ਫਰੀਦਕੋਟ, 24 ਨਵੰਬਰ (ਗੁਰਜੀਤ ਰੋਮਾਣਾ)- ਫਰੀਦਕੋਟ ਦੇ ਪਿੰਡ ਖਾਰ੍ਹਾ ਦੇ ਰਹਿਣ ਵਾਲੇ ਗੁਰਰਾਜ ਸਿੰਘ ਪੁੱਤਰ ਸ. ਗੁਰਬਚਨ ਸਿੰਘ ਦੇ ਪੁੱਤਰ ਅਰਸ਼ਦੀਪ ਸਿੰਘ ਉਮਰ 18 ਸਾਲ ਦਾ ਸਿਰ ਵਿੱਚ ਦਰਦ ਹੋਣ ’ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਡਾ. ਰਮਨ ਡਾਂਗ ਨੂੰ ਦਿਖਾਇਆ ਤੇ ਟੈਸਟ ਕਰਨ ’ਤੇ ਉਸ ਦੇ ਸਿਰ ਵਿੱਚ ਪਾਣੀ ਅਤੇ ਗੰਢ ਹੋਣ ਕਾਰਨ ਆਪ੍ਰੇਸ਼ਨ ਕੀਤਾ ਤੇ ਪਾਣੀ ਕੱਢਿਆ ਗਿਆ ਤੇ ਮੈਡੀਸਨ ਚਲਾਈ ਗਈ ਪਰ 8-9 ਮਹੀਨੇ ਬਾਅਦ ਦੁਬਾਰਾ ਤਕਲੀਫ ਹੋਣ ਕਰਕੇ ਚੰਡੀਗੜ੍ਹ ਦਿਖਾਇਆ ਤੇ ਪਤਾ ਲੱਗਾ ਕਿ ਬੱਚੇ ਦੇ ਸਿਰ ਨੂੰ ਬਿਮਾਰੀ ਨੇ ਬੁਰ੍ਹੀ ਤਰ੍ਹਾਂ ਘੇਰ ਲਿਆ ਹੈ। ਡਾਕਟਰਾਂ ਨੇ ਕਿਹਾ ਕੇ ਗਾਮਾ ਕਿਰਨਾਂ ਰਾਹੀਂ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਤਾਂ ਤਕਰੀਬਨ ਇੱਕ ਤੋਂ ਢਾਈ ਲੱਖ ਰੁਪਏ ਦਾ ਖਰਚਾ ਹੋ
ਸਕਦਾ ਹੈ ਪਰ ਪਰਿਵਾਰ ਪਹਿਲਾਂ ਆਪਣੇ ਕੋਲ ਜੋ ਪੂੰਜੀ ਸੀ ਲਾ ਚੁਕਾ ਸੀ ਤੇ ਉਨ੍ਹਾਂ ਹੋਮਿਓਪੈਥੀ ਨਾਲ ਇਲਾਜ ਕਰਾਉਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਡਾਕਟਰਾਂ ਨੇ ਮਹਿੰਗੇ ਟੈਸਟ ਐੱਮ ਆਈ ਆਰ ਆਦਿ ਕਰਵਾਉਣ ਲਈ ਕਿਹਾ ਪਰ ਉਨ੍ਹਾਂ ਕੋਲ ਪੈਸੇ ਨਾ ਹੋਣ ਕਾਰਨ ਇਲਾਜ ਟੈਸਟ ਨਹੀਂ ਕਰਵਾ ਸਕੇ। ਇਸ ਬਾਰੇ ਸਾਡੇ ਫਰੀਦਕੋਟ ਤੋਂ ਪੱਤਰਕਾਰ ਨੂੰ ਪਤਾ ਲੱਗਾ ਤਾਂ ਉਸ ਨੇ ਇਸ ਲੋੜਵੰਦ ਪਰਿਵਾਰ ਦੀ ਪਿੰਡ ਖਾਰ੍ਹਾ (ਫਰੀਦਕੋਟ) ਵਿਖੇ ਜਾ ਕੇ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕੇ ਵਾਕਿਆ ਹੀ ਉਹ ਗਰੀਬ ਪਰਿਵਾਰ ਹੈ, ਇਲਾਜ ਲਈ ਕੋਈ ਸਾਧਨ ਨਹੀਂ ਹੈ, ਇਸ ’ਤੇ ਅਖਬਾਰ ਵਿੱਚ ਦਾਨੀ ਸੱਜਣਾਂ, ਜਥੇਬੰਦੀਆਂ ਨੂੰ ਇਸ ਲੋੜਵੰਦ ਪਰਿਵਾਰ ਵੱਲੋਂ ਮਦਦ ਲਈ ਲਿਖਿਆ ਜਿਸ ਕਰਕੇ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਜੋ ਆਪਣੀ ਨੇਕ ਕਮਾਈ ਵਿਚੋਂ ਅਨੇਕਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਉਨ੍ਹਾਂ ਦੀਆਂ ਕੀਮਤੀ ਜਵਾਨਾਂ ਬਚਾਉਣ ਵਿੱਚ ਵੱਡਾ ਯੋਗਦਾਨ ਪਾ ਚੁੱਕੇ ਹਨ ਤੇ ਪਾ ਰਹੇ ਹਨ ਉਨ੍ਹਾਂ 50,000 ਰੁਪਏ ਦੀ ਮਦਦ ਅਦਾਰਾ ਪੰਜਾਬ ਟਾਇਮਜ਼ ਦੇ ਫਰੀਦਕੋਟ ਤੋਂ ਸਟਾਫ ਰਿਪੋਰਟਰ ਗੁਰਜੀਤ ਰੋਮਾਣਾ ਰਾਹੀਂ ਉਨ੍ਹਾਂ ਦੇ ਗ੍ਰਹਿ ਵਿਖੇ ਲੋੜਵੰਦ ਪਰਿਵਾਰ ਤੱਕ ਪਹੁੰਚਾ ਦਿੱਤੀ ਹੈ, ਇਸ ’ਤੇ ਵਾਰ-ਵਾਰ ਉਸ ਗਰੀਬ ਪਰਿਵਾਰ ਨੇ ਉਕਤ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਅਤੇ ਉਨਾਂ ਦੇ ਬੱਚਿਆਂ ਦੀ ਵੱਡੀ ਉਮਰ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।



