ਚੰਡੀਗੜ੍ਹ, 26 ਨਵੰਬਰ (ਪੀ. ਟੀ.)- ਵਿਜੀਲੈਂਸ ਵਿਭਾਗ ਵਲੋਂ ਅੱਜ ਇੱਕ ਪਟਵਾਰੀ 7500 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਕੁਲਦੀਪ ਕੁਮਾਰ ਜੋ ਕਿ ਮਾਲ ਖੇਤਰ ਮੈਹਰੌਂ ਜ਼ਿਲ੍ਹਾ ਮੋਗਾ ਵਿਖੇ ਤੈਨਾਤ ਸੀ ਨੂੰ ਸ਼ਿਕਾਇਤਕਰਤਾ ਰਵਿੰਦਰ ਕੁਮਾਰ ਵਾਸੀ ਮਹਿਰੌਂ ਦੀ ਸ਼ਿਕਾਇਤ ’ਤੇ ਕਾਬੂ ਕੀਤਾ ਗਿਆ। ਸਿਕਾਇਤ ਕਰਤਾ ਨੇ ਦੋਸ਼ ਲਗਾਇਆ ਸੀ ਕਿ ਪਟਵਾਰੀ ਇੰਤਕਾਲ ਕਰਨ ਬਦਲੇ 10,000 ਰੁਪਏ ਦੀ ਮੰਗ ਕਰ ਰਿਹਾ ਸੀ ਜੋ ਕਿ ਬਾਅਦ ਵਿੱਚ 8,000 ਰੁਪਏ ’ਤੇ ਗੱਲਬਾਤ ਤਹਿ ਹੋਈ ਸੀ। ਇਸ ਸਬੰਧੀ ਸੂਹ ਮਿਲਣ ਉਪਰੰਤ ਵਿਭਾਗ ਦੀ ਟੀਮ ਵਲੋਂ ਪਵਟਾਰੀ ਕੁਲਦੀਪ ਕੁਮਾਰ ਨੂੰ ਰੰਗੇ ਹੱਥੀਂ ਸਮੇਤ ਰਿਸ਼ਵਤ ਕੀ ਰਕਮ ਨਾਲ ਰੰਗੇ ਹੱਥੀ ਕਾਬੂ ਕੀਤਾ ਗਿਆ।



