Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ ਸੈਨਿਕਾਂ ਦੇ ਭੱਤਿਆਂ ਵਿਚ 20 ਫੀਸਦੀ ਵਾਧਾ

Share this story

ਚੰਡੀਗੜ੍ਹ, 27 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਪਰਮਵੀਰ ਚੱਕਰ, ਅਸ਼ੋਕ ਚੱਕਰ, ਮਹਾਵੀਰ ਚੱਕਰ, ਕੀਰਤੀ ਚੱਕਰ, ਵੀਰ ਚੱਕਰ ਅਤੇ ਸ਼ੌਰਿਆ ਚੱਕਰ ਵਿਜੇਤਾਵਾਂ ਨੂੰ ਮਿਲਣ ਵਾਲੇ ਭੱਤਿਆ ਵਿਚ 20 ਫੀਸਦੀ ਦਾ ਵਾਧਾ ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ।ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੇਸ਼ ਦੀ ਸੇਵਾ ਦੌਰਾਨ ਜਿਨ੍ਹਾਂ ਸੈਨਿਕਾਂ ਨੂੰ ਪਰਮਵੀਰ ਚੱਕਰ, ਅਸ਼ੋਕ ਚੱਕਰ, ਮਹਾਵੀਰ ਚੱਕਰ, ਕੀਰਤੀ ਚੱਕਰ, ਵੀਰ ਚੱਕਰ ਅਤੇ ਸ਼ੌਰਿਆ ਚੱਕਰ ਮਿਲੇ ਹਨ ਉਨ੍ਹਾਂ ਨੂੰ ਮਿਲਣ ਵਾਲੇ ਮਹੀਨਾਵਾਰ ਭੱਤਿਆਂ ਵਿਚ 20 ਫੀਸਦੀ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵਾਧਾ 1 ਅਪ੍ਰੈਲ, 2013 ਤੋਂ ਲਾਗੂ ਹੋਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਮੌਜੂਦਾ ਸਮੇਂ ਪਰਮਵੀਰ ਚੱਕਰ ਵਿਜੇਤਾ ਨੂੰ ਮਹੀਨਾਵਾਰ 19,250 ਰੁਪਏ ਰਾਸ਼ੀ ਮਿਲਦੀ ਹੈ ਜਿਸਨੂੰ ਵਧਾ ਕੇ 23,100 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅਸ਼ੋਕ ਚੱਕਰ ਵਿਜੇਤਾ ਦੀ ਰਾਸ਼ੀ 15,400 ਰੁਪਏ ਤੋਂ ਵਧਾ ਕੇ 18,480 ਰੁਪਏ ਕਰ ਦਿੱਤੀ ਗਈ ਹੈ।ਮਹਾਵੀਰ ਚੱਕਰ ਵਿਜੇਤਾ ਦੀ ਰਾਸ਼ੀ 14,630 ਰੁਪਏ ਮਹੀਨਾ ਤੋਂ ਵਧਾ ਕੇ 17,556 ਰੁਪਏ ਮਹੀਨਾ ਕਰ ਦਿੱਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਕੀਰਤੀ ਚੱਕਰ ਵਿਜੇਤਾ ਦੀ ਰਾਸ਼ੀ 11,550 ਰੁਪਏ ਤੋਂ ਵਧਾ ਕੇ 13,860 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਵੀਰ ਚੱਕਰ ਵਿਜੇਤਾ ਨੂੰ 8,470 ਰੁਪਏ ਤੋਂ ਵਧਾ ਕੇ ਰਾਸ਼ੀ 10,164 ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ੌਰਿਆ ਚੱਕਰ ਵਿਜੇਤਾ ਨੂੰ ਮਿਲਣ ਵਾਲੀ 5400 ਰੁਪਏ ਦੀ ਮਹੀਨਾਵਾਰ ਰਾਸ਼ੀ ਨੂੰ 20 ਫੀਸਦੀ ਵਧਾ ਕੇ 6480 ਰੁਪਏ ਕਰ ਦਿੱਤਾ ਗਿਆ ਹੈ।

WRITTEN BY