਸੰਘਰਸ਼ ਨੂੰ ਤਾਰੋਪੀਡ ਕਰਨ ਲਈ ਸਰਕਾਰ ਨੇ ਧਰਨੇ ਵਿੱਚ ਬੈਠੇ ਬੇਰੁਜਗਾਰ ਲਾਇਨਮੈਨਾਂ ਨੂੰ ਪਕੜਕੇ ਜੇਲਾਂ ਵਿੱਚ ਬੰਦ ਕਰ ਦਿੱਤਾ ਤੇ ਟੈਂਟ ਪੁੱਟਕੇ ਵਗਾਹ ਮਾਰਿਆ। ਉਸਤੋ ਬਾਦ 27 ਜੂਨ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦਵਾਇਆ ਕਿ 12 ਜੁਲਾਈ 2013 ਤੱਕ ਉਨਾਂ ਨੂੰ ਨੌਕਰੀ ਦੇ ਦਿੱਤੀ ਜਾਵੇਗੀ ਪਰ ਫੇਰ ਤਾਰੀਕ ਅੱਗੇ ਪਾ ਦਿੱਤੀ ਗਈ ਜਿਸ ਕਾਰਣ ਬੇਰੁਜਗਾਰਾਂ ਦਾ ਸਬਰ ਦਾ ਪਿਆਲਾ ਫੁੱਟ ਗਿਆ ਤੇ ਸਰਕਾਰ ਦੇ ਲਾਰਿਆਂ ਤੋ ਤੰਗ ਆਕੇ ਇੱਕ ਬੇਰੁਜਗਾਰ ਨੌਜਵਾਨ ਸਰਬਜੀਤ ਸਿੰਘ ਨੇ ਆਪਣੀ ਜੀਵਨ ਲੀਲਾ ਹੀ ਖਤਮ ਕਰ ਲਈ।ਆਰਥਿਕ ਪੱਖੋਂ ਹੋਲੇ ਹੋਏ ਬੇਰੁਜ਼ਗਾਰ ਨੌਜਵਾਨਾਂ ਦਾ ਟੁੱਟ ਚੁੱਕਿਆ ਹੈ ਸਬਰ ਦਾ ਪਿਆਲਾ : ਬੇਰੁਜਗਾਰ ਲਾਇਨਮੈਨ ਯੂਨੀਅਨ ਦੇ ਨੇਤਾ ਦਰਸ਼ਨ ਸਿੰਘ ਰਾਜੀਆ, ਅਵਤਾਰ ਸਿੰਘ ਸੁਰਜੀਤਪੂਰਾ, ਚੇਤ ਸਿੰਘ ਝਲੂਰ, ਕੁਲਵਿੰਦਰ ਸਿੰਘ ਠੀਕਰੀਵਾਲਾ,ਅਮਨਦੀਪ ਸਿੰਘ ਸੰਘੇੜਾ ਨੇ ਦੱਸਿਆ ਕਿ ਸਰਕਾਰ ਨੇ ਇੱਕ ਵਾਰ ਫੇਰ ਉਨਾਂ ਨੂੰ ਨੌਕਰੀ ਤੇ ਰੱਖਣ ਦਾ ਭਰੋਸਾ ਦਵਾਇਆ ਹੈ ਅਗਰ ਹੁਣ ਕੋਈ ਲਾਰਾਲੱਪ ਲਗਾਇਆ ਗਿਆ ਤਾਂ ਅਨੇਕਾ ਬੇਰੁਜਗਾਰ ਲਾਇਨਮੈਨਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਤੇ ਉਹ ਕੋਈ ਵੀ ਕਦਮ ਚੁੱਕ ਸਕਦੇ ਹਨ। ਕਿਉਕਿ ਕਈਆਂ ਦੇ ਘਰਾਂ ਵਿਚ ਦੋ ਡੰਗ ਦੀ ਰੋਟੀ ਪਕਾਓਣ ਲਈ ਆਟਾ ਵੀ ਨਹੀ ਹੈ,ਉਦਾਹਰਣ ਦੇ ਤੋਰ ਤੇ ਬੇਰੁਜਗਾਰ ਲਾਇਨਮੈਨ ਦੀ ਆਰਥਿਕ ਹਾਲਤ ਏਨੀ ਪਤਲੀ ਹੋ ਚੁੱਕੀ ਹੈ ਕਿ ਉਸਦੇ ਬੱਚੇ ਪੜਾਈ ਤੋ ਬਾਂਝੇ ਘਰ ਬੈਠੇ ਹਨ।ਉਨਾਂ ਕਿਹਾ ਕਿ ਬੇਰੁਜਗਾਰਾਂ ਦੇ ਇਸ ਸੰਘਰਸ਼ ਵਿਚ ਜਦੋਂ ਬੇਰੁਜਗਾਰਾਂ ਦੇ ਪਰਿਵਾਰਾਂ ਨੇ ਗਿਰਫ਼ਤਾਰੀਆਂ ਦਿੱਤੀਆਂ ਤਾਂ ਇੱਕ ਡੇਢ ਸਾਲ ਦਾ ਬੱਚਾ ਵੀ ਜੇਲ ਡੱਕ ਦਿੱਤਾ ਸੀ ਤੇ ਜੱਥੇਬੰਦੀ ਦੇ ਨੁਮਾਇੰਦੇ ਹੁਣ ਤੱਕ 39 ਵਾਰ ਜੇਲ ਜਾ ਚੁੱਕੇ ਹਨ।ਹੁਣ ਫੇਰ ਬੇਰੁਜ਼ਗਾਰ ਲਾਇਨਮੈਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 10 ਅਗਸਤ ਤੱਕ ਉਨਾਂ ਨੂੰ ਨੌਕਰੀ ਤੇ ਨਾ ਰੱਖਿਆ ਗਿਆ ਤਾਂ 20 ਅਗਸਤ ਨੂੰ ਸੰਤ ਲੋਗੋਵਾਲ ਦੀ ਬਰਸੀ ਤੇ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਘਿਰਾਓ ਕੀਤਾ ਜਾਵੇਗਾ।

WRITTEN BY