ਗੁਰੂ ਹਰਸਹਾਏ, 24 ਨਵੰਬਰ (ਰਮੇਸ਼ ਕੁਮਾਰ ਕੰਬੋਜ਼)- ਕੇਂਦਰ ਦੀ ਵਜ਼ਾਰਤ ਵਿਚ ਨਵੇਂ ਚੁਣੇ ਗਏ ਵਜ਼ੀਰ ਸ੍ਰੀ ਵਿਜੇ ਸਾਂਪਲਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਆਪਣੇ ਪੁਰਾਣੇ ਅਤੇ ਨਜ਼ਦੀਕੀ ਮਿੱਤਰ ਨੂੰ ਵਧਾਈਆਂ ਦੇਣ ਵਾਸਤੇ ਹਲਕਾ ਗੁਰੂਹਰਸਹਾਏ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਬੀ.ਸੀ.ਵਿੰਗ ਪੰਜਾਬ ਦੇ ਮੀਤ ਪ੍ਰਧਾਨ ਸ. ਬਲਦੇਵ ਸਿੰਘ ਮਾਹਮੂਜੋਈਆ ਸਾਬਕਾ ਚੇਅਰਮੈਨ ਬੈਕਫਿੰਕੋ ਪੰਜਾਬ ਉਚੇਚੇ ਤੌਰ ’ਤੇ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਗ੍ਰਹਿ ਸਥਾਨ ’ਤੇ ਪੁੱਜੇ। ਸ. ਬਲਦੇਵ ਸਿੰਘ ਮਾਹਮੂਜੋਈਆ ਨੂੰ ਸ੍ਰੀ ਵਿਜੇ ਸਾਂਪਲਾ ਵੱਲੋਂ ਰੱਖੇ ਗਏ ਇਕ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸੱਦਾ ਪੱਤਰ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਨੇ ਪੁੱਜ ਕੇ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ਨਾਲ ਹੀ ਸ੍ਰੀ ਸਾਂਪਲਾ ਨੂੰ ਕੇਂਦਰੀ ਮੰਤਰੀ ਬਣਨ ’ਤੇ ਵਧਾਈ ਵੀ ਦਿੱਤੀ।
ਦੱਸਣਯੋਗ ਹੈ ਕਿ ਸ੍ਰੀ ਸਾਂਪਲਾ ਨਾਲ ਸ. ਮਾਹਮੂਜੋਈਆ ਦੇ ਬੀਤੇ ਇਕ ਦਹਾਕੇ ਤੋਂ ਪਰਿਵਾਰਕ ਸਬੰਧ ਹਨ। ਜਿਸ ਦਿਨ ਸ੍ਰੀ ਸਾਂਪਲਾ ਨੂੰ ਕੇਂਦਰ ਦੀ ਵਜਾਰਤ ਵਿਚ ਮੰਤਰੀ ਬਣਨ ਉਪਰੰਤ ਗੁਰੂਹਰਸਹਾਏ ਅੰਦਰ ਬੜੀ ਗਰਮਜ਼ੋਸ਼ੀ ਨਾਲ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਸੀ, ਇਸ ਮੌਕੇ ਵਧਾਈ ਦੇਣ ਵਾਲਿਆਂ ਵਿਚ ਜਗਦੀਸ਼ ਬੱਟੀ, ਸੁਰਜੀਤ ਕੰਬੋਜ਼ ਮੰਡਲ ਪ੍ਰਧਾਨ ਪੰਜੇ ਕੇ ਉਤਾੜ, ਜੰਗੀਰ ਸਿੰਘ ਮੈਂਬਰ ਬਲਾਕ ਸੰਮਤੀ, ਅਸ਼ੋਕ ਚੰਦ ਸਾਬਕਾ ਸਰਪੰਚ ਸੈਦੇ ਕੇ ਮੋਹਣ, ਕ੍ਰਿਸ਼ਨ ਬੱਟੀ ਡਾਇਰੈਕਟਰ, ਹਾਕਮ ਚੰਦ ਮੈਂਬਰ ਬਲਾਕ ਸੰਮਤੀ, ਗੁਰਦੀਪ ਸਿੰਘ ਮੈਂਬਰ ਬਲਾਕ ਸੰਮਤੀ ਸਮੇਤ ਅਨੇਕਾਂ ਹਾਜ਼ਰ ਸਨ।



