Skip to content
Independent perspectives. Global stories.
BREAKING

ਜ਼ਿਲ੍ਹਾ ਪੱਧਰ ’ਤੇ ਨਿਗਰਾਨੀ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ : ਮੁੱਖ ਮੰਤਰੀ ਖੱਟਰ

Share this story

ਚੰਡੀਗੜ੍ਹ, 26 ਨਵੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਗਠਿਤ ਕੀਤੀ ਗਈ ਜ਼ਿਲ੍ਹਾ ਲੋਕ ਸੰਪਰਕ ਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਨਾਲ-ਨਾਲ ਵਿਕਾਸ ਪਰਿਯੋਜਨਾਵਾਂ ਦੀ ਤਰੱਕੀ ਤੇ ਅਧਿਕਾਰੀਆਂ ਦੀ ਕਾਰਜਸ਼ੈਲੀ ’ਤੇ ਨਜ਼ਰ ਰੱਖਣ ਲਈ ਪਾਰਟੀ ਕਾਰਕੁੰਨਾਂ ਦੀ ਵੀ ਜ਼ਿਲ੍ਹਾ ਪੱਧਰ ’ਤੇ ਨਿਗਰਾਨੀ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ, ਜੋ ਆਪਣੇ ਖੇਤਰ ਦੇ ਵਿਧਾਇਕ ਨੂੰ ਰਿਪੋਰਟ ਕਰੇਗੀ ਅਤੇ ਵਿਧਾਇਕ ਅੱਗੇ ਦੀ ਕਾਰਵਾਈ ਲਈ ਇਸ ਨੂੰ ਸਰਕਾਰ ਤੱਕ ਪਹੁੰਚਾਏਗਾ। ਮੁੱਖ ਮੰਤਰੀ ਅੱਜ ਕਰਨਾਲ ਵਿਚ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਕ ਹੋਰ ਪਰੋਗ੍ਰਾਮ ਵਿਚ ਜਿਲਾ ਕਾਰਕੁੰਨਾਂ ਨੂੰ ਸੰਬੋਧਤ ਕਰ ਰਹੇ ਸਨ । ਉਨ੍ਹਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾ ਹੋ ਕੇ ਕਰਨਾਲ ਦੇ ਵਿਧਾਇਕ ਹੀ ਹਨ ਅਤੇ ਅਜਿਹਾ ਹੀ ਲੋਕ ਸਮਝਣ ਤਾਂ ਉਨ੍ਹਾਂ ਨੂੰ ਚੰਗਾ

ਲੱਗੇਗਾ । ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਜਿੰਮੇਵਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਤੈਅ ਕੀਤਾ ਸੀ ਉਹ ਕਰਨਾਲ ਵਿਧਾਨ ਸਭਾ ਖੇਤਰ ਦਾ ਹਰੇਕ ਮਹੀਨੇ ਵਿਚ ਘੱਟੋ ਤੋਂ ਘੱਟ 2 ਵਾਰ ਦੌਰਾ ਜ਼ਰੂਰ ਕਰਨਗੇ ਅਤੇ ਅੱਜ ਮੁੱਖ ਮੰਤਰੀ ਦੀ ਸੁੰਹ ਲਏ ਇਕ ਮਹੀਨਾ ਹੋਇਆ ਹੈ ਅਤੇ ਦੂਜੀ ਵਾਰ ਕਰਨਾਲ ਦੇ ਦੌਰ ’ਤੇ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ ਸੰਗਠਨਾਤਮਕ ਪ੍ਰੋਗ੍ਰਾਮਾਂ ਵਿਚ ਰਸਮੀ ਕਾਰਵਾਈ ਪੂਰੀ ਕਰਨ ਦੀ ਬਜਾਏ ਜੋ ਸਮਾਂ ਸਾਡੇ ਕੋਲ ਹੈ, ਉਸ ਦੀ ਸਾਨੂੰ ਸਹੀ ਵਰਤੋਂ ਕਰਨੀ ਚਾਹੀਦੀ ਹੈ । ਹਰੇਕ ਵਿਧਾਨ ਸਭਾ ਖੇਤਰ ਵਿਚ ਕੁਲ ਵੋਟਰਾਂ ਦਾ ਘੱਟ ਤੋਂ ਘੱਟ 10 ਫੀਸਦੀ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਬਣਾਉਣ ਦੇ ਟੀਚੇ ਨੂੰ ਅੱਗੇ ਵੱਧਾਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਲਈ ਕੋਈ ਵੀ ਵਿਅਕਤੀ ਟੋਲ ਫਰੀ ਨੰਬਰ 1800-266-2020 ’ਤੇ ਮਿਸ ਕਾਲ ਦੇ ਕੇ ਮੈਂਬਰ ਬਣ ਸਕਦਾ ਹੈ । ਉਨ੍ਹਾਂ ਨੇ ਮੈਂਬਰਸ਼ਿਪ ਮੁਹਿੰਮ ਵਿਚ ਸਹਿਯੋਗ ਵੱਧਾਉਣ ਲਈ ਹਾਜ਼ਿਰ ਕਾਰਜਕੁਨਾਂ ਤੋਂ ਅਪੀਲ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਭਾਰਤੀ ਭਾਰਤੀ ਜਨਤਾ ਨੂੰ ਅੱਜ ਕਰਨਾਲ ਸਾਂਸਦੀ ਖੇਤਰ ਵਿਚ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦ ਪਾਣੀਪਤ ਦੇ ਮੇਅਰ ਸਰਦਾਰ ਭੁਪੇਂਦਰ ਸਿੰਘ ਨੇ ਅੱਜ ਕਰਨਾਲ ਵਿਚ ਮੁੱਖ ਮੰਤਰੀ ਮਨਹੋਰ ਲਾਲ ਦੀ ਹਾਜ਼ਿਰੀ ਵਿਚ ਆਪਣੇ ਸਮੱਰਥਕਾਂ ਦੇ ਨਾਲ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

WRITTEN BY