Skip to content
Independent perspectives. Global stories.
BREAKING

ਹਰਿਆਣਾ ’ਚ ਉਦਯੋਗਾਂ ਨੂੰ ਬੜ੍ਹਾਵਾ ਦੇਣ ਲਈ ਵਿਆਪਕ ਨੀਤੀ ਬਣਾਈ ਜਾਵੇਗੀ : ਖੱਟਰ

Share this story

Page-1_23 ਚੰਡੀਗੜ੍ਹ, 26 ਨਵੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਰਾਜ ਵਿਚ ਉਦਯੋਗਾਂ ਨੂੰ ਬੜ੍ਹਾਵਾ ਦੇਣ ਲਈ ਵਿਆਪਕ ਨੀਤੀ ਬਣਾਈ ਜਾਵੇਗੀ ਅਤੇ ਵਪਾਰੀਆਂ ਤੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਨੂੰ ਸਹੀ ਢੰਗ ਨਾਲ ਹੱਲ ਕਰਨ ਲਈ ਕਦਮ ਚੁੱਕੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਉਦਯੋਗ ਦੋਤਸਾਨਾ ਵਾਤਾਵਰਣ ਉਪਲੱਬਧ ਹੋਵੇ। ਮੁੱਖ ਮੰਤਰੀ ਅੱਜ ਆਪਣੇ ਕਰਨਾਲ ਦੌਰੇ ਦੌਰਾਨ ਇਕ ਪ੍ਰੋਗ੍ਰਾਮ ਵਿਚ ਉਦਮੀਆਂ ਨੂੰ ਸੰਬੋਧਤ ਕਰ ਰਹੇ ਸਨ । ਉਨ੍ਹਾਂ ਨੇ ਕਰਨਾਲ ਦੇ ਉਦਮੀਆਂ ਤੋਂ ਅਪੀਲ ਕੀਤੀ ਕਿ ਉਹ ਕਰਨਾਲ ਵਿਕਾਸ ਫੰਡ ਨਾਂਅ ਨਾਲ ਇਕ ਫੰਡ ਸਥਾਪਿਤ ਕਰਨ ਤਾਂ ਜੋ ਸਰਕਾਰ ਦੇ ਸਹਿਯੋਗ ਦੇ ਨਾਲ-ਨਾਹ ਕੁਝ ਹਦ ਤਕ ਸ਼ਹਿਰ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇਣ । ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਅਰਥਵਿਵਸਥਾ ਵਿਚ ਖੇਤੀਬਾੜੀ ਦੇ ਨਾਲ-ਨਾਲ ਉਦਯੋਗਾਂ ਦਾ ਵੀ ਮਹੱਤਵਪੂਰਨ ਯੋਗਦਾਨ ਹੈ । ਪੂਰੇ ਰਾਜ ਵਿਚ ਬਰਾਬਰ ਵਿਕਾਸ ਕੰਮ ਕਰਵਾਉਣਾ ਸਰਕਾਰ ਦੀ ਪਹਿਲ ਕਦਮੀ ਰਹੇਗੀ । ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਪਹਿਲ ਵਾਰ ਵੱਡੀ ਆਸ਼ਾਵਾਂ ਤੇ ਉਮੀਦਾਂ ਨਾਲ ਬੀਜੇਪੀ ਦੀ ਸਰਕਾਰ

ਬਣਾਈ ਹੈ ਅਤੇ ਉਨ੍ਹਾਂ ਦੀ ਆਸ਼ਾਵਾਂ ਤੇ ਉਮੀਦਾਂ ਨੂੰ ਪੂਰਾ ਕਰਨ ਦੀ ਸਾਡੀ ਪੂਰਾ ਯਤਨ ਰਹੇਗਾ । ਰਾਜ ਦੇ 2.50 ਕਰੋੜ ਲੋਕਾਂ ਦੀ ਸੇਵਾ ਕਰਨਾ ਹੀ ਸਰਕਾਰ ਦਾ ਮੁੱਖ ਮੰਤਵ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਮੰਨਣਾ ਹੈ ਕਿ ਸਾਬਕਾ ਸਰਕਾਰ ਨੇ ਵਿਕਾਸ ਕੰਮਾਂ ਵਿਚ ਇਕ ਖਾਸ ਖੇਤਰ ਨੂੰ ਵੱਧ ਮਹੱਤਵ ਦੇ ਕੇ ਰਾਜ ਦੇ ਦੂਜੇ ਖੇਤਰਾਂ ਦੇ ਨਾਲ ਭੇਦਭਾਅ ਕੀਤਾ, ਪਰ ਅਸੀਂ ਅਜਿਹਾ ਨਹੀਂ ਕਰੇਗਾ, ਚਾਹੇ ਉਹ ਵਿਕਾਸ ਪਰਿਯੋਜਨਾਵਾਂ ਦੀ ਗੱਲ ਹੋਵੇ ਜਾਂ ਰਾਜ ਵਿਚ ਉਦਮ ਜਾਂ ਹੋਰ ਵੱਡੀ ਕੇਂਦਰੀ ਪਰਿਯੋਜਨਾਵਾਂ ਦੀ ਗੱਲ ਹੋਵੇ । ਉਨ੍ਹਾਂ ਨੇ ਕਿਹਾ ਕਿ ਇਸ ਸਾਡੇ ਲਈ ਹੋਰ ਵੀ ਮਾਣ ਕੀ ਗੱਲ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵਿਚ ਹਰਿਆਣਾ ਤੋਂ ਦੋ ਹੋਰ ਮੰਤਰੀ ਜੁੜ ਜਾਣਗੇ, ਕਿਉਂਕਿ ਕੇਂਦਰੀ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਚੌਧਰੀ ਬੀਰੇਂਦਰ ਸਿੰਘ ਤੇ ਰੇਲ ਮੰਤਰੀ ਸੁਰੇਸ਼ ਪ੍ਰਭੂ ਦਾ ਹਰਿਆਣਾ ਤੋਂ ਰਾਜ ਸਭਾ ਵਿਚ ਜਾਣਾ ਤੈਅ ਹੈ । ਇਸ ਤੋਂ ਪਹਿਲਾਂ ਪੂਰੇ ਦੇਸ਼ ਦੇ ਨਾਲ-ਨਾਲ ਹਰਿਆਣਾ ਨੂੰ ਵੀ ਰੇਲਵੇ ਤੇ ਦਿਹਾਤੀ ਵਿਕਾਸ ਦੀ ਪਰਿਯੋਜਨਾਵਾਂ ਮਿਲਣਾ ਸੰਭਵ ਹੋ ਸਕੇਗਾ । ਬਾਅਦ ਵਿਚ ਮੁੱਖ ਮੰਤਰੀ ਨੇ ਸਨਮਾਨ ਵਿਚ ਰੋਡ ਸਭਾ, ਕਰਨਾਲ ਵੱਲੋਂ ਆਯੋਜਿਤ ਪ੍ਰੋਗ੍ਰਾਮ ਵਿਚ ਸ਼ਿਰਕਾਤ ਕੀਤੀ । ਮੁੱਖ ਮੰਤਰੀ ਨੇ ਰੋਡ ਸਮਾਜ ਵੱਲੋਂ ਚੋਣ ਵਿਚ ਭਾਜਪਾ ਨੂੰ ਦਿੱਤੇ ਸਮੱਰਥ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ । ਰੋਡ ਸਮਾਜ ਵੱਲੋਂ ਮੁੱਖ ਮੰਤਰੀ ਨੂੰ ਯਾਦਗਾਰੀ ਚਿੰਨ੍ਹਾਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਚਾਇਤ ਭਵਨ ਵਿਚ ਕਾਊਂਸਲਰਾਂ ਤੇ ਸਾਬਕਾ ਕਾਊਂਸਲਰਾਂ ਦੀ ਸਮੱਸਿਆਵਾਂ ਸੁਣਿਆ ਅਤੇ ਸ਼ਹਿਰ ਦੇ ਵਿਕਾਸ ਲਈ ਵੱਖ-ਵੱਖ ਮੁੱਦਿਆਂ ’ਤੇ ਉਨ੍ਹਾਂ ਦੇ ਸੁਝਾਅ ਮੰਗੇ । ਉਨ੍ਹਾਂ ਨੇ ਕਿਹਾ ਕਿ ਨੇੜਲੇ ਭਵਿੱਖ ਵਿਚ ਉਨ੍ਹਾਂ ਨੇ ਵੱਲੋਂ ਤੋਂ ਮੀਟਿੰਗ ਕਰਨਗੇ । ਕੌਮੀ ਰਾਜ ਮਾਗਰ ਨੰਬਰ 1 ’ਤੇ ਨਿਰਮਾਣ ਕੰਮ ਵਿਚ ਲਟਕਣ ਰਹਿਣ ਨਾਲ ਹੋ ਰਹੀਆਂ ਦੁਰਘਟਨਾਵਾਂ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਨੇ ਕਾਊਂਸਲਰਾਂ ਵੱਲੋਂ ਦਿੱਤੇ ਗਏ ਸੁਝਾਅ ’ਤੇ ਡਿਪਟੀ ਕਮਿਸ਼ਨਰ ਜੇ.ਗਣੇਸ਼ਣ ਨੂੰ ਆਦੇਸ਼ ਦਿੱਤੇ ਕਿ ਜਿੱਥੇ-ਜਿੱਥੇ ਜ਼ਰੂਰੀ ਹੈ, ਪੁਲਾਂ ਦੇ ਹੇਠਾਂ ਟ੍ਰੈਫਿਕ ਲਾਇਟਾਂ ਦੀ ਵਿਵਸਥਾ ਕਰਨ ਤਾਂ ਜੋ ਆਵਾਜਾਈ ਨੂੰ ਵਧੀਆ ਬਣਾਇਆ ਜਾ ਸਕੇ ।

WRITTEN BY