Skip to content
Independent perspectives. Global stories.
BREAKING

ਬਲਰਾਜ ਸਿੰਘ ਸਿੱਧੂ (ਇੰਗਲੈਂਡ) ਦੀ ਮਰਾਠਾ ਇਤਿਹਾਸ ਨੂੰ ਚਿਤਰਦੀ ਦਿਲਚਸਪ ਕਿਤਾਬ ‘ਮਸਤਾਨੀ’ ਦਾ ਰੀਵਿਊ

Share this story

ਗੁਰਚਰਨ ਸਿ¤ਧੂ ਪ¤ਖੋਕਲਾਂ
ਸੰਪਰਕ : 94177-27245 
ਵਿਦੇਸ਼ ਇੰਗਲੈਂਡ ਦੀ ਧਰਤੀ ’ਤੇ ਵ¤ਸਦੇ ਪੰਜਾਬੀ ਨੌਜਵਾਨ ਲੇਖਕ ਬਲਰਾਜ ਸਿੰਘ ਸਿ¤ਧੂ ਦੀ ਮੋਰਾਂ ਦਾ ਮਹਾਰਾਜਾ ਵਰਗੀ ਪੰਜਾਬੀ ਇਤਿਹਾਸ ’ਤੇ ਲਿਖੀ ਹੋਈ ਕਿਤਾਬ ਪੜ੍ਹਨ ਤੋਂ ਬਾਅਦ ਉਸਦੀ ਨਵੀਂ ਕਿਤਾਬ ਜੋ ਮਰਾਠਿਆਂ ਦੇ ਇਤਿਹਾਸ ਨਾਲ ਸਬੰਧਤ ਹੈ ਪੜਕੇ ਪਤਾ ਲ¤ਗਦਾ ਹੈ ਕਿ ਲੇਖਕ ਦੀ ਇਤਿਹਾਸ ਨੂੰ ਪੜਨ ਅਤੇ ਜਾਨਣ ਦੀ ਅਤੇ ਤੀਸਰੀ ਅ¤ਖ ਨਾਲ ਦੇਖਣ ਦੀ ਰ¤ਬੀ ਦਾਤ ਮਿਲੀ ਹੋਈ ਹੈ । ਚਾਲੀ ਕੁ ਸਾਲ ਦੀ ਉਮਰ ਵਿ¤ਚ ਹੀ ਬਜੁਰਗ ਵਰਗ ਦੀ ਸਿਆਣਫ ਵਰਗੀ ਕਲਾ ਦੇ ਭਰਭੂਰ ਧਾਰਨੀ ਦੇ ਮਾਲਕ ਲੇਖਕ ਨੇ ਮਰਾਠਾ ਯੋਧੇ ਬਾਜੀ ਰਾਉ ਅਤੇ ਉਸਦੀ ਪਿਆਰ ਕਹਾਣੀ   ਦੀ ਪਾਤਰ ਮਸਤਾਨੀ ਦੀ ਪਰੇਮ ਕਥਾ ਨੂੰ ਅਧਾਰ ਬਣਾਕਿ ਲਿਖੀ ਹੋਈ ਹੈ ਜੋ ਕਿ ਅਸਲ ਵਿ¤ਚ ਪਰੇਮ ਕਹਾਣੀ ਦੀ ਥਾਂ ਔਰਤ ਮਰਦ ਦੇ ਰਿਸਤਿਆਂ ਦੀ ਜ¤ਦੋ ਜਹਿਦ ਦੀ ਕਹਾਣੀ ਹੈ ਜਿਸ ਵਿ¤ਚ ਇ¤ਕ ਔਰਤ ਵ¤ਲੋਂ ਆਪਣੇ ਪਿਆਰ ਨਾਲ ਵਫਾ ਨਿਭਾਉਦਿਆਂ ਹੋਇਆਂ ਇ¤ਕ ਸੰਘਰਸ਼ ਹੀ ਹੋ ਨਿਬੜਦੀ ਹੈ । ਲੇਖਕ ਨੇ ਇਸ ਕਿਤਾਬ ਨਾਲ ਜਿ¤ਥੇ ਪੰਜਾਬੀ ਪਾਠਕਾਂ ਦੀ ਸਾਂਝ ਮਰਾਠਾਂ ਇਤਿਹਾਸ ਨਾਲ ਪਵਾਈ ਹੈ ਅਤੇ ਇਸਦੇ ਨਾਲ ਹੀ ਹਿੰਦੂ ਇਤਿਹਾਸ ਅਤੇ ਧਰਮ ਦੀਆਂ ਬਹੁਤ ਸਾਰੀਆਂ ਗਿਆਨ ਪੂਰਵਕ ਜਾਣਕਾਰੀਆਂ ਨਾਲ ਵੀ ਸਾਂਝ ਪਵਾਈ ਹੈ । ਸਿ¤ਖ ਇਤਿਹਾਸ ਦੇ ਨਾਇਕ ਖਾਲਸਿਆਂ ਦੇ ਜੰਗਾਂ ਯੁ¤ਧਾਂ ਦੇ ਸਮੇਂ ਦੇ ਸਮਕਾਲੀ ਮਰਾਠੇ ਯੋਧਿਆਂ ਦਾ ਇਤਿਹਾਸ ਵੀ ਬਹੁਤ ਹੀ ਦਿਲਚਸਪ ਹੈ ਜੋ ਕਿ ਲੇਖਕ ਨੇ ਇਸ ਕਿਤਾਬ ਵਿ¤ਚ ਪੇਸ਼ ਕੀਤਾ ਹੈ। ਪਾਠਕ ਇਸ ਕਿਤਾਬ ਨੂੰ ਪੜਦਿਆਂ ਹੋਇਆਂ ਇਤਿਹਾਸ ਦੀ ਜਾਣਕਾਰੀ ਨੂੰ ਕੁਦਰਤੀ ਤੌਰ ਤੇ ਹੀ ਆਪਣੇ ਮਨ ਦੀਆਂ ਡੂੰਘੀਆਂ ਤਹਿਆਂ ਵਿ¤ਚ ਸਦਾ ਲਈ ਸੰਭਾਲ ਲੈਂਦਾਂ ਹੈ ।

ਯੂਰਪੀਅਨ ਮੁਲਕਾਂ ਦੇ ਵਿ¤ਚ ਇਤਿਹਾਸਕ ਪਾਤਰਾਂ ਨੂੰ ਨਾਵਲਾਂ ਅਤੇ ਕਹਾਣੀਆਂ ਵਿ¤ਚ ਦਿਲਚਸਪ ਤਰੀਕੇ ਨਾਲ ਪੇਸ਼ ਕਰਨ ਦੀ ਪਹਿਲਾਂ ਤੋਂ ਹੀ ਰਵਾਇਤ ਚਲਦੀ ਆ ਰਹੀ ਹੈ ਪਰ ਭਾਰਤੀ ਅਤੇ ਖਾਸ ਕਰ ਪੰਜਾਬ ਵਿ¤ਚ ਇਸ ਤਰਾਂ ਨਿਰਪ¤ਖ ਤਰੀਕੇ ਨਾਲ ਇਤਿਹਾਸਕ ਪਾਤਰਾਂ ਨੂੰ ਬਹੁਤ ਹੀ ਘ¤ਟ ਪੇਸ਼ ਕੀਤਾ ਗਿਆਂ ਹੈ ਜਾਂ ਹਾਲੇ ਤ¤ਕ ਜੋ ਵੀ ਮਿਲਦਾ ਹੈ ਉਹ ਸਰਧਾਪੂਰਵਕ ਹੀ ਇ¤ਕ ਪ¤ਖੀ ਲਿਖਿਆ ਗਿਆ ਹੈ । ਬਲਰਾਜ ਸਿ¤ਧੂ ਇਤਿਹਾਸਕ ਪਾਤਰਾਂ ਦੇ ਜੀਵਨ ਨੂੰ ਲਿਖਦਿਆਂ ਹੋਇਆਂ ਪੂਰੀ ਤਰਾਂ ਨਿਰਪ¤ਖ ਹੋਕੇ ਉਹਨਾਂ ਪਾਤਰਾਂ ਦੀ ਅਸਲੀ ਕਹਾਣੀ ਨੂੰ ਬੇਬਾਕ ਤਰੀਕੇ ਨਾਲ ਚਿਤਰਨ ਦੀ ਕੋਸਿਸ਼ ਕਰਦਾ ਹੈ । ਆਪਣੀ ਲਿਖਤ ਵਿ¤ਚ ਪਾਠਕਾਂ ਦੀ ਦਿਲਚਸਪੀ ਬਣਾਈ ਰ¤ਖਣ ਲਈ ਜਿੰਦਗੀ ਦੇ ਬੰਦ ਕਮਰਿਆਂ ਵਿ¤ਚ ਹੋਣ ਵਾਲੀਆਂ ਘਟਨਾਵਾਂ ਨੂੰ ਵੀ ਬੇਬਾਕੀ ਨਾਲ ਲਿਖ ਜਾਂਦਾ ਹੈ ਜਿਸ ਬਾਰੇ ਕਈ ਪਾਠਕ ਇਤਰਾਜ ਵੀ ਕਰ ਸਕਦੇ ਹਨ ਪਰ ਇਤਿਹਾਸ ਵਰਗੇ ਬੋਰ ਕਰਨ ਵਾਲੇ ਵਿਸ਼ੇ ਨੂੰ ਪਾਠਕ ਲਈ ਦਿਲਚਸਪੀ ਪੈਦਾ ਕਰਨ ਵਿ¤ਚ ਇਹ ਤਰੀਕਾ ਕਾਫੀ ਸਹਾਈ ਵੀ ਹੁੰਦਾਂ ਹੈ। ਇਸ ਕਿਤਾਬ ਵਿ¤ਚ  ਪਰੇਮ ਕਹਾਣੀ ਦੀ ਸਾਰੀ ਕਹਾਣੀ ਨੂੰ ਛ¤ਬੀ ਹਿ¤ਸਿਆਂ ਵਿ¤ਚ ਵ¤ਖੋ ਵ¤ਖਰੇ ਹੈਡਿੰਗ ਦੇਕੇ ਕਹਾਣੀ ਕਲਾ ਦਾ ਰੂਪ ਦੇ ਕੇ ਅਤੇ ਹਰ ਭਾਗ ਵਿ¤ਚ ਇ¤ਕ ਪੂਰੀ ਕਹਾਣੀ ਲਿਖਕੇ ,  ਹੌਲੀ  ਰਫਤਾਰ ਨਾਲ ਪੜਨ ਵਾਲੇ ਪਾਠਕ ਵੀ ਪੜਨ ਵਿ¤ਚ ਰੁਚੀ ਬਣਾਈ ਰ¤ਖਦੇ ਹਨ । ਇਸ ਕਿਤਾਬ ਦੀ ਸਾਰੀ ਕਹਾਣੀ ਆਪਸ ਵਿ¤ਚ ਜੁੜੀ ਹੋਣ ਕਾਰਨ ਬਹੁਤ ਸਾਰੇ ਪਾਠਕ ਇਸਨੂੰ ਨਾਵਲ ਵਾਂਗ ਇ¤ਕ ਹੀ ਬੈਠਕ ਵਿ¤ਚ ਵੀ ਪੜ ਸਕਦੇ ਹਨ । ਇਸ ਕਿਤਾਬ ਵਿ¤ਚ ਹਰ ਪਾਠ ਦੇ ਨਾਲ ਛਾਪੀਆਂ ਗਈ ਤਸਵੀਰਾਂ ਵੀ ਆਪਣਾਂ ਪੂਰਾ ਪਰਭਾਵ ਛ¤ਡਦੀਆਂ ਹਨ । ਕਿਤਾਬ ਪੜਦਿਆਂ ਪੁਰਾਤਨ ਸਮੇਂ ਦੀਆਂ ਯੁ¤ਧ ਨੀਤੀਆਂ , ਧਾਰਮਿਕ ਰਸਮਾਂ, ਸਮਾਜਿਕ ਰਿਸਤਿਆਂ ਦੀ ਜਾਣਕਾਰੀ ਬਹੁਤ ਹੀ ਦਿਲਚਸਪ ਅਤੇ ਗਿਆਨ ਵਧਾਊ ਹੈ । ਪਰਕਾਸ਼ਨ ਖੇਤਰ ਵਿ¤ਚ ਸਾਮਲ ਹੋਏ ਨਵੇਂ ਪਰਕਾਸਕ ਸਾਹਿਬਦੀਪ ਪਬਲੀਕੇਸਨ ਭੀਖੀ ਜਿਲਾ ਮਾਨਸਾ ਦੀ ਇਹ ਉਸਦੀਆਂ ਪਹਿਲੀਆਂ ਪਰਕਾਸਨਾਂ ਵਾਂਗ ਇ¤ਕ ਹੋਰ ਤਕੜੀ ਪੇਸ਼ਕਸ ਹੈ । ਵਧੀਆਂ ਪੇਪਰ ਦੀ ਵਰਤੋਂ ਕਰਕੇ ਕਿਤਾਬ ਦੀ ਛਪਾਈ ਵਿ¤ਚ ਪਰਕਾਸ਼ਕ ਦੀ ਮਿਹਨਤ ਸਾਫ ਝਲਕਦੀ ਹੈ  ਟਾਈਟਲ ਪੇਜ ਅਤੇ ਕਿਤਾਬ ਦੇ ਵਿ¤ਚ ਵੀ ਛਪੀਆਂ ਤਸਵੀਰਾਂ ਵੀ ਯਾਦਗਾਰੀ ਹਨ । ਚਿ¤ਤਰਕਾਰੀ ਦੇ ਤੌਰ ਤੇ ਵਰਤੀਆਂ ਤਸਵੀਰਾਂ ਦੀ ਵੀ ਮੰਗ ਅਨੁਸਾਰ ਵਰਤੋਂ ਕੀਤੀ ਗਈ ਹੈ ਜੋ ਕਿ ਆਪਣਾਂ ਵ¤ਖਰਾ ਹੀ ਪ੍ਰਭਾਵ ਛ¤ਡਦੀਆਂ ਹਨ ।  ਬਹੁਤ ਹੀ ਛੋਟੀ ਉਮਰ ਵਿ¤ਚ ਹਰ ਵਿਸ਼ੇ ਤੇ ਚੰਗੀ ਪਕੜ ਰ¤ਖਣ ਵਾਲੇ ਇਸ ਨੌਜਵਾਨ ਲੇਖਕ ਤੋਂ ਆਉਣ ਵਾਲੇ ਸਮੇਂ ਵਿ¤ਚ ਪੰਜਾਬੀ ਸਾਹਿ¤ਤਕ ਖੇਤਰ ਨੂੰ ਹੋਰ ਵੀ ਵ¤ਡੀਆਂ ਪਰਾਪਤੀਆਂ ਦੀ ਆਸ ਰਹੇਗੀ ਜਿਸ ਨਾਲ ਪੰਜਾਬੀ ਸਾਹਿ¤ਤ ਦੁਨੀਆਂ ਦੇ ਵ¤ਡੇ ਸਾਹਿ¤ਤਕ ਖੇਤਰ ਵਿ¤ਚ ਸਾਮਲ ਹੋਣ ਵ¤ਲ ਇ¤ਕ ਵ¤ਡੀ ਪੁਲਾਂਘ ਪੁ¤ਟੇਗਾ ।

WRITTEN BY