ਮਾਨਸਾ, 23 ਨਵੰਬਰ (ਭੁਪਿੰਦਰ ਸਿੰਘ)- ਸਿੱਖ ਮਿਸ਼ਨਰੀ ਕਾਲਜ (ਰਜਿ) ਲੁਧਿਆਣਾ ਸਰਕਲ ਮਾਨਸਾ ਵੱਲੋ ਅੱਜ ਵਿੱਦਿਅਕ ਸੰਸਥਾ ਆਦਰਸ਼ ਪਬਲਿਕ ਸਕੂਲ ਖੋਖਰ ਰੋਡ ਮਾਨਸਾ ਵਿਖੇ ਨੈਤਿਕ ਅਤੇ ਧਾਰਮਿਕ ਪ੍ਰੀਖਿਆ ਸਿੱਖ ਮਿਸ਼ਨਰੀ ਕਾਲਜ ਸਰਕਲ ਮਾਨਸਾ ਵੱਲੋਂ ਚੜ•ਦੀਕਲਾ ਅਤੇ ਉਤਸ਼ਾਹ ਪੂਰਵਕ ਸਪੰਨ ਹੋਈ ਮੀਡੀਆ ਇੰਚਾਰਜ ਭਾਈ ਹੀਰਾ ਸਿੰਘ ਸਿੱਖ ਮਿਸ਼ਨਰੀ ਕਾਲਜ (ਰਜਿ) ਲੁਧਿਆਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਕੇ ਇਸ ਪ੍ਰੀਖਿਆ ਵਿੱਚ ਪ੍ਰਾਇਮਰੀ ਵਿੰਗ ਦੇ 39 ਵਿਦਿਆਰਥੀ , ਮਿਡਲ ਗਰੁੱਪ ਦੇ 22 ਵਿਦਿਆਰਥੀ ਅਤੇ ਸੀਨੀਅਰ ਸੈਕੰਡਰੀ ਗਰੁੱਪ ਦੇ 7 ਵਿਦਿਆਰਥੀਆਂ ਨੇ ਭਾਗ ਲਿਆ ।ਬੱਚਿਆ ਨੇ ਉਤਸ਼ਾਹ ਪੂਰਵਕ ਪੇਪਰ ਹਲ ਕੀਤੇ। ਗੁਰਬਾਣੀ ,ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਯਾਦਾ ਸੰਬੰਧੀ ਪ੍ਰਸ਼ਨ ਪੁੱਛੇ ਗਏ ਸਨ ਲਿਖਤੀ ਪੇਪਰ ਦਾ ਸਮਾਂ 1ੌ ਘੰਟਾ ਦਿੱਤਾ ਗਿਆ ਸੀ ।ਇਸ ਪ੍ਰੀਖਿਆ ਦਾ ਮਕਸਦ ਬੱਚਿਆਂ ਨੂੰ ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖ ਰਹਿਤ
ਮਰਿਆਦਾ ਨਾਲ ਜੋੜਨਾ ਹੈ, ਤਾਂ ਜੋ ਬੱਚਿਆਂ ਦਾ ਨੈਤਿਕ ਵਿਕਾਸ ਹੋਵੇ ਅਤੇ ਉਹ ਚੰਗੇ ਗੁਣਾਂ ਦੇ ਧਾਰਨੀ ਬਣਨ ਅਤੇ ਉਹਨਾਂ ਅੰਦਰ ਆਪਣੇ ਮਾਪਿਆਂ, ਅਧਿਆਪਕਾਂ ਅਤੇ ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਹੋਵੇ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸਰਦਾਰਨੀ ਬਲਵਿੰਦਰ ਕੌਰ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰ: ਜਸਦੇਵ ਸਿੰਘ ਦੰਦੀਵਾਲ , ਚੀਫ ਕੋਆਰਡੀਨੇਟਰ, ਜੀ ਨੇ ਧਾਰਮਿਕ ਪ੍ਰੀਖਿਆ ਦਾ ਸਕੂਲ ਵਿੱਚ ਆਯੋਜਨ ਕਰਨ ਤੇ ਜ਼ਿਲ•ਾ ਇੰਚਾਰਜ ਭਾਈ ਹੀਰਾ ਸਿੰਘ ਜੀ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਧਾਰਮਿਕ ਪ੍ਰੀਖਿਆਵਾਂ ਵਿੱਚ ਉਹਨਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਨਿਗਰਾਨ ਅਮਲੇ ਵਜਂੋ ਭਾਈ,ਦਿਲਬਾਗ ਸਿੰਘ ਮਾਨਸਾ ,ਭਾਈ ਹੀਰਾ ਸਿੰਘ ਪ੍ਰੀਖਿਆ ਤੇ ਮੀਡੀਆ ਇੰਚਾਰਜ ਮਾਨਸਾ ,ਪ੍ਰਿਸੀਪਲ ਮੈਡਮ ਬਲਵਿੰਦਰ ਕੌਰ ,ਮੈਡਮ ਸੰਦੀਪ ਕੌਰ ,ਮੈਡਮ ਅਮਨਦੀਪ ਕੌਰ ਮੈਡਮ ਅਸ਼ਵੀਰ ਕੌਰ ਮੈਡਮ ਗੁਰਪ੍ਰੀਤ ਕੌਰ ਨੇ ਨਿਸ਼ਕਾਮ ਸੇਵਾ ਕਤੀ।



