Skip to content
Independent perspectives. Global stories.
BREAKING

ਕਮਿਸ਼ਨ ਦੇ ਦਖਲ ਉਪਰੰਤ ਕਾਲਜ ਨੇ ਵਿਦਿਆਰਥੀ ਦੀ 60,000/- ਰੁਪਏ ਫੀਸ ਵਾਪਿਸ ਕੀਤੀ

Share this story

ਚੰਡੀਗੜ੍ਹ, 26 ਨਵੰਬਰ (ਪੀ. ਟੀ.)- ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋ‘ ਜਾਰੀ ਹਦਾਇਤ ਦੇ ਮੱਦੇ ਨਜਰ ਨੈਸਨਲ ਇੰਸਟੀਚਿਊਟ ਆਫ ਨਰਸਿੰਗ ਪਟਿਆਲਾ ਰੋਡ, ਸੰਗਰੂਰ ਦੇ ਪ੍ਰਿੰਸੀਪਲ ਵਲੋ‘ ਪਟਿਆਲਾ ਜਿਲੇ ਦੇ ਸੁਖਵਿੰਦਰ ਕੌਰ ਸਪੁੱਤਰੀ ਜੋਰਾ ਸਿੰਘ ਤੋ‘ਵਸੂਲ ਕੀਤੇ ਗਏ 60,000 ਰੁਪਏ ਬਾਬਤ ਫੀਸ ਵਾਪਸ ਕੀਤੇ ਗਏ ਹਨ।ਇਸ ਸਬੰਧੀ ਵੇਰਵਾ ਦਿੰਦਿਆਂ ਕਮਿਸ਼ਨਰ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਵਲੋ‘ ਦੱਸਿਆ ਗਿਆ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਸੁਖਵਿੰਦਰ ਕੌਰ ਸਪੁੱਤਰੀ ਜੋਰਾ ਸਿੰਘ ਵਲੋ‘ ਐਸ.ਸੀ.ਸਰਟੀਫਿਕੇਟ ਅਤੇ ਆਪਣਾ ਆਮਦਨ ਦਾ ਸਰਟੀਫਿਕੇਟ ਪੇਸ਼ ਕਰਨ ਦੇ ਬਾਵਜੂਦ ਵੀ 60,000/- ਰੁਪਏ ਫੀਸ ਵਜੋ‘ ਵਸੂਲੇ ਗਏ  ਸਨ ਜਿਸ ਦੀ ਸਿਕਾਇਤ ਉਸ ਨੇ ਕਮਿਸਨਰ ਕੋਲ ਕੀਤੀ ਅਤੇ ਫੀਸ ਦੀ ਭਰਪਾਈ ਲਈ ਬੇਨਤੀ ਕੀਤੀ ਸੀ। ਕਮਿਸਨਰ ਵਲੋ‘ ਇਸ ਸਿਕਾਇਤ ਤੇ ਫੌਰੀ ਕਾਰਵਾਈ ਕਰਦਿਆਂ ਸਬੰਧਤ ਕਾਲਜ ਤੋ‘ ਪੂਰੀ ਰਿਪੋਰਟ

ਮੰਗੀ ਗਈ। ਇਸ ਰਿਪੋਰਟ ਨੂੰ ਘੋਖਣ ਉਪਰੰਤ ਕਮਿਸਨ ਨੇ ਫੈਸਲਾ ਲੈ‘ਦਿਆਂ ਕਾਲਜ ਦੀ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਕਿ ਸੁਖਵਿੰਦਰ ਕੌਰ ਦੀ ਪੂਰੀ ਫੀਸ ਮੁਆਫ ਕਰਦੇ ਹੋਏ ਉਸ ਵਲੋਂ ਜਮਾਂ ਕਰਵਾਈ ਗਈ ਫੀਸ ਤੁਰੰਤ ਵਾਪਸ ਕੀਤੀ ਜਾਵੇ। ਸ੍ਰੀ ਰਾਜੇਸ ਬਾਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਪੋਸਟ ਮੈਟ੍ਰਿਕ ਸਕਾਲਰਸਿਪ ਸਕੀਮ ਅਤੇ ਫੀਸ ਮੁਆਫੀ ਦੀਆਂ ਸਕੀਮਾਂ ਤਹਿਤ ਸਾਰੇ ਸਕੂਲਾ/ਕਾਲਜਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਫਿਰ ਵੀ ਜੇਕਰ ਕਿਸੇ ਪ੍ਰਿੰਸੀਪਲ ਵਲੋ ਇਨਾਂ ਹਦਾਇਤਾਂ ਦੀ ਪਾਲਣਾ ਨਹੀ ਕੀਤੀ ਜਾਂਦੀ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

WRITTEN BY