ਪ੍ਰਸਿੱਧ ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਆਪਣੀ ਸਾਫ-ਸੁਥਰੀ ਗੀਤਕਾਰੀ ਤੇ ਗਾਇਕੀ ਕਰਕੇ ਪੰਜਾਬੀ ਸੰਗੀਤ ਵਿੱਚ ਨਵੇਂ ਦਿੱਸਹੱਦੇ ਕਾਇਮ ਕੀਤੇ ਹੈ। ਹੈਪੀ ਰਾਏਕੋਟੀ ਦਾ ਨਵਾਂ ਆਇਆ ਗੀਤ ‘ਜਾਨ’ ਕਰਕੇ ਹਰ ਪੰਜਾਬੀ ਦੇ ਮਨ ਵਿੱਚ ਵੱਸਦਾ ਜਾ ਰਿਹਾ ਹੈ। ਹੈਪੀ ਰਾਏਕੋਟੀ ਨੂੰ ਗਾਉਣ ਦਾ ਸ਼ੌਕ ਤਾਂ ਬਚਪਨ ਵਿੱਚ ਹੀ ਸੀ, ਜਦੋਂ ਵੀ ਸਕੂਲ ਵਿੱਚ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਹੈਪੀ ਹੀ ਗੀਤ ਗਾਉਂਦਾ ਹੁੰਦਾ ਸੀ। ਬਚਪਨ ਦੇ ਸ਼ੌਕ ਵਿੱਚ ਗਾਇਕੀ ਤੇ ਗੀਤਕਾਰੀ ਨਾਲ ਹੁਣ ਹੈਪੀ ਰਾਏਕੋਟੀ ਗੀਤਾਂ ਵਾਲਾ ਜੋਗੀ ਬਣ ਗਿਆ ਹੈ। ਹੈਪੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਆਪਣੇ ਲਿਖ ਕੇ ਗੀਤ ਗਾਉਣਾ ਚਾਹੁੰਦੇ ਸੀ ਤੇ ਜਦੋਂ ਹੈਪੀ ਨੂੰ ਪੁੱਛਿਆ ਗਿਆ ਕਿ ਤੁਹਾਡਾ ਉਤਸਾਦ ਕੌਣ ਹੈ ਤੇ ਹੈਪੀ ਨੇ ਜਵਾਬ ਦਿੱਤਾ ਬਾਬੇ ਨਾਨਕ ਦੀ ਕ੍ਰਿਪਾ ਨਾਲ ਮੈਂ ਲਿਖਣ ਤੇ ਗਾਉਣ ਜੋਗਾ ਹੋਇਆ ਹਾਂ। ਹੈਪੀ ਦੇ ਲਿਖੇ ਗੀਤ ਦਿਲਜੀਤ ਦੁਸਾਂਝ, ਸਿੱਪੀ ਗਿੱਲ, ਗਿੱਪੀ ਗਰੇਵਾਲ, ਰੋਸ਼ਨ ਪ੍ਰਿੰਸ, ਜੱਸੀ ਗਿੱਲ, ਅਮਰਿੰਦਰ ਗਿੱਲ, ਐਮੀ ਵਿਰਕ ਤੋਂ ਇਲਾਵਾ ਹੋਰ ਅਨੇਕਾਂ ਗਾਇਕਾਂ ਵੱਲੋਂ ਗਾਏ ਗਏ ਹਨ। ਹੈਪੀ ਰਾਏਕੋਟੀ ਦੀ ਕਲਮ ਤੋਂ ਲਿਖੇ ਗਾਏ ਗੀਤ ਕਾਫੀ ਹੀ ਹਿੱਟ ਹੋਏ ਜਿਵੇਂ ਯਾਰੀ ਤੇ ਸਰਦਾਰੀ, ਚਾਦੀ ਦੀ ਡੱਬੀ, ਅੱਖ ਨੀਂ ਸੌਂਦੀ ਰਾਤਾਂ ਨੂੰ, ਦਿਲ ਦੀ ਰਾਣੀ, ਲਾਦੇਨ, 40 ਜਿਪਸੀਆਂ, ਉਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ ਆਦਿ ਹੋਰ ਅਨੇਕਾਂ ਗੀਤ ਹਿੱਟ ਹੋਏ ਹਨ। ਹੈਪੀ ਰਾਏਕੋਟੀ ਜਲਦ ਹੀ 7 ਗੀਤਾਂ ਦੀ ਐਲਬਮ ਲੈ ਕੇ ਆ ਰਹੇ ਹਨ। ਜਿਸ ਐਲਬਮ ਦਾ ਮਿਊਜ਼ਿਕ ਲਾਡੀ ਗਿੱਲ ਨੇ ਕੀਤਾ ਹੈ ਤੇ ਇਹ ਐਲਬਮ ਸੀਪੀਡ ਰਿਕਾਰਡਜ਼ ਕੰਪਨੀ ਵਲੋਂ ਪੇਸ਼ ਕੀਤੀ ਜਾਵੇਗੀ। ਹੈਪੀ ਰਾਏਕੋਟੀ ਨੇ ਇਸ ਐਲਬਮ ਦੇ 7 ਗੀਤ ਆਪ ਹੀ ਲਿਖ ਕੇ ਗਾਏ ਹਨ। ਹੈਪੀ ਦਾ ਕਹਿਣਾ ਹੈ ਕਿ ਮੈਂ ਆਸ ਕਰਦਾ ਹਾਂ ਕਿ ਉਨ੍ਹਾਂ ਗੀਤਾਂ ਨੂੰ ਵੀ ਤੁਸੀਂ ਬੇਹੱਦ ਪਸੰਦ ਕਰੋਗੇ। ਹੈਪੀ ਨੇ ਦੱਸਿਆ ਕਿ ਮੈਂ ਆਪਣੀ ਗਾਇਕੀ ਦੇ ਨਾਲ ਨਾਲ ਸਾਰੇ ਗਾਇਕਾਂ ਨੂੰ ਸੁਣਨਾ ਪਸੰਦ ਕਰਦਾ ਹਾਂ ਤੇ ਸਾਰੇ ਗੀਤਕਾਰਾਂ ਤੇ ਗਾਇਕਾਂ ਨੂੰ ਵਧੀਆ ਲਿਖਣਾ ਤੇ ਵਧੀਆ ਗਾਉਣਾ ਚਾਹੀਦਾ ਹੈ। ਮੇਰੇ ਸਾਰੇ ਗੀਤਾਂ ਨੂੰ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।


