ਤਰਨਤਾਰਨ, 25 ਨਵੰਬਰ (ਗੁਰਦੇਵ ਸਿੰਘ ਸੰਧੂ)- ਬਾਬਾ ਬੀਰ ਸਿੰਘ ਪਬਲਿਕ ਹਾਈ ਸਕੂਲ, ਨੋਰੰਗਾਬਾਦ ਵਿਖੇ 13ਵੀਆਂ ਸਾਲਾਨਾ ਖੇਡਾਂ ਦੇ ਦੂਸਰੇ ਦਿਨ ਕਰਾਟੇ, ਰੋਪ ਜੰਪ ਅਤੇ ਕਿੱਕ ਬਾਕਸਿੰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਸਕੂਲ ਦੇ ਤਿੰਨਾਂ ਹਾਊਸਾਂ ਦੇ ਬੱਚਿਆਂ ਨੇ ਭਾਗ ਲਿਆ। ਕਰਾਟੇ ਮੁਕਾਬਲੇ ਦੇ ਪਹਿਲੇ ਗਰੁੱਪ ਵਿੱਚ ਸੰਦੀਪ ਕੌਰ (ਸਨਫਲਾਵਰ) ਨੇ ਪਹਿਲਾ, ਕੋਮਲਪ੍ਰੀਤ (ਲੋਟਸ) ਨੇ ਦੂਸਰਾ ਅਤੇ ਅਰਮਾਨਦੀਪ ਸਿੰਘ (ਰੋਜ਼) ਨੇ ਤੀਸਰਾ ਸਥਾਨ ਹਾਸਲ ਕੀਤਾ। ਕਰਾਟੇ ਦੇ ਦੂਸਰੇ ਗਰੁੱਪ ਵਿੱਚ ਅਰਸ਼ਦੀਪ ਸਿੰਘ (ਲੋਟਸ) ਨੇ ਪਹਿਲਾ, ਸ਼ਮਸ਼ੇਰ ਸਿੰਘ (ਰੋਜ਼) ਨੇ ਦੂਸਰਾ ਤੇ ਅਵਨੀਤ ਸਿੰਘ (ਸਨਫਲਾਵਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਕਰਾਟੇ ਦੇ ਤੀਸਰੇ ਗਰੁੱਪ ਵਿੱਚ ਅਰਸ਼ਦੀਪ ਸਿੰਘ (ਸਨਫਲਾਵਰ) ਨੇ ਪਹਿਲਾ ਹਰਪ੍ਰੀਤ
ਸਿੰਘ, ਅਨਮੋਲਪ੍ਰੀਤ (ਲੋਟਸ) ਨੇ ਦੂਸਰਾ ਤੇ ਤੀਸਰਾ ਅਤੇ ਰਮਨਜੀਤ ਸਿੰਘ (ਸਨਫਲਾਵਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਿੱਕ ਬਾਕਸਿੰਗ ਦੇ ਮੁਕਾਬਲਿਆਂ ਵਿੱਚ ਗੁਰਪਾਲ ਸਿੰਘ (ਸਨਫਲਾਵਰ) ਨੇ ਪਹਿਲਾ, ਅੰਮ੍ਰਿਤਪਾਲ ਸਿੰਘ (ਰੋਜ਼) ਨੇ ਦੂਸਰਾ ਅਤੇ ਗਗਨਦੀਪ ਸਿੰਘ (ਸਨਫਲਾਵਰ) ਆਰੀਅਨ (ਲੋਟਸ) ਨੇ ਤੀਸਰਾ ਸਥਾਨ ਹਾਸਲ ਕੀਤਾ। ਡਾਟ ਮੁਕਾਬਲਿਆਂ ਵਿੱਚ ਬਲਵਿੰਦਰ ਸਿੰਘ (ਰੋਜ਼) ਨੇ ਪਹਿਲਾ, ਗੁਰਪ੍ਰੀਤ ਸਿੰਘ (ਲੋਟਸ) ਨੇ ਦੂਸਰਾ ਅਤੇ ਅਰਮਿੰਦਰ ਸਿੰਘ (ਸਨਫਲਾਵਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਤਾਈਕੋਨੋਡੋ ਮੁਕਾਬਲੇ ਵਿੱਚ ਅਮਰਿੰਦਰ ਸਿੰਘ (ਲੋਟਸ) ਨੇ ਪਹਿਲਾ, ਨਵਦੀਪ ਸਿੰਘ (ਰੋਜ਼) ਨੇ ਦੂਸਰਾ ਤੇ ਅੰਮ੍ਰਿਤਪਾਲ ਸਿੰਘ (ਸਨਫਲਾਵਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਜੰਪ ਰੋਪ ਵਿੱਚ ਪਹਿਲੇ ਗਰੁੱਪ (ਲੜਕੇ) ਅਰਸ਼ਦੀਪ ਸਿੰਘ (ਸਨਫਲਾਵਰ) ਨੇ ਪਹਿਲਾ, ਅਕਾਸ਼ਦੀਪ ਸਿੰਘ (ਲੋਟਸ) ਨੇ ਦੂਸਰਾ ਅਤੇ ਸਿਕੰਦਰਪਾਲ ਸਿੰਘ (ਰੋਜ਼) ਨੇ ਤੀਸਰਾ ਸਥਾਨ ਹਾਸਲ ਕੀਤਾ। ਪਹਿਲੇ ਗਰੁੱਪ (ਲੜਕੀਆਂ) ਵਿੱਚ ਮਹਿਕਪ੍ਰੀਤ ਕੌਰ (ਰੋਜ਼) ਨੇ ਪਹਿਲਾ, ਨਵਦੀਪ ਕੌਰ (ਸਨਫਲਾਵਰ) ਨੇ ਦੂਸਰਾ, ਸੁਮਨਪ੍ਰੀਤ ਕੌਰ (ਲੋਟਸ) ਨੇ ਤੀਸਰਾ ਸਥਾਨ ਹਾਸਲ ਕੀਤਾ। ਦੂਸਰੇ ਗਰੁੱਪ ਵਿੱਚ ਰੂਪਕੰਵਲ ਕੌਰ (ਸਨਫਲਾਵਰ) ਨੇ ਪਹਿਲਾ, ਕੋਮਲਪ੍ਰੀਤ ਕੌਰ (ਲੋਟਸ) ਨੇ ਦੂਸਰਾ ਅਤੇ ਲਵਜੋਤ ਕੌਰ (ਰੋਜ਼) ਨੇ ਤੀਸਰਾ ਸਥਾਨ ਹਾਸਲ ਕੀਤਾ। ਰੋਪ ਜੰਪ ਦੇ ਤੀਸਰੇ ਗਰੁੱਪ ਵਿੱਚ ਲਵਪ੍ਰੀਤ ਕੌਰ (ਲੋਟਸ) ਨੇ ਪਹਿਲਾ, ਹਰਮਨਪ੍ਰੀਤ ਕੌਰ (ਰੋਜ਼) ਨੇ ਦੂਸਰਾ ਅਤੇ ਸਹਿਜਪ੍ਰੀਤ ਕੌਰ (ਸਨਫਲਾਵਰ) ਨੇ ਤੀਸਰਾ ਸਥਾਨ ਹਾਸਲ ਕਰਕੇ ਆਪਣੇ-ਆਪਣੇ ਹਾਊਸ ਦਾ ਨਾਮ ਰੌਸ਼ਨ ਕੀਤਾ। ਤਿੰਨਾਂ ਹਾਊਸ ਦੇ ਬੱਚਿਆਂ ਵਿੱਚ ਮੁਕਾਬਲਿਆਂ ਪ੍ਰਤੀ ਪੂਰਾ ਜੋਸ਼ ਅਤੇ ਉਤਸ਼ਾਹ ਭਰਿਆ ਹੋਇਆ ਹੈ। ਹਰੇਕ ਹਾਊਸ ਦੇ ਬੱਚੇ ਅਗਲੇ ਦਿਨ ਦੇ ਮੁਕਾਬਲਿਆਂ ਦੀ ਤਿਆਰੀ ਪੂਰੇ ਜ਼ੋਰ ਨਾਲ ਕਰ ਰਹੇ ਹਨ। ਤਿੰਨੇ ਹਾਊਸ ਅੱਗੇ ਵਧਣ ਲਈ ਆਪਣੀ ਪੂਰੀ ਮਿਹਨਤ ਲਗਾ ਰਹੇ ਹਨ। ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਸਿੱਧੂ ਅਤੇ ਪ੍ਰੈਜ਼ੀਡੈਂਟ ਸ. ਮਨਜੀਤ ਸਿੰਘ ਨੇ ਜੇਤੂ ਰਹੇ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਜਗੀਰ ਸਿੰਘ ਅਤੇ ਰਾਜੇਸ਼ ਥਾਪਾ ਨੂੰ ਵਧਾਈ ਦਿੱਤੀ।



