ਨਵੀਂ ਦਿੱਲੀ, 23 ਨਵੰਬਰ (ਪੀ. ਟੀ.)- ਦੇਸ਼ ਭਰ ’ਚ ਪ੍ਰੇਸ਼ਾਨੀ ਨਾਲ ਘਿਰੇ ਬੱਚਿਆਂ ਨੂੰ ਸਹਾਇਤਾ ਦੇਣ ਦੇ ਮਕਸਦ ਨਾਲ ਸਰਕਾਰ ਨੇ ਤਿੰਨ ਨਵੇਂ ਕੇਂਦਰ ਸ਼ੁਰੂ ਦਾ ਕਰਨ ਦਾ ਫ਼ੈਸਲਾ ਕੀਤਾ ਹੈ । ਕੋਲਕਾਤਾ, ਗੁੜਗਾਉਂ ਅਤੇ ਚੇਨਈ ’ਚ ਖੋਲ੍ਹੇ ਜਾ ਰਹੇ ਇਹ ਕੇਂਦਰ ਦੇਸ਼ ਦੇ 500 ਸ਼ਹਿਰਾਂ ਨੂੰ ਕਵਰ ਕਰਨਗੇ। ਸਾਲ 1996 ’ਚ 24 ਘੰਟੇ ਚੱਲਣ ਵਾਲੀ ਸੇਵਾ ਹੇਲਪਲਾਇਨ ‘ਚਾਇਲਡਲਾਇਨ’ ਮੁੰਬਈ ’ਚ ਸ਼ੁਰੂ ਕੀਤੀ ਗਈ ।ਇਹ ਕੇਂਦਰ ਇਸ ਸਮੇਂ ਆਪਣੇ 543 ਸਾਥੀਆਂ ਨਾਲ 282 ਥਾਵਾਂ ’ਤੇ ਆਪਣੀਆ ਸੇਵਾਵਾਂ ਦੇ ਰਿਹਾ ਹੈ, ਜਿਨ੍ਹਾਂ ’ਚ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼ ਅਤੇ ਟਾਟਾ ਕੰਸਲਟੇਸ਼ਨ ਸਰਵਿਸ ਸ਼ਾਮਲ ਹਨ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਕਿ ਅਸੀਂ ਤਿੰਨੇ ਵੱਡੇ ਸ਼ਹਿਰਾਂ ‘ਚ ਇਹ ਸੇਵਾ ਕੇਂਦਰ ਖੋਲ੍ਹ ਰਹੇ ਹਾਂ,
ਜੋ 500 ਸ਼ਹਿਰ ਤੇ ਨਗਰ ਕਵਰ ਕਰਨਗੇ। ਇਨ੍ਹਾਂ ਸੇਵਾਵਾਂ ਦਾ ਮਕਸਦ ਜ਼ਰੂਰਤ ਪੈਣ ’ਤੇ ਤਤਕਾਲ ਸੇਵਾ ਪ੍ਰਦਾਨ ਕਰਨਾ ਹੈ ‘ਚਾਇਲਡਲਾਇਨ’ ਦਾ ਨੰਬਰ ਹੈ 1098 ।ਮੰਤਰਾਲੇ ਦੇ ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਸਾਲ ਹੁਣ ਤੱਕ 38,22,081 ਕਾਲ ਮਿਲੀਆਂ ਹਨ, ਜਿਨ੍ਹਾਂ 4 ਪ੍ਰਤੀਸ਼ਤ ਬੱਚਿਆਂ ਦੇ ਗੁੰਮ ਹੋਣ ਦੀਆਂ ਕਾਲਾਂ ਹਨ । ਇਨ੍ਹਾਂ ਇਹ ਵੀ ਕਿਹਾ ਕਿ ਜੇਕਰ ਬੱਚਾ ਉੱਤਰ ਪ੍ਰਦੇਸ਼ ਦੇ ਕਿਸੇ ਦੂਰ ਦੁਰਾਡੇ ਥਾਂ ਤੋਂ ਫ਼ੋਨ ਕਰ ਰਿਹਾ ਹੈ ਤਾਂ ਉਹ ਕਾਲ ੍ਹ ਮੁੰਬਈ ਦੇ ਕੇਂਦਰ ‘ਚ ਮਿਲਦੀ ਹੈ । ਫਿਰ ਕੇਂਦਰ ਦਾ ਅਧਿਕਾਰੀ ਸਥਾਨਿਕ ਐਨ ਜੀ ਓ ਨਾਲ ਸੰਪਰਕ ਕਰਕੇ ਮਦਦ ਕਰਦੇ ਹਨ ।



