ਨੋਏਡਾ, 28 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗਰੇਟਰ ਨੋਏਡਾ ‘ਚ ਗ਼ੈਰਕਨੂੰਨੀ ਖੁਦਾਈ ਦੇ ਖਿਲਾਫ ਮੁਹਿੰਮ ਚਲਾਉਂਣ ਵਾਲੀ ਬਹਾਦਰ ਆਈ. ਏ. ਐਸ ਅਫਸਰ ਦੁਰਗਾ ਸ਼ਕਤੀ ਨਾਗਪਾਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਦੁਰਗਾ ਨਾਗਪਾਲ ਨੇ ਗਰੇਟਰ ਨੋਏਡਾ ‘ਚ ਬਣ ਰਹੇ ਇੱਕ ਧਾਰਮਿਕ ਸਥਾਨ ਦੀ ਉਸਾਰੀ ‘ਤੇ ਰੋਕ ਲਾ ਦਿੱਤੀ ਸੀ। ਇਹ ਉਸਾਰੀ ਬਿਨਾਂ ਆਗਿਆ ਲਏ ਗੈਰਕਨੂੰਨੀ ਤਰੀਕੇ ਨਾਲ ਹੋ ਰਹੀ ਸੀ। ਹਾਲਾਂਕਿ ਇਸ ਦੀ ਉਸਾਰੀ ਸ਼ੁਰੁਆਤੀ ਦੌਰ ‘ਚ ਸੀ ਪਰ ਇਸ ‘ਤੇ ਕਾਰਵਾਈ ਕਰਦੇ ਹੋਏ ਦੁਰਗਾ ਨੇ ਇਸ ਦੀ ਉਸਾਰੀ ਨੂੰ ਢਾਹ ਦਿੱਤਾ। ਸੂਤਰਾਂ ਦੇ ਮੁਤਾਬਿਕ ਸਥਾਨਕ ਨੇਤਾ ਨਰਿੰਦਰ ਭਾਟੀ ਨੇ ਸਮਾਜਵਾਦੀ ਪਾਰਟੀ ਹਾਈਕਮਾਨ ਨੂੰ ਸ਼ਿਕਾਇਤ ਕੀਤੀ, ਜਿਸ ਦੇ ਬਾਅਦ ਸ਼ਨੀਵਾਰ ਦੇਰ ਰਾਤ ਦੁਰਗਾ ਨੂੰ ਮੁਅੱਤਲ ਕਰ ਦਿੱਤਾ ਗਿਆ। ਸੂਤਰਾਂ ਦੇ ਮੁਤਾਬਿਕ ਜਿਆਦਾਤਰ ਖੁਦਾਈ ਦਾ ਕੰਮ ਨਰਿੰਦਰ ਭਾਟੀ ਦੇ ਲੋਕ ਹੀ ਕਰ ਰਹੇ ਸਨ ਤੇ ਉਹ ਇਸ ਕਾਰਵਾਈ ਤੋਂ ਚਿੜੇ ਹੋਏ ਸਨ। ਬਹਾਦੁਰ ਆਈ. ਏ. ਐਸ ਅਫਸਰ ਦੁਰਗਾ ਸ਼ਕਤੀ ਨਾਗਪਾਲ ਨੇ ਆਪਣੀ ਜੋਰਦਾਰ ਮੁਹਿੰਮ ਨਾਲ ਖੁਦਾਈ ਮਾਫੀਆ ਦੀ ਨੱਕ ‘ਚ ਦਮ ਕਰ ਦਿੱਤਾ ਸੀ ਪਰ ਈਮਾਨਦਾਰੀ ਤੇ ਬਹਾਦਰੀ ਲਈ ਇਨਾਮ ਤੇ ਪ੍ਰਸੰਸਾ ਦੀ ਜਗ੍ਹਾ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਖੁਦਾਈ ਮਾਫੀਆ ਦੀ ਨੱਕ ‘ਚ ਦਮ ਕਰਨ ਵਾਲੀ ਆਈ.ਏ.ਐੱਸ. ਦੁਰਗਾ ਮੁਅੱਤਲ



