Skip to content
Independent perspectives. Global stories.
BREAKING

ਜ਼ਨਤ ਤੋਂ ਜ਼ਹੱਨੁਮ ਤੱਕ : ਜੰਮੂ ਅਤੇ ਕਸ਼ਮੀਰ

Share this story

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2014 ਦੇ ਮੁੱਦੇ
ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਕਾਫੀ ਗਰਮ ਹੈ। ਚੋਣ ਮੈਦਾਨ ਦੇ ਗਰਮ ਹੋਣ ਨਾਲ ਇਕ ਵਾਰ ਫੇਰ ਜੰਮੂ-ਕਸ਼ਮੀਰ ਦੇ ਮੁੱਦੇ ਵੀ ਉਭਰਕੇ ਸਾਹਮਣੇ ਆ ਰਹੇ ਹਨ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ-370 ਸਭ ਤੋਂ ਭੱਖਦਾ ਮਸਲਾ ਹੈ। ਕਿਸੇ ਸਮੇਂ ਇਸ ਧਾਰਾ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੀ ਭਾਜਪਾ ਇਸ ਸਮੇਂ ਇਸ ਮੁੱਦੇ ਤੋਂ ਪਾਸਾ ਵੱਟਦੀ ਨਜ਼ਰ ਆ ਰਹੀ ਹੈ। ਧਾਰਾ-370 ਉਪਰ ਭਾਜਪਾ ਕੋਈ ਬਹਿਸ ਨਹੀਂ ਚਾਹੁੰਦੀ ਪਰ ਬਾਕੀ ਪਾਰਟੀਆਂ ਜਿਨ੍ਹਾਂ ਵਿੱਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਸ਼ਾਮਲ ਹਨ ਭਾਜਪਾ ਨੂੰ ਇਸ ਬਹਿਸ ਦਾ ਹਿੱਸਾ ਬਣਾਉਣ ਵਿੱਚ ਜੁਟੀਆਂ ਹਨ। ਜੰਮੂ ਕਸ਼ਮੀਰ ’ਚ 25 ਨਵੰਬਰ ਤੋਂ 20 ਦਸੰਬਰ ਤ¤ਕ 5 ਪੜਾਵਾਂ ’ਚ ਚੋਣਾਂ ਹੋ ਰਹੀਆਂ ਹਨ ।ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ 87 ਸੀਟਾਂ ਹਨ। ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਸ਼ੁਰੂ ਹੋਵੇਗੀ ਅਤੇ ਨਤੀਜੇ 29 ਦਸੰਬਰ ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਮੌਜੂਦਾ ਛੇ ਸਾਲ ਦੀ ਮਿਆਦ 16 ਜਨਵਰੀ ਨੂੰ ਪੂਰੀ ਹੋ ਜਾਵੇਗੀ । ਵੋਟਰ ਸੂਚੀ ਅਨੁਸਾਰ  ਜੰਮੂ ਅਤੇ ਕਸ਼ਮੀਰ ਵਿਚ ਵੋਟਰਾਂ ਦੀ ਕੁਲ ਗਿਣਤੀ  6,933,118  ਹੈ। ਕੁ¤ਲ ਮਿਲਾ ਕੇ 10,015 ਪੋਲਿੰਗ ਸਟੇਸ਼ਨ ਜੰਮੂ ਅਤੇ ਕਸ਼ਮੀਰ ਵਿਚ ਸਥਾਪਤ ਕੀਤੇ ਗਏ ਹਨ।  ਭਾਜਪਾ ਸਾਰੀਆਂ 87 ਸੀਟਾਂ ’ਤੇ ਇਕ¤ਲੀ ਚੋਣ ਲੜੇਗੀ। ਮੋਦੀ ਲਹਿਰ ਤੋਂ ਉਤਸ਼ਾਹਿਤ ਭਾਜਪਾ ਪਹਿਲਾਂ ਆਪਣੇ ਮਿਸ਼ਨ-44 ਨੂੰ ਮਿਸ਼ਨ-50 ਪਲ¤ਸ ’ਚ ਬਦਲ ਚੁ¤ਕੀ ਹੈ।ਕਾਂਗਰਸ ਧਾਰਾ-370 ਨੂੰ ਚੋਣਾਂ ਵਿੱਚ ਮੁੱਖ ਮੁੱਦਾ ਬਣਾਉਣ ਦੀ ਕੋਸ਼ਿਸ਼ ਵਿੱਚ ਜੁਟੀ ਹੈ। ਰਾਜ ਦੇ ਮੁ¤ਖ ਮੰਤਰੀ ਉਮਰ ਅਬਦੁ¤ਲਾ ਮੁਤਾਬਿਕ ਸੰਵਿਧਾਨ ਦੀ ਧਾਰਾ-370 ਹੀ ਰਾਜ ਨੂੰ ਭਾਰਤ ਨਾਲ ਜੋੜਦੀ ਹੈ ਅਤੇ ਇਸ ਨੂੰ ਹਟਾਉਣ ਦਾ ਸਵਾਲ ਹੀ ਨਹੀਂ ਉ¤ਠਦਾ ।ਇਹ ਧਾਰਾ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜ਼ਾ ਦਿੰਦੀ। ਇਸ ਲਈ ਰਾਜ ਤੋਂ ਬਾਹਰ ਦੇ ਲੋਕ ਉ¤ਥੇ ਜ਼ਮੀਨ ਆਪਣੇ ਨਾਂਅ ’ਤੇ ਨਹੀਂ ਖ਼ਰੀਦ ਸਕਦੇ।

ਰਾਜ ਦੇ ਮੁ¤ਦੇ
ਮੁੱਢ ਤੋਂ ਹੀ ਜੰਮੂ-ਕਸ਼ਮੀਰ ਵਿੱਚ ਵੱਖਵਾਦ, ਅੱਤਵਾਦ, ਸੁਰੱਖਿਆ ਬਲਾਂ ਨੂੰ ਦਿੱਤੇ ਖਾਸ ਅਧਿਕਾਰ , ਬੇਰੁਜ਼ਗਾਰੀ ਅਤੇ ਸਵੈ-ਸ਼ਾਸਨ ਦੀ ਗੱਲ ਮੁੱਖ ਮੁੱਦੇ ਰਹੇ ਹਨ। ਕਿੰਨੇ ਹੀ ਸਾਲਾਂ ਤੋਂ ਅੱਤਵਾਦੀ ਹਿੰਸਾ ਦੀ ਭੇਟ ਚੜ੍ਹ ਰਿਹਾ ਸੂਬਾ ਵਿਕਾਸ ਲਈ ਤਰਸ ਰਿਹਾ ਹੈ। ਆਰਥਿਕ ਵਿਕਾਸ ਅਤੇ ਸਿਆਸੀ ਅਸਥਿਰਤਾ ਕਾਰਨ ਜੰਮੂ-ਕਸ਼ਮੀਰ ਭਾਰਤ ਦੇ ਪੱਛੜੇ ਸੂਬਿਆਂ ਵਿੱਚੋਂ ਇਕ ਬਣ ਚੁੱਕਾ ਹੈ। ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਸਰਕਾਰਾਂ ਲਈ ਵੱਡੀ ਚੁਣੌਤੀ ਰਹੀ ਹੈ। ਬੇਰੁਜ਼ਗਾਰੀ ਕਾਰਨ ਨਸ਼ੇ ਅਤੇ ਬਗ਼ਾਵਤ ਨਵੀਂ ਪੀੜ੍ਹੀ ਵਿੱਚ ਭੜਕਾਅ  ਪੈਦਾ ਕਰ ਰਹੇ ਹਨ। ਜਿਸ ਦਾ ਫਾਇਦਾ ਵੱਖਵਾਦੀ ਅਤੇ ਅੱਤਵਾਦੀ ਜੱਥੇਬੰਦੀਆਂ ਸਮੇਂ ਸਮੇਂ ਉਤੇ ਚੁੱਕਦੀਆਂ ਹਨ। ਇਸ ਦੇ ਨਾਲ ਨਾਲ ਕੁਦਰਤੀ ਤਰਾਸਦੀਆਂ ਕਾਰਨ ਵੀ ਸੂਬਾ ਦੁੱਖ ਭੋਗ ਰਿਹਾ ਹੈ।
ਹਾਲ ਵਿੱਚ ਹੀ ਆਏ ਹੜ੍ਹਾਂ ਤੋਂ ਅਜੇ ਘਾਟੀ ਪੂਰੀ ਤਰ੍ਹਾਂ ਬਾਹਰ ਨਹੀਂ ਸੀ ਨਿਕਲ ਪਾਈ। ਤਾਜ਼ਾ ਹੋਏ ਗੋਲੀਬਾਰੀ ਕਾਂਡਾਂ ਕਾਰਨ ਪ੍ਰਸਾਸ਼ਨ ਖਿਲਾਫ ਜ਼ਬਰਦਸਤ ਵਿਰੋਧ ਨਜ਼ਰ ਆਇਆ। ਸੁਰੱਖਿਆ ਬਲਾਂ ਵੱਲੋਂ ਮਾਰੇ ਜਾਂਦੇ ਨਿਰਦੋਸ਼ ਨੌਜਵਾਨਾਂ ਵਿਰੁੱਧ  ਵਿਰੋਧ ਵੀ ਲਗਾਤਾਰ ਇਕ ਲਹਿਰ ਦਾ ਰੂਪ ਧਾਰ ਰਿਹਾ ਹੈ।
ਬੇਸ਼ੱਕ ਚੋਣਾਵੀਂ ਫਿਜ਼ਾ ਵਿੱਚ ਘਾਟੀ ਰੁਝੀ ਨਜ਼ਰ ਆ ਰਹੀ ਹੋਵੇ ਪਰ ਫਿਰ ਵੀ ਹੜ੍ਹਾਂ ਦੀ ਮਾਰ ਤੋਂ ਹਾਲੇ ਤੱਕ ਉਭਰ ਨਾ ਸਕੇ ਲੋਕਾਂ ਵੱਲੋਂ ਭੋਗੇ ਜਾ ਰਹੇ ਸੰਤਾਪ ਨੂੰ ਨਹੀਂ ਭੁਲਾਇਆ ਜਾ ਸਕਦਾ। ਬਾਰਾਮੁੱਲਾ ਵਿੱਚ ਹੜ੍ਹ ਪੀੜ੍ਹਤਾਂ ਵੱਲੋਂ ਪ੍ਰਸਾਸ਼ਨ ਪ੍ਰਤੀ ਬੇਰੁਖੀ ਅਜੇ ਵੀ ਮੌਜੂਦ ਹੈ। ਉਨ੍ਹਾਂ ਮੁਤਾਬਿਕ ਹੁਣ ਉਨ੍ਹਾਂ ਦਾ ਸਰਕਾਰ ਤੋਂ ਵਿਸ਼ਵਾਸ ਉਠ ਚੁੱਕਾ ਹੈ। ਜ਼ਿਕਰਯੋਗ ਹੈ ਕਿ ਹੜ੍ਹਾਂ ਨਾਲ ਦੱਖਣੀ ਕਸ਼ਮੀਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ। ਜਿਨ੍ਹਾਂ ਵਿੱਚ ਬੰਦੀਪੁਰਾ , ਗੰਦਰਵੱਲ, ਸ੍ਰੀਨਗਰ, ਪੁਣਛ, ਰਾਜੌਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਬਾਰਾਮੁੱਲਾ ਜ਼ਿਲ੍ਹੇ ਦੇ ਦੀਵਰ ਪਿੰਡ ਦੀ ਨਿਵਾਸੀ ਨਸੀਮਾ ਜੋ ਹੜ੍ਹਾਂ ਵਿੱਚ ਆਪਣਾ ਘਰ ਗੁਆ ਚੁੱਕੀ ਹੈ ਮੁਤਾਬਿਕ ਤਿੰਨ ਮਹੀਨਿਆਂ ਦੇ ਵਕਫੇ ਬਾਅਦ ਵੀ ਪ੍ਰਸਾਸ਼ਨ ਉਸ ਨੂੰ ਛੱਤ ਦੇਣ ਵਿੱਚ ਅਸਫਲ ਰਿਹਾ ਹੈ। ਉਸ ਦੇ ਆਪਣੇ ਘਰ ਦੀ ਛੱਤ ਡਿੱਗ ਪਈ ਸੀ ਅਤੇ ਖ਼ਿੜਕੀਆਂ-ਦਰਵਾਜ਼ੇ ਟੁੱਟ ਗਏ ਸਨ। ਉਹ ਅਜੇ ਤੱਕ ਆਪਣੇ ਘਰ ਦੇ ਮਲਬੇ ਕੋਲ ਇਕ ਟੈਂਟ ਵਿੱਚ ਗੁਜ਼ਾਰਾ ਕਰ ਰਹੀ ਹੈ। ਸਤੰਬਰ ਵਿਚ ਆਏ ਹੜ੍ਹਾਂ ਕਾਰਨ ਨਸੀਮਾ ਦੇ ਪਰਿਵਾਰ ਨੇ ਆਪਣੇ ਘਰ ਤੋਂ 300 ਮੀਟਰ ਦੂਰ ਇਕ ਪਹਾੜ ਹੇਠਾਂ 10 ਦਿਨ ਗੁਜ਼ਾਰੇ। ਬਿਨਾਂ ਕਿਸੇ ਛੱਤ ਦੇ ਹੜ੍ਹ ਅਤੇ ਠੰਡ ਵਿੱਚ ਛੋਟੇ ਬੱਚਿਆਂ ਨੂੰ ਬਚਾਉਣਾ ਬੇਹੱਦ ਔਖਾ ਹੋ ਗਿਆ ਸੀ। ਜਿਸ ਵਿੱਚ ਨਸੀਮਾ ਦੀ ਭੈਣ ਦਾ ਇਕ ਬੱਚਾ ਦਮ ਤੋੜ ਗਿਆ।  ਨਰਕ ਦਾ ਜੀਵਨ ਭੋਗ ਰਹੀਆਂ ਨਸੀਮਾ ਵਰਗੀਆਂ ਅਨੇਕਾਂ ਮਹਿਲਾਵਾਂ ਉਸ ਸਮੇਂ ਮੌਤ ਨੂੰ ਜ਼ਿੰਦਗੀ ਤੋਂ ਜ਼ਿਆਦਾ ਚਾਅ ਰਹੀਆਂ ਸਨ। ਇਸੇ ਨਿਰਾਸ਼ਾ ਕਾਰਨ ਲੋਕ ਚੋਣਾਂ ਦਾ ਹਿੱਸਾ ਬਣਨ ਤੋਂ ਕਤਰਾਅ ਰਹੇ ਹਨ। ਕਿਸੇ ਠੋਸ ਮਾਲੀ ਮਦਦ ਦੀ ਅਣਮੌਜੂਦਗੀ ਕਾਰਨ ਆਮ ਲੋਕ ਵੋਟਾਂ ਪਾਉਣ ਦੇ ਹੱਕ ਵਿੱਚ ਹੀ ਨਹੀਂ ਹਨ। ਲੋਕਾਂ ਮੁਤਾਬਿਕ ਕੁਦਰਤ ਦਾ ਕਰੋਪ ਵੀ ਸਰਕਾਰ ਦੇ ਰਵੱਈਏ ਨਾਲੋਂ ਘੱਟ ਕ੍ਰੋਧਿਤ ਹੈ। ਥੋੜ੍ਹੇ ਦਿਨਾਂ ਵਿੱਚ ਕਸ਼ਮੀਰ ਵਿੱਚ ਬਰਫਬਾਰੀ ਸ਼ੁਰੂ ਹੋਣ ਵਾਲੀ ਹੈ। ਜਿਸ ਕਾਰਨ ਘਰਾਂ ਤੋਂ ਵਾਂਝੇ ਲੋਕ ਸਿਰ ਢੱਕਣ ਲਈ ਚਿੰਤਤ ਹਨ। ਉਜੜੇ ਪਰਿਵਾਰਾਂ ਕੋਲ ਕੋਈ ਟਿਕਾਣਾ ਨਹੀਂ ਹੈ। ਮੰਦਹਾਲੀ ਦੇ ਇਸ ਦੌਰ ਵਿੱਚ ਉਨ੍ਹਾਂ ਲਈ ਚੋਣਾਂ ਦਾ ਕੋਈ ਅਰਥ ਨਹੀਂ। ਉਨ੍ਹਾਂ ਲਈ ਚੋਣਾਂ ਦੀ ਹੋਈ ਘੋਸ਼ਣਾ ਕੋਈ ਖਾਸ ਮਾਇਨੇ ਨਹੀਂ ਰੱਖਦੀ ਬਲਕਿ ਇਸ ਐਲਾਨ ਨਾਲ ਉਨ੍ਹਾਂ ਦੀ ਨਿਰਾਸ਼ਾ ਵਿੱਚ ਵਾਧਾ ਹੀ ਹੋਇਆ ਹੈ। ਕਿਉਂਕਿ ਚੋਣਾਂ ਦੇ ਹੋਏ ਐਲਾਨ ਤੋਂ ਪ੍ਰਸਾਸ਼ਨ ਦਾ ਐਲਾਨ ਰਾਹਤ ਕਾਰਜਾਂ ਤੋਂ ਹੱਟ ਕੇ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗ ਚੁੱਕਾ ਹੈ।
ਬਾਰਾਮੁੂਲਾ ਹਾਈਵੇ ਦੇ ਨਾਲ ਚਿਨਾਰ ਦੇ ਦਰਖੱਤਾਂ ਵਿਚਾਲੇ ਬਣੀ ਝੌਪੜੀ ਵਿੱਚ ਸ਼ਮੀਨਾ ਆਪਣੇ ਤਿੰਨ ਬੱਚਿਆਂ ਨਾਲ ਰਹਿ ਰਹੀ ਹੈ। ਤਾਪਮਾਨ 2 ਡਿਗਰੀ ਹੋਣ ਦੇ ਕਾਰਨ ਠੰਡ ਬੇਹੱਦ ਵੱਧ ਚੁੱਕੀ ਹੈ। ਤ੍ਰੇਲ ਕਰਕੇ  ਬਰਫ ਨਾਲ ਢੱਕਦੀ ਜਾ ਰਹੀ ਝੌਪੜੀ ਬੇਹੱਦ ਠੰਡੀ ਹੋ ਚੁੱਕੀ ਹੈ। ਸਤੰਬਰ ਵਿੱਚ ਸ਼ਮੀਨਾ ਦਾ ਘਰ ਹੜ੍ਹਾਂ ਕਰਕੇ ਤਬਾਹ ਹੋ ਗਿਆ ਸੀ ਅਤੇ ਇਸੇ ਦੌਰਾਨ ਉਸ ਦੇ ਪਤੀ ਦੀ ਮੌਤ ਵੀ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਘਰੇ ਕੋਈ ਕਮਾਉਣ ਵਾਲਾ ਨਾ ਹੋਣ ਕਰਕੇ ਸ਼ਮੀਨਾ ਲਈ ਘਰ ਦੀ ਮੁਰੰਮਤ ਨਾਮੁਨਕਿਨ ਹੈ। ਸਰਕਾਰ ਵੱਲੋਂ ਵੀ ਕੋਈ ਮੱਦਦ ਨਹੀਂ ਆਈ। ਜੰਮੂ-ਕਸ਼ਮੀਰ ਦੀਆਂ ਹੀ ਕੁਝ ਐਨ.ਜੀ.ਓ ਜੱਥੇਬੰਦੀਆਂ ਨੇ ਝੌਪੜੀ ਬਣਾਉਣ ਵਿੱਚ ਸ਼ਮੀਨਾ ਦੀ ਮਦਦ ਕੀਤੀ। ਜਿੱਥੇ ਉਹ ਆਪਣੇ ਬੱਚਿਆਂ ਨਾਲ ਗੁਜ਼ਾਰਾ ਕਰ ਰਹੀ ਹੈ। ਸ਼ਮੀਨਾ ਲਈ ਚੋਣਾਂ ਦਾ ਕੋਈ ਅਰਥ ਨਹੀਂ ਹੈ ਕਿਉਂਕਿ ਇਸ ਸਮੇਂ ਤਾਂ ਉਸ ਨੂੰ ਆਉਣ ਵਾਲੀ ਬਰਫਬਾਰੀ ਦਾ ਫਿਕਰ ਹੈ ਕਿ ਜੇਕਰ ਠੰਡ ਵੱਧ ਗਈ ਤਾਂ ਉਸ ਦੇ ਬੱਚੇ ਰਾਤ ਕਿਵੇਂ ਗੁਜ਼ਾਰਨਗੇ।
ਜੰਮੂ-ਕਸ਼ਮੀਰ ਵਿੱਚ ਪੰਜ ਚਰਨਾਂ ਵਿੱਚ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਹੌਲੀ ਹੌਲੀ ਰਫਤਾਰ ਫੜ੍ਹ ਰਹੀਆਂ ਹਨ। ਹੋਰਨਾਂ ਮੁੱਦਿਆਂ ਵਾਂਗ ਸਰਹੱਦ ਉਤੇ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਹੋ ਰਹੀ ਜੰਗਬੰਦੀ ਵੀ ਇਕ ਵੱਡਾ ਮਸਲਾ ਹੈ। ਇਸੇ ਕਾਰਨ ਕੰਟਰੋਲ ਰੇਖਾ ਦੇ ਨੇੜੇ ਦੇ ਇਲਾਕਿਆਂ ਵਿੱਚ ਚੋਣ ਪ੍ਰਚਾਰ ਅਜੇ ਨਾ ਬਰਾਬਰ ਹੈ। ਕੰਟਰੋਲ ਰੇਖਾ ’ਤੇ ਭਾਰਤ ਪਾਕਿਸਤਾਨ ਦਰਮਿਆਨ ਹੋਈ ਜ਼ਬਰਦਸਤ ਗੋਲੀਬਾਰੀ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਇਸੇ ਕਾਰਨ ਸਿਆਸੀ ਦਲ ਇਨ੍ਹਾਂ ਇਲਾਕਿਆਂ ਤੋਂ ਦੂਰੀ ਬਣਾ ਰਹੇ ਹਨ।  ੁਪੁਣਛ ਜਿਲ੍ਹੇ ਵਿੱਚ ਤਿੰਨ ਵਿਚੋਂ ਦੋ ਵਿਧਾਨ ਸਭਾ ਸੀਟਾਂ ਵਾਲੇ ਇਲਾਕਿਆਂ ਵਿੱਚ ਕੰਟਰੋਲ ਰੇਖਾ ਨਿਕਲਦੀ ਹੈ। ਜੰਮੂ ਕਸ਼ਮੀਰ ਦੇ ਅੰਦਰੂਨੀ ਇਲਾਕਿਆਂ ਵਿੱਚ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ ਪਰ ਪੁੰਛ ਅਤੇ ਮੈਂਡਰ ਵਰਗੇ ਇਲਾਕਿਆਂ ’ਤੇ ਸਿਆਸੀ ਦਲ  ਦੂਰ ਹੀ ਰਹਿ ਰਹੇ ਹਨ। ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਐਜਾਜ ਅਹਿਮਦ ਮੁਤਾਬਿਕ ਕੰਟਰੋਲ ਰੇਖਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਗੋਲੀਬਾਰੀ ਕਾਰਨ ਉਮੀਦਵਾਰ ਅਤੇ ਮੱਤਦਾਤਾ ਦੋਨੋਂ ਹੀ ਮਨੋਂ ਡਰੇ ਹੋਏ ਹਨ। 1974 ਤੋਂ ਚਲ ਰਹੀ ਇਹ ਗੋਲੀਬਾਰੀ ਦਾ ਡਰ ਅੱਜ ਵੀ ਆਮ ਲੋਕਾਂ ਵਿੱਚ ਜਿਉਂ ਦਾ ਤਿਉਂ ਹੈ।  ਇਹੋ ਜਿਹੇ ਮਾਹੌਲ ਵਿੱਚ ਚੋਣਾਂ ਅਤੇ ਚੋਣ ਮੁਹਿੰਮ ਨੂੰ ਵੱਡਾ ਧੱਕਾ ਲੱਗ ਸਕਦਾ ਹੈ। ਪਿਛਲੀਆਂ ਚੋਣਾਂ ਵਿੱਚ ਵੀ ਕੰਟਰੋਲ ਰੇਖਾ ਦੇ ਨੇੜਲੇ ਇਲਾਕਿਆਂ ਵਿੱਚ ਰੇਡੀਓ ਦੇ ਸਹਾਰੇ ਪ੍ਰਚਾਰ ਕੀਤਾ ਗਿਆ ਸੀ। ਜਿਸ ਕਰਕੇ ਉਮੀਦਵਾਰਾਂ ਨੂੰ ਆਮ ਜਨਤਾ ਨਾਲ ਰੁ-ਬ-ਰੂ ਹੋਣ ਦਾ ਮੌਕਾ ਨਹੀਂ ਮਿਲਦਾ। ਇਸ ਵਾਰ ਵੀ ਪ੍ਰਚਾਰ ਵਿੱਚ ਅਟਕਲਾਂ ਪੇਸ਼ ਆ ਸਕਦੀਆਂ ਹਨ।
ਕੰਟਰੋਲ ਰੇਖਾ ਦੇ ਨਜ਼ਦੀਕ 38 ਮੱਤਦਾਨ ਕੇਂਦਰ ਹਨ, ਜਿਨ੍ਹਾਂ ਨੂੰ ਅਤੀ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਰੱਖਿਆ ਗਿਆ। ਪੁਣਛ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਕੇਂਦਰਾਂ ਵਿ¤ਚ ਕੁ¤ਲ 389 ਪੋਲਿੰਗ ਸਟੇਸ਼ਨ ਹਨ,  ਜਿਨ੍ਹਾਂ ਵਿੱਚੋਂ ਦੋ ਵਿਧਾਨ ਸਭਾ ਸੀਟਾਂ ਬੇਹੱਦ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਂਦੀਆਂ ਹਨ, ਜਿੱਥੇ ਪੋਲਿੰਗ ਫੀਸਦੀ ਸਭ ਤੋਂ ਘੱਟ ਹੋਣ ਦੀਆਂ ਅਟਕਲਾਂ ਨੂੰ ਨਹੀਂ ਅਣਗੌਲਿਆ ਕੀਤਾ ਜਾ ਸਕਦਾ।
ਜੰਮੂ ਕਸ਼ਮੀਰ ਵਿੱਚ ਅਗਲਾ ਭਖਦਾ ਮਸਲਾ ਧਾਰਾ-370 ਦਾ ਹੈ। ਜਿਸ ਮੁਤਾਬਿਕ ਸੂਬੇ ਨੂੰ ਖਾਸ ਸੂਬੇ ਦਾ ਦਰਜਾ ਦਿੱਤਾ ਗਿਆ ਹੈ। ਪਹਿਲਾ ਭਾਜਪਾ 370 ਨੂੰ ਹਟਾਉਣ ਦੇ ਹੱਕ ਵਿੱਚ ਸੀ। ਪਰ ਹੁਣ ਉਹ ਇਸ ਸਬੰਧੀ ਕੋਈ ਬਹਿਸ ਨਹੀਂ ਚਾਹੁੰਦੀ ਅਤੇ ਇਸ ਮੁੱਦੇ ਤੋਂ ਆਪਣੀ ਦੂਰੀ ਬਣਾ ਕੇ ਰੱਖ ਰਹੀ ਹੈ। ਹਰ ਵਾਰ ਹੋਣ ਵਾਲੀਆਂ ਚੋਣਾਂ ਵਿੱਚ 370 ਧਾਰਾ ਇਕ ਲਾਜ਼ਮੀ ਮੁੱਦਾ ਬਣ ਚੁੱਕਾ ਹੈ। 370 ਧਾਰਾ ਵਾਂਗ ਜੰਮੂ-ਕਸ਼ਮੀਰ ਚੋਣਾਂ ਵਿੱਚ ਇਸ ਵਾਰ ਵੀ ਹਥਿਆਰਬੰਦ ਫੌਜਾਂ ਨੂੰ ਵਿਸ਼ੇਸ਼ ਤਾਕਤਾਂ ਦੇਣ ਵਾਲਾ ਵਿਵਾਦਗ੍ਰਸਤ ਐਕਟ ਮੁੱਖ ਮੁੱਦਾ ਬਣਿਆ ਰਹੇਗਾ। ਏ.ਐਫ.ਐਸ.ਪੀ.ਏ. ਵਿੱਚ ਸੋਧ ਲਈ ਸਿਆਸੀ ਦਲ ਹਮੇਸ਼ਾਂ ਤੋਂ ਘਾਟੀ ਵਾਸੀਆਂ ਨੂੰ ਭਰੋਸਾ  ਦਿੰਦੇ ਰਹੇ ਹਨ।  ਦ¤ਸਣਯੋਗ ਹੈ ਕਿ ਇਸ ਐਕਟ ਤਹਿਤ ਫੌਜ ਨੂੰ ਜੰਮੂ-ਕਸ਼ਮੀਰ ਅਤੇ ਉ¤ਤਰ-ਪੂਰਬ ਵਿਚ ਵਿਸ਼ੇਸ਼ ਅਧਿਕਾਰ ਦਿ¤ਤੇ ਗਏ ਹਨ। ਹਮੇਸ਼ਾਂ ਤੋਂ ਇਸ ਐਕਟ ਨੂੰ ਵਾਪਸ ਲੈਣ ਜਾਂ ਸੋਧਣ ਦੀਆਂ ਗੱਲਾਂ ਕਰਕੇ ਸਿਆਸੀ ਦਲ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਕਰਦੇ ਰਹੇ ਹਨ। ਹਾਲ ਹੀ ਵਿੱਚ 30 ਅਪ੍ਰੈਲ ਸਾਲ 2010 ਨੂੰ ਕੁਪਵਾੜਾ ਜ਼ਿਲ੍ਹੇ ਵਿੱਚ ਮਾਝਿਲ ਵਿਖੇ ਹੋਏ ਫਰਜ਼ੀ ਮੁਕਾਬਲੇ ਦੇ ਦੋਸ਼ੀ ਫੌਜੀਆਂ ਨੂੰ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਤੋਂ ਕੁਝ ਦਿਨ ਪਹਿਲਾਂ ਹੀ ਫੌਜ ਵਲੋਂ ਮਾਝਿਲ ਵਰਗੀ ਘਟਨਾ ਨੂੰ ਬਡਗਾਮ ਵਿੱਚ ਅੰਜ਼ਾਮ ਦਿੱਤਾ ਗਿਆ। ਜਿਸ ਵਿੱਚ ਫੌਜ ਵੱਲੋਂ ਬਾਅਦ ਵਿੱਚ ਆਪਣੀ ਗਲਤੀ ਵੀ ਮੰਨੀ ਗਈ ਅਤੇ ਮਾਰੇ ਗਏ ਦੋ ਕਸ਼ਮੀਰੀ ਨੌਜਵਾਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਵੀ ਐਲਾਨੀ ਗਈ। ਇਸ ਘਟਨਾ ਪਿੱਛੋਂ ਵਿਵਾਦਗ੍ਰਸਤ ਐਕਟ ਵਿੱਚ ਸੋਧ ਦੀ ਮੰਗ ਹੋਰ ਵੀ ਜ਼ੋਰ ਫੜ੍ਹ ਗਈ ਹੈ।
ਪਿਛਲੇ ਡੇਢ ਦਹਾਕੇ ਤੋਂ ਹਥਿਆਰਬੰਦ ਫੌਜੀ ਦਸਤਿਆਂ ਹ¤ਥੋਂ 60,000 ਕਸ਼ਮੀਰੀ ਆਪਣੀ ਜਾਨ ਗਵਾ ਚੁ¤ਕੇ ਹਨ ਅਤੇ 7000 ਲਾਪਤਾ ਹਨ। ਅ¤ਤਵਾਦ ਦਾ ਇਹ ਦੌਰ ਖ਼ਤਮ ਹੋ ਜਾਣ ਦੇ ਬਾਵਜੂਦ ਵੀ ਕਸ਼ਮੀਰ ਘਾਟੀ ਵਿ¤ਚ ਅ¤ਜ ਸ¤ਤ ਲ¤ਖ ਹਥਿਆਰਬੰਦ ਫੌਜੀ ਦਸਤੇ ਤਇਨਾਤ ਹਨ; ਘਾਟੀ ਵਿ¤ਚ ਖੁਫੀਆ ਏਜੰਸੀਆਂ ਇਸ ਤਰ੍ਹਾਂ ਕੰਮ ਕਰਦੀਆਂ ਹਨ, ਜਿਵੇਂ ਉਹ ਆਪਣੇ ਨਹੀਂ ਸਗੋਂ ਕਿਸੇ ਦੁਸ਼ਮਣ ਦੇਸ਼ ਦੇ ਅੰਦਰ ਕੰਮ ਕਰ ਰਹੀਆਂ ਹੋਣ; ਸੜਕਾਂ ‘ਤੇ ਥੋੜ੍ਹੀ ਦੇਰ ਘੁੰਮਣ ਨਾਲ਼ ਹੀ ਤੁਸੀਂ ਦਿਲ ਦਹਿਲਾ ਦੇਣ ਵਾਲੀ ਫੌਜੀ ਮੌਜੂਦਗੀ ਦੇਖ ਸਕਦੇ ਹੋ। ਕਿਸੇ ਥਾਂ ‘ਤੇ ਫੌਜੀ ਸ਼ਾਸਨ ਬਾਰੇ ਸੁਣਨ ਅਤੇ ਉਸਦੇ ਅਧੀਨ ਰਹਿਣ ਵਿ¤ਚ ਜ਼ਮੀਨ ਅਸਮਾਨ ਦਾ ਫਰਕ ਹੈ। ਫੌਜ ਦੀ ਇਸ ਗੈਰ ਜ਼ਰੂਰੀ ਮੌਜੂਦਗੀ ਨੂੰ ਕਸ਼ਮੀਰੀ ਜਨਤਾ, ਭਾਰਤ ਦੁਆਰਾ ਕਸ਼ਮੀਰ ‘ਤੇ ਕਬਜ਼ਾ ਮੰਨਦੀ ਹੈ। ਇਹੀ ਕਾਰਨ ਹੈ ਕਿ ਜੋ ਕੁਝ ਕਸ਼ਮੀਰ ਵਿ¤ਚ ਅ¤ਜ ਚ¤ਲ ਰਿਹਾ ਹੈ ਉਸਦੇ ਨਿਸ਼ਾਨੇ ‘ਤੇ ਹਰ ਉਹ ਚੀਜ਼ ਹੈ, ਜੋ ਭਾਰਤ ਦੀ ਮੌਜੂਦਗੀ ਦਾ ਚਿੰਨ੍ਹ ਹੈ। ਚਾਹੇ ਉਹ ਸਕੂਲ ਹੋਣ, ਚਾਹੇ ਸਰਕਾਰੀ ਦਫ਼ਤਰ, ਫੌਜੀ ਛਾਉਣੀਆਂ, ਪੁਲਿਸ ਸਟੇਸ਼ਨ ਜਾਂ ਫਿਰ ਕੋਈ ਸਰਕਾਰੀ ਇਮਾਰਤ।
ਇਸ ਸਮੇਂ ਬਾਕੀ ਸਿਆਸੀ ਦਲਾਂ ਨਾਲੋਂ ਭਾਜਪਾ ਦੀ ਸਥਿਤੀ ਜੰਮੂ ਕਸ਼ਮੀਰ ਵਿੱਚ ਜ਼ਿਆਦਾ ਮਜ਼ਬੂਤ ਦੱਸੀ ਜਾਂਦੀ ਹੈ। ਜਿਸ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਖੁਦ ਜੰਮੂ ਕਸ਼ਮੀਰ ਵਿੱਚ ਦੌਰੇ ਅਤੇ ਪ੍ਰਚਾਰ ਮੁਹਿੰਮ ਸ਼ੁਰੂ ਕਰ ਰਹੇ ਹਨ। ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਜਿੱਤ ਹਾਸਲ ਕਰ ਚੁੱਕੀ ਭਾਜਪਾ ਜੰਮੂ ਕਸ਼ਮੀਰ ਵਿੱਚ  ਵੀ ਜਿੱਤ ਦੀ ਉਮੀਦ ਬਣਾ ਚੁੱਕੀ ਹੈ। ਭਾਜਪਾ ਆਪਣੀ ਜਿੱਤ ਲਈ ਏੰਨੀ ਆਸਵੰਦ ਹੈ ਕਿ ਉਸ ਨੇ ਸਾਰੀਆਂ 87 ਵਿਧਾਨ ਸਭਾ ਸੀਟਾਂ ਉਤੇ ਖੜ੍ਹੇ ਹੋਣ ਦਾ ਐਲਾਨ ਕੀਤਾ ਹੈ। ਜੰਮੂ ਵਿੱਚ 37 ਸੀਟਾਂ ਹਨ, ਲਦਾਖ ਵਿੱਚ 4 ਅਤੇ ਕਸ਼ਮੀਰ ਘਾਟੀ ਵਿੱਚ 46 ਸੀਟਾਂ ਹਨ।  ਭਾਜਪਾ ਨੂੰ ਚੋਣਾਂ ਦੇ ਬਾਈਕਾਟ ਕੀਤੇ ਜਾਣ ਵਾਲੇ ਇਲਾਕਿਆਂ ਵਿੱਚੋਂ ਜਿੱਤ ਦੀ ਜ਼ਿਆਦਾ ਉਮੀਦ ਹੈ। ਇਨ੍ਹਾਂ ਨੇ ਤਾਂ +44 ਦਾ ਚੈਲੇਂਜ ਵੀ ਬਾਕੀਆਂ ਪਾਰਟੀਆਂ ਨੂੰ ਦੇ ਦਿੱਤਾ ਹੈ ਜਿਸ ਮੁਤਾਬਿਕ ਉਹ 44 ਦੇ ਅੰਕੜੇ ਤੋਂ ਵੱਧ ਸੀਟਾਂ ਆਪਣੇ ਹੱਕ ਵਿੱਚ ਭੁਗਤਾ ਕੇ ਜੰਮੂ ਕਸ਼ਮੀਰ ਸੂਬੇ ਵਿੱਚ ਵੱਡੀ ਜਿੱਤ ਦਰਜ ਕਰਨ ਦੀ ਦਾਅਵੇਦਾਰ ਹਨ। 2008 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਬਦੁਲ ਗਨੀ ਲੋਨ ਦੇ ਸਪੁੱਤਰ ਸਜ਼ਾਦ ਲੋਨ ਉਤਰੀ ਕਸ਼ਮੀਰ ਦੇ ਬਾਰਾਮੂਲਾ-ਕੁਪਵਾੜਾ ਤੋਂ ਭਾਜਪਾ ਵੱਲੋਂ ਖੜ੍ਹੇ ਹੋਏ ਸਨ। ਇਸ ਵਾਰ ਸਜ਼ਾਦ ਹੰਢਵਾਰਾ ਤੋਂ ਚੋਣਾਂ ਲੜ ਰਹੇ ਹਨ ਅਤੇ ਮੁੱਖ ਮੰਤਰੀ ਪਦ ਲਈ ਭਾਜਪਾ ਦੇ ਉਮੀਦਵਾਰ ਹੋਣਗੇ। ਹਾਲਾਕਿ ਭਾਜਪਾ ਵੱਲੋਂ ਹਮੇਸ਼ਾਂ ਤੋਂ ਜੰਮੂ ਕਸ਼ਮੀਰ ਦੇ ਲਈ ਹਿੰਦੂ ਮੁੱਖ ਮੰਤਰੀ ਦੀ ਗੱਲ ਕੀਤੀ ਗਈ ਹੈ ਪਰ ਇਸ ਵਾਰ ਇਹ ਅਟਕਲਾਂ ਹਨ ਕਿ ਜੇਕਰ ਭਾਜਪਾ ਜਿੱਤਦੀ ਹੈ ਤਾਂ ਮੁੱਖ ਮੰਤਰੀ ਇਕ ਮੁਸਲਮਾਨ ਵੀ ਹੋ ਸਕਦਾ ਹੈ। ਖਾਸ ਕਰਕੇ ਜੇਕਰ ਕਸ਼ਮੀਰ ਘਾਟੀ ਵਿੱਚ ਭਾਜਪਾ ਪੀਪਲਜ਼ ਕਾਨਫਰੰਸ ਦੀ ਮਦਦ ਨਾਲ ਸਰਕਾਰ ਬਣਾਉਂਦੀ ਹੈ ਤਾਂ ਸਜ਼ਾਦ ਲੋਨ ਮੁੱਖ ਮੰਤਰੀ ਪਦ ਦੇ ਉਮੀਦਵਾਰ ਯਕੀਨਨ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਜਪਾ, ਉਮਰ ਅਬਦੁੱਲਾ ਸਰਕਾਰ ਵੇਲੇ ਮੰਤਰੀ ਰਹੇ ਡੈਮੋਕ੍ਰੇਟਿਕ ਨੈਸ਼ਨਲਲਿਸਟ ਪਾਰਟੀ ਦੇ ਪ੍ਰਧਾਨ ਗੁਲਾਮ ਹਸਨਮੀਰ ਨਾਲ ਵੀ ਸੰਪਰਕ ਵਿਚ ਹੈ। ਬੜਗਾਂਵ ਦੇ ਖਾਨ ਸਾਹਿਬ ਇਲਾਕੇ ਤੋਂ ਵਿਧਾਇਕ ਹਾਕਿਮ ਯਾਸੀਨ ਅਤੇ ਕੁਪਵਾੜਾ ਦੇ ਲੰਗਟ ਤੋਂ ਵਿਧਾਇਕ ਸ਼ੇਖ ਰਸੀਦ ’ਤੇ ਵੀ ਭਾਜਪਾ ਦੀਆਂ ਅੱਖਾਂ ਟਿੱਕੀਆਂ ਹਨ।  ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਵੱਲੋਂ ਇਨ੍ਹਾਂ ਚੋਣਾਂ ਵਿੱਚ ਲਗਾਏ ਜਾ ਰਹੇ ਜ਼ੋਰ ਸਾਹਮਣੇ ਭਾਜਪਾ ਨੂੰ ਬਹੁਮਤ ਮਿਲਣਾ ਤਾਂ ਮੁਸ਼ਕਲ ਜਾਪਦਾ ਹੈ ਪਰ ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ਮਿਲਣ ਦੀ ਉਮੀਦ ਜ਼ਰੂਰ ਹੈ। ਜੰਮੂ ਕਸ਼ਮੀਰ ਦੀਆਂ ਚੋਣਾਂ ਦੇ ਨਤੀਜੇ ਦੇਸ਼ ਦੀ ਸਮੁੱਚੀ ਸਿਆਸਤ ਨੂੰ ਬਦਲ ਦੇਣਗੇ। ਇਨ੍ਹਾਂ ਚੋਣਾਂ ਦਾ ਅਸਰ ਗੁਆਂਢੀ ਦੇਸ਼ਾਂ ਨਾਲ ਰਿਸ਼ਤਿਆਂ ਉਪਰ ਵੀ ਪਵੇਗਾ। ਜੰਮੂ-ਕਸ਼ਮੀਰ ਨਾਲ ਜੁੜੇ ਮਸਲਿਆਂ ਦੇ ਹੱਲ ਲਈ ਵੀ ਇਕ ਨਵਾਂ ਮਾਹੌਲ ਬਣਨ ਦੀ ਸੁਭਾਵਨਾ ਹੈ। ਜੰਮੂ ਕਸ਼ਮੀਰ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਮੌਕੇ ਦਾ ਸੂਝ-ਬੂਝ ਨਾਲ ਇਸਤੇਮਾਲ ਕਰਨ ਤਾਂ ਜੋ ਜੰਮੂ-ਕਸ਼ਮੀਰ ਨੂੰ ਮੌਜੂਦਾ ਸੰਕਟ ਵਿਚੋਂ ਬਾਹਰ ਕੱਢਿਆ ਜਾ ਸਕੇ। ਜੰਮੂ ਕਸ਼ਮੀਰ ਨੂੰ ਮੁੜ ਜ਼ਨਤ ਬਣਾਉਣ ਲਈ ਸਾਂਝੇ ਉਦਮ ਦੀ ਜ਼ਰੂਰਤ ਹੈ।

WRITTEN BY