ਉਦਯੋਗਿਕ ਪਾਰਕ, ਈ-ਕਾਮਰਸ ਤੇ ਬੈਂਕਿੰਗ ਹੱਬ ਸਥਾਪਿਤ ਕਰਨ ਨੂੰ ਮਨਜ਼ੂਰੀ
ਜਲੰਧਰ/ਚੰਡੀਗੜ, 27 ਨਵੰਬਰ- ਪੰਜਾਬ ਵਿਚ ਨਿਵੇਸ਼ ਨੂੰ ਹੋਰ ਹੁਲਾਰਾ ਦੇ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਅਗਲੇ 2 ਸਾਲਾਂ ਵਿਚ ਐਗਰੋ ਤੇ ਫੂਡ ਪ੍ਰੋਸੈਸਿੰਗ , ਆਈ.ਟੀ., ਬਾਇਓ ਸਾਇੰਸ, ਸਿਹਤ, ਟੈਕਸਟਾਇਲ, ਇਲੈਕਟ੍ਰਾਨਿਕਸ ਹਾਰਡਵੇਅਰ, ਆਟੋ ਮੋਬਾਇਲ, ਗਾਰਮੈਂਟਸ, ਸਪੋਰਟਸ ਗੁੱਡਜ਼ ਜਿਹੇ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਕੇ 1.5 ਲੱਖ ਨੌਜਵਾਨਾਂ ਨੂੰ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਜਿੱਥੇ ਨਿੱਜੀ ਉਦਯੋਗਿਕ ਪਾਰਕ ਸਥਾਪਿਤ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਉ¤ਥੇ ਮੁਹਾਲੀ ਵਿਖੇ ਈ-ਕਮਰਸ ਤੇ ਬੈਂਕਿੰਗ ਹਬ ਵਿਕਸਤ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੋ ਕਿ ਪੰਜਾਬ ਨਿਵੇਸ਼ਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਵੀ ਹਨ, ਵਲੋਂ ਅੱਜ ਇੱਥੇ ਦੇਸ਼ ਦੇ ਨਾਮੀ ਉਦਯੋਗਪਤੀਆਂ ਨਾਲ ਪੰਜਾਬ ਨੂੰ ਨਿਵੇਸ਼ ਲਈ ਸਰਬੋਤਮ ਸੂਬਾ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨ•ਾਂ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿਚ ਕੱਚਾ ਮਾਲ ਵੱਡੀ ਮਾਤਰਾ ਵਿਚ ਮੌਜੂਦ ਹੈ ਜਿਸ ਕਰਕੇ ਇੱਥੇ ਫੂਡ ਪ੍ਰੋਸੈਸਿੰਗ ਤੇ ਹੋਰਨਾਂ ਸਹਿਯੋਗੀ ਖੇਤਰ੍ਯਾਂ ਦੇ ਵਾਧੇ ਦੀ ਅਸੀਮ ਸੰਭਾਵਨਾ ਮੌਜੂਦ ਹੈ।
ਉਨ੍ਹਾਂ ਨਾਲ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਸੰਸਦ ਮੈਂਬਰ ਨਰੇਸ਼ ਗੁਜਰਾਲ, ਮੁੱਖ ਸਕੱਤਰ ਸਰਵੇਸ ਕੌਂਸਲ, ਹੀਰੋ ਗਰੁੱਪ ਦੇ ਸੁਨੀਲ ਕਾਂਤ ਮਿੱਤਲ, ਅਪੋਲੋ ਗਰੁੱਪ ਦੇ ਓਂਕਾਰ ਸਿੰਘ ਕੰਵਰ, ਪੁੰਜ ਲਾਇਡ ਦੇ ਅਤੁਲ ਪੁੰਜ, ਟ੍ਰਾਈਡੈਂਟ ਗਰੁੱਪ ਦੇ ਰਾਜਿੰਦਰ ਗੁਪਤਾ, ਨਾਹਰ ਗਰੁੱਪ ਦੇ ਕਮਲ ਓਸਵਾਲ ਦੀ ਹਾਜ਼ਰੀ ਵਾਲੀ ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਮੁੱਖ ਸਕੱਤਰ ਤੇ ਪੰਜਾਬ ਨਿਵੇਸ਼ ਬਿਊਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਨੁਰਿੱਧ ਤਿਵਾੜੀ ਨੂੰ ਕਿਹਾ ਕਿ ਉਹ ਉਦਯੋਗਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ Ñਲਈ ਕਿਰਤ ਸੁਧਾਰ੍ਯਾਂ ਲਈ 15 ਦਸੰਬਰ ਤੱਕ ਪ੍ਰਸਤਾਵ ਪੇਸ਼ ਕਰਨ। ਇਸ ਤੋਂ ਇਲਾਵਾ ਉਨ•ਾਂ ਸ਼੍ਰੀ ਤਿਵਾੜੀ ਨੂੰ ਇਹ ਵੀ ਕਿਹਾ ਕਿ ਉਹ ਨਵੇਂ ਪ੍ਰਾਜੈਕਟਾਂ ਦੀ ਸਥਾਪਨਾ ਲਈ ਹਰ ਤਰ•ਾਂ ਦੀਅ੍ਯਾਂ ਮਨਜ਼ੂਰੀਆਂ ਲਈ ਔਸਤਨ ਲੱਗ ਰਹੇ 41 ਦਿਨਾਂ ਨੂੰ ਇਕ ਮਹੀਨੇ ਤੱਕ ਘਟਾਉਣ।
ਸੂਬੇ ਵਿਚ ਫੂਡ ਪ੍ਰੋਸੈਸਿੰਗ ਖੇਤਰ ਦੇ ਵਾਧੇ ਲਈ ਸ੍ਰੀ ਮੁੰਜਾਲ ਨੇ ਸੁਝਾਅ ਦਿੱਤਾ ਕਿ ਫੂਡ ਪਾਰਕਾਂ ਦਾ ਇਕ ਕਲਸਟਰ ਸਥਾਪਿਤ ਕੀਤਾ ਜਾਵੇ ਤੇ ਘੱਟੋ ਘੱਟ 20,000 ਏਕੜ ਜ਼ਮੀਨ ਵਿਚ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ। ਸ. ਬਾਦਲ ਨੇ ਜਾਣਕਾਰੀ ਦਿੱਤੀ ਕਿ 550 ਏਕੜ ਵਿਚ ਕਪੂਰਥਲਾ, ਲਾਡੋਵਾਲ ਤੇ ਫਾਜਿਲਕਾ ਵਿਖੇ ਫੂਡ ਪਾਰਕ ਜਲਦ ਹੀ ਸਥਾਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਮੁਹਾਲੀ, ਗੁਰਦਾਸਪੁਰ ਤੇ ਨਵਾਂਸ਼ਹਿਰ ਵਿਖੇ ਵੀ ਫੂਡ ਪਾਰਕ ਸਥਾਪਿਤ ਕਰਨ ਦਾ ਪ੍ਰਸਤਾਵ ਹੈ। ਉਨ•ਾਂ ਕਿਹਾ ਕਿ ਕਪੂਰਥਲਾ ਵਿਖੇ 800 ਕਰੋੜ ਦੀ ਲਾਗਤ ਨਾਲ ਉ¤ਤਰੀ ਭਾਰਤ ਦਾ ਸਭ ਤੋਂ ਵੱਡਾ ਫੂਡ ਪਾਰਕ ਆਈ.ਟੀ.ਸੀ. ਵਲੋਂ ਸਥਾਪਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਫੀਲਡ ਫਰੈਸ਼ ਫੂਡ (ਐਫ.ਐਫ.ਐਫ.) ਪ੍ਰਾਈਵੇਟ ਲਿਮਟਡ ਦੇ ਪ੍ਰਤੀਨਿਧੀਆਂ ਨੇ ਮੰਗ ਕੀਤੀ ਕਿ ਪਹਿਲਾਂ ਸਥਾਪਿਤ ਯੂਨਿਟਾਂ ਦੇ ਵਿਸਥਾਰ ਵੇਲੇ ਵੀ ਵਿੱਤੀ ਰਿਆਇਤਾਂ ਦੇਣ ਦੀ ਮਦ ਸ਼ਾਮਿਲ ਕੀਤੀ ਜਾਵੇ। ਇਸ ਤੋਂ ਇਲਾਵਾ ਬੋਟਲਿੰਗ ਪਲਾਂਟ, ਡਿਸਟਿਲਰੀਜ਼ ਨੂੰ ਨਾਂਹ ਪੱਖੀ ਸੂਚੀ ਤੋਂ ਹਟਾਉਣ ਦੀ ਮੰਗ ਵੀ ਰੱਖੀ ਗਈ। ਸ.ਬਾਦਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਸਬੰਧੀ ਸੋਧਾਂ 2 ਹਫਤੇ ਦੇ ਅੰਦਰ-ਅੰਦਰ ਕਰਨਾ ਯਕੀਨੀ ਬਣਾਉਣ।
ਇਸ ਮੌਕੇ ਸ਼੍ਰੀ ਕਮਲ ਓਸਵਾਲ ਵਲੋਂ ਸੂਬੇ ਵਿਚ ਨਿੱਜੀ ਉਦਯੋਗਿਕ ਪਾਰਕ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ। ਸ. ਬਾਦਲ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਉਹ ਇਸ ਲਈ ਤੁਰੰਤ ਵੱਖਰੇ ਤੌਰ ’ਤੇ ਮੀਟਿੰਗ ਕਰਨ ਤੇ ਬਣਦੀ ਕਾਰਵਾਈ ਜਲਦ ਮੁਕੰਮਲ ਕੀਤੀ ਜਾਵੇ।
ਈ-ਕਮਰਸ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨਾਲ ਮੁਲਾਕਾਤ ਦੀ ਤਜਵੀਜ਼ ਪੇਸ਼ ਕਰਦਿਆਂ ਸ੍ਰੀ ਓਂਕਾਰ ਕੰਵਰ ਸਿੰਘ ਨੇ ਕਿਹਾ ਕਿ ਮੋਹਾਲੀ ਨਜ਼ਦੀਕ ਈ-ਕਮਰਸ ਹਬ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ। ਉਨ•ਾਂ ਸੁਝਾਅ ਦਿੱਤਾ ਕਿ ਪੰਜਾਬ ਦੀਆਂ ਛੋਟੀਆਂ ਅਤੇ ਦਰਮਿਆਨੀਆਂ ਸਨਅਤਾਂ ਈ-ਕਮਰਸ ਕੰਪਨੀਆਂ ਨੂੰ ਲੋੜੀਂਦੀ ਸਮੱਗਰੀ ਵਾਜਿਬ ਕੀਮਤਾਂ ’ਤੇ ਮੁਹੱਈਆ ਕਰਵਾ ਸਕਦੀਆਂ ਹਨ। ਸ੍ਰੀ ਰਜਿੰਦਰ ਗੁਪਤਾ ਨੇ ਜੋਰ ਦਿੱਤਾ ਕਿ ਚੰਡੀਗੜ• ਨਾਲ ਲੱਗਦੇ ਪੰਜਾਬ ਦੇ ਸ਼ਹਿਰਾਂ ’ਚ ਬੈਂਕਿੰਗ ਹਬ ਸਥਾਪਿਤ ਕਰਕੇ ਸਨਅਤ ਦੀਆਂ ਬੈਂਕਿੰਗ ਖੇਤਰ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਸਨਅਤਕਾਰਾਂ ਨੂੰ ਇਸ ਸਬੰਧੀ ਵਧੀਆ ਨਤੀਜਿਆਂ ਦਾ ਵਾਅਦਾ ਕਰਦਿਆਂ ਸ ਬਾਦਲ ਨੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਮੁਖ ਕਾਰਜਕਾਰੀ ਅਧਿਕਾਰੀ ਨੂੰ ਈ-ਕਮਰਸ ਕੰਪਨੀਆਂ ਅਤੇ ਬੈਂਕਾਂ ਨਾਲ ਗੱਲਬਾਤ ਕਰਨ ਉਪਰੰਤ ਮੁਹਾਲੀ ਵਿਖੇ ਬੈਂਕਿੰਗ ਤੇ ਈ-ਕਮਰਸ ਹਬ ਸਥਾਪਿਤ ਕਰਨ ਸਬੰਧੀ ਵਿਸਥਾਰ ਸਹਿਤ ਰਿਪੋਰਟ ਤਿਆਰ ਕਰਨ ਲਈ ਕਿਹਾ। ਸ੍ਰੀ ਓਸਵਾਲ ਦੀ ਬੇਨਤੀ ’ਤੇ ਉਪ ਮੁੱਖ ਮੰਤਰੀ ਨੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰੋਮੋਸ਼ਨ ਨੂੰ ਆਦੇਸ਼ ਦਿੱਤੇ ਕਿ ਨਿਵੇਸ਼ਕਾਰਾਂ ਤੋਂ ਕੈਂਸਰ ਫੰਡ ਵੀ ਖਜਾਨੇ ਜਾਂ ਬੈਂਕਾਂ ਦੀ ਜਗ•ਾ ਬਿਊਰੋ ਦੇ ਦਫਤਰ ’ਚ ਹੀ ਜਮਾਂ ਕੀਤਾ ਜਾਵੇ।
ਰਾਜ ਅੰਦਰ ਸਥਾਪਤ ਹੋ ਰਹੇ ਪ੍ਰੋਜੈਕਟਾਂ ਦੀ ਸਥਿਤੀ ਬਾਰੇ ਜਾਇਜ਼ਾ ਲੈਂਦਿਆਂ ਸ. ਬਾਦਲ ਨੇ ਕਿਹਾ ਕਿ 6000 ਕਰੋੜ ਰੁਪਏ ਦੇ 125 ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ ਜਦੋਂ ਕਿ ਲਗਭਗ 2000 ਕਰੋੜ ਰੁਪਏ ਦਾ ਨਿਵੇਸ਼ ਪ੍ਰਕ੍ਰਿਆ ਅਧੀਨ ਹੈ। ਇਸ ਮੌਕੇ 62 ਪ੍ਰੋਜੈਕਟਾਂ ਨੂੰ ਪ੍ਰਵਾਨਗੀਆਂ ਦਿੱਤੀਆਂ ਗਈਆਂ ਜਿੰਨ•ਾਂ ਰਾਹੀਂ 6000 ਵਿਅਕਤੀਆਂ ਨੂੰ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ।
ਇਸ ਮੌਕੇ ਹਾਜਰ ਪ੍ਰਮੁੱਖ ਵਿਅਕਤੀਆਂ ’ਚ ਵਿਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ, ਇਨਵੈਸਟਮੈਂਟ ਪ੍ਰੋਮੋਸ਼ਨ ਦੇ ਪ੍ਰਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਪ੍ਰਮੁੱਖ ਰੈਜੀਡੈਂਟ ਕਮਿਸ਼ਨਰ ਸ੍ਰੀਮਤੀ ਕਲਪਨਾ ਮਿੱਤਲ ਬਰੂਆ, ਪ੍ਰਮੁੱਖ ਸਕੱਤਰ ਕਿਰਤ ਸ੍ਰੀ ਵਿਸ਼ਵਜੀਤ ਖੰਨਾ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ. ਔਜਲਾ, ਸਕੱਤਰ ਮਕਾਨ ਉਸਾਰੀ ਸ੍ਰੀ ਏ. ਵੇਨੂੰ ਪ੍ਰਸਾਦ, ਸਕੱਤਰ ਫੂਡ ਪ੍ਰੋਸੈਸਿੰਗ ਸ੍ਰੀ ਐਸ.ਆਰ. ਲੱਧੜ, ਸਕੱਤਰ ਸਾਇੰਸ ਤਕਨਾਲੋਜੀ ਤੇ ਵਾਤਾਵਰਣ ਸ੍ਰੀ ਕੇ.ਏ.ਪੀ. ਸਿਨਹਾ, ਰੈਜੀਡੈਂਟ ਕਮਿਸ਼ਨਰ ਸ੍ਰੀ ਕੇ. ਸ਼ਿਵਾ ਪ੍ਰਸਾਦ ਅਤੇ ਡਾਇਰੈਕਟਰ ਇਨਵੈਸਟਮੈਂਟ ਪ੍ਰੋਮੋਸ਼ਨ ਸ੍ਰੀ ਡੀ.ਕੇ. ਤਿਵਾੜੀ ਸ਼ਾਮਿਲ ਸਨ।



