Skip to content
Independent perspectives. Global stories.
BREAKING

ਜੰਮੂ ਤੋਂ ਅਗਵਾ ਹੋਈ ਲੜਕੀ ਪੁਲਿਸ ਨੇ ਕੀਤੀ ਵਾਰਿਸਾਂ ਹਵਾਲੇ

Share this story

ਅੰਮ੍ਰਿਤਸਰ, 24 ਨਵੰਬਰ (ਅੰਗਰੇਜ਼ ਸਿੰਘ ਮੱਟੂ)- ਰੇਲਵੇ ਸਟੇਸ਼ਨ ਅੰਮ੍ਰਿਤਸਰ ਦੀ ਆਰ.ਪੀ.ਐ¤ਫ. ਪੁਲਿਸ ਵੱਲੋਂ ਜੰਮੂ ਤੋਂ ਅਗਵਾ ਕਰ ਕੇ ਲਿਆਂਦੀ ਗਈ ਇਕ ਨਬਾਲਿਗ ਲੜਕੀ ਨੂੰ ਅਗਵਾਕਾਰਾਂ ਦੇ ਚੁੰਗਲ ’ਚੋਂ ਛੁਡਾ ਕੇ ਉਸਦੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ। ਲੜਕੀ ਦੀ ਪਛਾਣ ਅਮਨ ਭੱਟੀ (14) ਪੁੱਤਰੀ ਯੂਸਫ ਮਸੀਹ ਵਾਸੀ ਪਿੰਡ ਨਵੀਂ ਬਸਤੀ ਨਜ਼ਦੀਕ ਸਤਬਾਰੀ ਜੰਮੂ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਮੁਕੇਸ਼ ਕੁਮਾਰ ਨੇ ਦਸਿਆ ਕਿ ਲੜਕੀ ਆਪਣੇ ਪਿੰਡ ਤੋਂ ਸਬਜ਼ੀ ਲੈਣ ਲਈ ਸਤਬਾਰੀ ਆਈ ਸੀ ਕਿ ਇਕ ਕਾਰ ਸਵਾਰ ਔਰਤ ਨੇ ਉਸਨੂੰ ਸਬਜ਼ੀ ਵਾਲੀ ਬੋਰੀ ਕਾਰ ਵਿੱਚ ਰਖਣ ਲਈ ਕਿਹਾ, ਜਦ ਉਹ ਬੋਰੀ ਕਾਰ ਵਿਚ ਰਖਣ ਲਗੀ ਤਾਂ ਉਸ ਨੂੰ ਜ਼ਬਰਦਸਤੀ ਕਾਰ ਵਿਚ ਸੁੱਟ ਲਿਆ ਅਤੇ ਅਗਵਾ ਕਰਨ ਤੋਂ ਬਾਅਦ ਪਠਾਨਕੋਟ ਪਹੁੰਚ ਕੇ ਕਾਰ ਨੂੰ ਉਥੇ ਛੱਡ ਕੇ ਇਕ ਹੋਰ ਆਦਮੀ ਨਾਲ ਗੱਡੀ ਵਿਚ ਸਵਾਰ ਹੋ ਗਈ। ਦੇਰ ਰਾਤ 1.30 ਵਜੇ ਜਦ ਗੱਡੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੀ ਤਾਂ ਡਿਊਟੀ ਅਫਸਰ ਐਸ.ਆਈ. ਅਮਰੀਕ ਸਿੰਘ ਨੇ ਸ਼ੱਕ ਪੈਣ ’ਤੇ ਆਦਮੀ ਕੋਲੋਂ ਲੜਕੀ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਕਿ ਇਹ ਉਸਦੀ ਬੇਟੀ ਹੈ। ਜਦ ਲੜਕੀ ਨੂੰ ਪੁਛਿਆ ਗਿਆ ਤਾਂ ਉਹ ਆਦਮੀ ਲੜਕੀ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਆਰ.ਪੀ.ਐਫ. ਦੇ ਕਰਮਚਾਰੀਆਂ ਵੱਲੋਂ ਪਿੱਛਾ ਕਰਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਆਦਮੀ ਪੁਲਿਸ ਨੂੰ ਚਕਮਾ ਦੇਣ ਵਿਚ ਸਫਲ ਹੋ ਗਿਆ। ਪੁਲਿਸ ਵੱਲੋਂ ਸੂਚਨਾ ਪ੍ਰਾਪਤ ਹੋਣ ’ਤੇ ਇਥੇ ਪਹੁੰਚੇ ਲੜਕੀ ਦੇ ਵਾਰਿਸਾਂ ਨੂੰ ਲੜਕੀ ਸੌਂਪ ਦਿੱਤੀ ਗਈ।

WRITTEN BY