ਫਿਰੋਜ਼ਪੁਰ, 23 ਨਵੰਬਰ (ਵਿਜੇ ਕੱਕੜ, ਵਿਨੇ ਹਾਂਡਾ)- ਭਾਰਤ ਵਿੱਚ ਨਸ਼ੇ ਦੀ ਤਸਕਰੀ ਨੂੰ ਬੜਾਵਾ ਦੇਣ ਵਾਸਤੇ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਨਸ਼ੇ ਦੀਆਂ ਖੇਪਾਂ ਭੇਜਣ ਦਾ ਸਿਲਸਲਾ ਰੁਕਣ ਦਾ ਨਾ ਨਹੀਂ ਲੈ ਰਿਹਾ ਪਰ ਇਹ ਅਲਗ ਗੱਲ ਹੈ ਕਿ ਸੀਮਾ ਤੇ ਤਾਇਨਾਤ ਬੀ.ਐਸ.ਐਫ ਦੇ ਜਵਾਨਾ ਵਲੋਂ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਂਦਾ।ਬੀਤੀ ਰਾਤ ਫਿਰੋਜਪੁਰ ਦੇ ਹੁਸੈਨੀਵਾਲਾ ਬਾਰਡਰ ਨਜ਼ਦੀਕ ਪੈਂਦੀ ਬੀ.ਐਸ.ਐਫ ਦੀ ਬਾਰੇ ਕੇ ਚੌਂਕੀ ‘ਤੇ ਸੀਮਾ ਸੁਰੱਖਿਆ ਬੱਲ ਦੇ ਜਵਾਨਾਂ ਵਲੋਂ ਪਾਕਿਸਤਾਨ ਤੋਂ ਭੇਜੀ ਗਈ 5 ਕਿਲੋ ਹੈਰੋਇਨ ਕਾਬੂ ਕੀਤੀ ਗਈ।ਇਸ ਸਬੰਧ ਵਿੱਚ ਆਯੋਜਿਤ ਕੀਤੀ ਗਈ ਪ੍ਰੈਸ ਕੋਨਫਰਸ ਨੂੰ ਸੰਬੋਧਨ ਕਰਦੇ ਹੋਏ ਬੀ.ਐਸ.ਐਫ ਫਿਰੋਜਪੁਰ ਰੈਂਜ ਦੇ
ਡੀ.ਆਈ.ਜੀ ਆਰ.ਕੇ ਥਾਪਾ ਨੇ ਦੱਸਿਆ ਕਿ ਬੀ.ਐਸ.ਐਫ ਦੀ ਈ.ਐਕਸ 105 ਬਟਾਲੀਨ ਦੇ ਜਵਾਨਾਂ ਵਲੋਂ 22-23 ਨਵੰਬਰ ਦੀ ਰਾਤ ਨੂੰ ਹੁਸੈਨੀਵਾਲਾ ਦੇ ਨਜ਼ਦੀਕ ਪੈਂਦੀ ਬਾਰੇ ਕੇ ਚੌਂਕੀ ‘ਤੇ ਪਾਕਿਸਤਾਨ ਦੀ ਤਰਫੋਂ ਕੁੱਝ ਹਲਚਲ ਮਹਿਸੂਸ ਕੀਤੀ ਗਈ ਜਦੋਂ ਉਨ੍ਹਾਂ ਦੇ ਜਵਾਨਾਂ ਨੇ ਉਸ ਜਗ੍ਹਾ ‘ਤੇ ਸਰਚ ਅਭਿਆਨ ਕੀਤਾ ਤਾਂ ਉਥੋਂ 5 ਪੈਕਟ ਹੈਰੋਇਨ ਬਰਾਮਦ ਹੋਈ।ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 25 ਕਰੌੜ ਰੁਪਏ ਦੱਸੀ ਜਾ ਰਹੀ ਹੈ।



