Skip to content
Independent perspectives. Global stories.
BREAKING

ਕੁੱਖ, ਰੁੱਖ ਤੇ ਮਨੁੱਖ

Share this story

ਸੁਰਜੀਤ ਬਿੱਲਾ
ਸੰਪਰਕ : 98150-93150
ਪਿੰਡ ਬ੍ਰਾਹਮਣ ਮਾਜਰਾ
ਸਾਡੇ ਪਿੰਡ ਕਹਿੰਦੇ ਕਹਾਉਂਦੇ ਸਰਦਾਰਾਂ ਦੀ ਪਿੰਡ ਵਿੱਚ ਬੜੀ ਚੜ੍ਹਤ ਤੇ ਪੂਰੀ ਪਕੜ ਸੀ। ਉਨ੍ਹਾਂ ਦਾ ਬਹੁਤ ਵੱਡਾ ਘਰ ਤੇ ਬਾਗਲ (ਡੰਗਰ ਬੰਨ੍ਹਣ ਵਾਲੀ ਥਾਂ) ਸੀ। ਚੰਗਾ ਖਾਨਦਾਨ, ਚੰਗੀ ਸੋਚ ਤੇ ਅਮੀਰ-ਗਰੀਬ ਦੇ ਰਖਵਾਲੇ ਵਜੋਂ ਪਿੰਡ ਕੀ, ਸਾਰੇ ਇਲਾਕੇ ਵਿੱਚ ਜਾਣੇ ਜਾਂਦੇ ਸਨ। ਬਾਗਲ ਵਿੱਚ ਹਮੇਸ਼ਾ ਵੀਹ-ਪੱਚੀ ਬੰਦੇ ਬੈਠੇ ਹੀ ਰਹਿੰਦੇ ਸਨ। ਜਿਨ੍ਹਾਂ ਵਿੱਚ ਛੋਟੀ ਉਮਰ ਦੇ ਵੀ ਹੁੰਦੇ ਤੇ ਵੱਡੀ ਉਮਰ ਦੇ ਵੀ। ਵੀਹ ਮੱਝਾਂ ਤੇ ਪੱਚੀ ਗਾਈਆਂ ਉਸ ਬਾਗਲ ਦਾ ਸ਼ਿੰਗਾਰ ਸਨ। ਸਰਦਾਰ ਦੇ ਤਿੰਨ ਮੁੰਡੇ ਸਨ। ਇਕ ਬਾਹਰਲੇ ਮੁਲਕ ਸੈ¤ਟ ਹੋ ਗਿਆ ਸੀ। ਦੂਜਾ ਨਾਲ ਲੱਗਦੇ ਸ਼ਹਿਰ ਵਿੱਚ ਆੜ੍ਹਤ ਦੀ ਦੁਕਾਨ ਕਰਦਾ ਸੀ ਜੋ ਕਿ ਬਜ਼ਾਰ ਵਿੱਚ ਪਹਿਲੇ ਨੰਬਰ ’ਤੇ ਸੀ ਤੇ ਤੀਜ਼ਾ ਖੇਤੀਬਾੜੀ ਦਾ ਕੰਮ ਸੰਭਾਲਦਾਸੀ। ਬਾਗਲ ਵਿਚ ਇਕ ਬਰੋਟੇ ਦਾ ਰੁੱਖ ਲੱਗਿਆ ਹੋਇਆ ਸੀ। ਜਿਸਦੀ ਛਾਂ ਦਾ ਆਨੰਦ ਪਸ਼ੂ ਪੰਛੀ ਤੇ ਮਨੁੱਖ ਮਾਣਦੇ ਸਨ।
ਸਰਦਾਰ ਦੀਆਂ ਪੰਜ ਮੱਝਾਂ ਸੁੂਣ ਵਾਲੀਆਂ ਸਨ। ਜਿਨ੍ਹਾਂ ਵਿੱਚੋਂ ਚਾਰ ਨੇ ਕੱਟੇ ਤੇ ਇਕ ਨੇ ਕੱਟੀ ਦਿੱਤੀ। ਜਿਹੜੇ ਵੀਹ-ਪੱਚੀ ਬੰਦੇ ਬਾਗਲ ਵਿੱਚ ਬਹਿੰਦੇ ਸਨ, ਉਨ੍ਹਾਂ ਸਾਰਿਆਂ ਨੇ ਬਾਗਲ ਵਿੱਚ ਆ ਕੇ ਅਫਸੋਸ ਕੀਤਾ ਕਿ ਬੜੀ ਮਾੜੀ ਗੱਲ ਹੈ, ਇਨ੍ਹਾਂ ਦਾ ਕੀ ਕਰਨਾ ਸੀ। ਇਨ੍ਹਾਂ ਕਿਹੜਾ ਹੱਲ ਜੁੜਨਾ ਤੇ ਕੱਟੀਆਂ ਨੇ ਮੱਝਾਂ ਬਣ ਕੇ ਅੱਗੇ ਇਸ ਬਾਗਲ ਦੀ ਰੌਣਕ ਨੂੰ ਵਧਾਉਣਾ ਤੇ ਆਪਣਾ ਪਰਿਵਾਰ ਜਿਉਂਦਾ ਰੱਖਣਾ ਸੀ।
ਕੁਝ ਦਿਨ ਬਾਅਦ ਸਰਦਾਰ ਦੇ ਪਹਿਲੇ ਮੁੰਡੇ ਜੋ ਕਿ ਬਾਹਰਲੇ ਮੁਲਕ ਵਿੱਚ ਸੀ, ਦੇ ਘਰ ਬੇਟੀ ਪੈਦਾ ਹੋਈ ਤੇ ਉਸ ਨੇ ਖਬਰ ਭੇਜੀ ਤੇ ਮਠਿਆਈ ਵੰਡਣ ਲਈ ਕਿਹਾ। ਸਰਦਾਰ ਨੇ ਸਮਇਆ ਕਿ ਮੁੰਡਾ ਹੋਇਆ ਹੋਵੇਗਾ। ਉਸ ਨੇ ਸਾਰੇ ਪਿੰਡ ਵਿੱਚ ਮਠਿਆਈ ਵੰਡੀ। ਬੜੀ ਖੁਸ਼ੀ ਮਨਾਈ ਗਈ। ਆਤਿਸ਼ਬਾਜ਼ੀ ਕੀਤੀ। ਵੱਡੇ ਮੁੰਡੇ ਨੇ ਦੋ ਮਹੀਨੇ ਬਾਅਦ ਆਉਣ ਲਈ ਵਾਅਦਾ ਕੀਤਾ। ਇੰਨੇ ਵਿੱਚ ਹੀ ਛੋਟੇ ਮੁੰਡੇ ਦੇ ਘਰ ਲੜਕਾ ਹੋਇਆ, ਜਿਹੜਾ ਕਿ ਨਾਲ ਲੱਗਦੇ ਸ਼ਹਿਰ ਵਿੱਚ ਆੜ੍ਹਤੀ ਸੀ। ਫਿਰ ਜਸ਼ਨ ਮਨਾਏ ਗਏ, ਮਠਿਆਈ ਵੰਡੀ ਗਈ, ਖੁਸ਼ੀ ਦੁੱਗਣੀ ਹੋ ਗਈ ਸੀ। ਸਮਾਂ ਲੰਘਦਾ ਗਿਆ, ਸਰਦਾਰੀ ਕਾਇਮ ਰਹੀ। ਤੀਜੇ ਮੁੰਡੇ ਨੂੰ ਜੋ ਕਿ ਖੇਤੀ ਕਰਦਾ ਸੀ, ਰਿਸ਼ਤਾ ਆਇਆ। ਵਿਚੋਲੇ ਨੇ ਦੱਸਿਆ ਕਿ ਕੁੜੀ ਇਕੱਲੀ ਹੈ ਤੇ ਵਧੀਆ ਘਰਾਣਾ ਹੈ, ਨੱਬੇ ਕਿੱਲ੍ਹੇ ਜ਼ਮੀਨ ਹੈ। ਕੁੜੀ ਵਾਲਿਆਂ ਨੂੰ ਥੋੜਾ ਮੁੰਡਾ ਪਸੰਦ ਹੈ। ਇਹੁ ਸਣ ਕੇ ਸਰਦਾਰ ਨੇ ਹਾਮੀ ਭਰ ਦਿੱਤੀ। ਇਸ ਗੱਲ ਦੀ ਬਹੁਤ ਖੁਸ਼ੀ ਮਨਾਈ ਗਈ। ਹੌਲੀ ਹੌਲੀ ਬਰੋਟੇ ਨੇ ਵੀ

ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਟਾਹਣੀਆਂ ਨੇ ਦਾੜ੍ਹੀ ਰਾਹੀਂ ਟਾਹਣੇ ਬਣ ਕੇ ਵਿਹੜੇ ਵਿੱਚ ਆਪਣਾ ਵਿਸਥਾਰ ਕਰ ਲਿਆ ਤੇ ਸਾਰੇ ਲੋਕਾਂ ਲਈ ਮੁਸ਼ਕਲ ਬਣ ਗਿਆ। ਬਰੋਟੇ ਤੇ ਝੋਟੇ ਜਵਾਨ ਹੋ ਗਏ। ਸਾਰੇ ਬੰਦਿਆਂ ਨੇ ਮਿਲ ਕੇ ਸਲਾਹ ਦਿੱਤੀ ਕਿ ਬਰੋਟੇ ਦੇ ਤਣੇ ਕੱਟ ਦਿੱਤੇ ਜਾਣ ਤੇ ਜਗ੍ਹਾ ਬਣਾਈ ਜਾਵੇ। ਸਰਦਾਰ ਨੇ ਹੁਕਮ ਦਿੱਤਾ ਕਿ ਗੱਲ ਠੀਕ ਹੈ। ਪਹਿਲੇ ਬਰੋਟੇ ਦੀ ਛਾਂ ਰੱਖ ਕੇ ਬਾਕੀ ਸਭ ਕੱਟ ਦਿੱਤੇ ਜਾਣ। ਇੰਨੇ ਨੂੰ ਬਾਹਰੋਂ ਆਵਾਜ਼ ਸੁਣਾਈ ਦਿੱਤੀ। ਕੱਟਾਂ ਮੱਝ ਵੇਚ ਲੈ। ਸਰਦਾਰ ਨੇ ਮੁੰਡੇ ਨੇ ਆਵਾਜ਼ ਮਾਰੀ ਤੇ ਚਾਰੇ ਕੱਟਿਆਂ ਦਾ ਦੋ-ਦੋ ਹਜ਼ਾਰ ਵਿੱਚ ਸੌਦਾ ਕਰ ਲਿਆ ਤੇ ਅੱਠ ਹਜ਼ਾਰ ਜੇਬ ਵਿੱਚ ਪਾ ਕੇ ਕੱਟੇ ਵੇਚ ਦਿੱਤੇ। ਸਰਦਾਰ ਨੇ ਉਸ ਨੂੰ ਫਖਰ ਨਾਲ ਕਿਹਾ, ਤੂੰ ਤਾਂ ਆੜ੍ਹਤੀਏ ਕਮਾਲ ਹੀ ਕਰ ਦਿੱਤੀ। ਬੇਕਾਰ ਕੱਟੇ ਵੀ ਅੱਠ ਹਜ਼ਾਰ ਵਿੱਚ ਵੇਚ ਦਿੱਤੇ। ਸਰਦਾਰ ਨੇ ਛੋਟੇ ਮੁੰਡੇ ਦਾ ਵਿਆਹ ਧਰ ਲਿਆ ਤੇ ਸਾਰੇ ਪਿੰਡ ਵਾਸੀ, ਕਰੀਬੀ, ਦੋਸਤ, ਰਿਸ਼ਤੇਦਾਰ, ਮਿੱਤਰ ਸਭ ਨੂੰ ਬੁਲਾਇਆ ਗਿਆ। ਉਧਰ ਦੂਸਰੇ ਪਾਸੇ ਤਣੇ ਕੱਟਣ ਕਾਰਨ ਬਰੋਟੇ ਨੂੰ ਬੜਾ ਦੁੱਖ ਹੋਇਆ। ਦੁੱਖ ਕਾਰਨ ਸਾਰੇ ਰੁੱਖ ਨੇ ਸੁੱਕਣਾ ਸ਼ੁਰੂ ਕਰ ਦਿੱਤਾ ਤੇ ਹਰਿਆ ਭਰਿਆ ਬਾਗਲ ਵਿਰਾਨ ਹੋ ਗਿਆ।
ਵਿਆਹ ਦਾ ਦਿਨ ਨੇੜੇ ਹੋਣ ਕਾਰਨ ਸਰਦਾਰ ਇੱਧਰ ਉਧਰ ਰੁਝਿਆ ਰਿਹਾ। ਬਾਹਰਲੇ ਮੁੰਡੇ ਨੇ ਵੀ ਸੁਨੇਹਾ ਘੱਲਿਆ ਕਿ ਵੀਜ਼ਾ ਲੇਟ ਲੱਗਣ ਕਾਰਨ ਮੈਂ ਵਿਆਹ ਵਾਲੀ ਜਗ੍ਹਾ ਸ਼ਹਿਰ ਹੀ ਪਹੁੰਚੇਗਾ। ਰਸਮਾਂ ਚੱਲ ਰਹੀਆਂ ਸਨ। ਬੜੀ ਖੁਸ਼ੀ ਮਨਾਈ ਜਾ ਰਹੀ ਸੀ। ਭੰਗੜੇ ਪੈ ਰਹੇ ਸਨ। ਹਰ ਤਰ੍ਹਾਂ ਦੀ ਤਰਫਦਾਰੀ ਕੁਰਸੀ ’ਤੇ ਬੈਠਿਆਂ ਹੋ ਰਹੀ ਸੀ। ਬਾਹਰਲੀ ਮੁੰਡਾ, ਉਸਦੀ ਪਤਨੀ ਤੇ ਇਕ ਵਾਲ ਕਟਿੰਗ, ਟੀ ਸ਼ਰਟ ਜੀਨ ਪਾਈ ਬੱਚਾ ਪਹੁੰਚੇ ਤੇ ਸਰਦਾਰ ਉਨ੍ਹਾਂ ਨੂੰ ਦੇਖਕੇ ਬਹੁਤ ਖੁਸ਼ ਹੋਇਆ। ਸਰਦਾਰ ਖੁਸ਼ੀ ਨਾਲ ਅਨਾਉਂਸਰ ਤੋਂ ਮਾਈਕ ਫੜ ਕੇ ਬੜੇ ਫਖ਼ਰ ਨਾਲ ਕਹਿਣ ਲੱਗਾ ਕਿ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੇ ਘਰ ਅੱਜ ਕਿੰਨੀ ਖੁਸ਼ੀ ਐ। ਸਰਦਾਰ ਦੀ ਇੱਕਲੀ ਧੀ ਨੂੰ ਅੱਜ ਮੈਂ ਵਿਆਹ ਕੇ ਲੈ ਜਾਵਾਂਗਾ ਜੋ ਮੇਰੇ ਪੁੱਤਰਾਂ ਵਰਗੀ ਹੋਵੇਗੀ ਕਿਉਂਕਿ ਮੇਰੇ ਦੋ ਪੁੱਤਰਾਂ ਕੋਲ ਪਹਿਲਾਂ ਹੀ ਪੁੱਤਰਾਂ ਦੀ ਦਾਤ ਐ। ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰ ਐ।
ਬਾਹਰੋਂ ਆਏ ਮੁੰਡੇ ਨੇ ਕਿਹਾ ਕੀ ਕਹੀ ਜਾਨੇ ਓ ਪਿਤਾ ਜੀ, ਇਹ ਮੇਰੀ ਧੀ ਐ। ਸਰਦਾਰ ਦੇ ਹੋਸ਼ ਉਡ ਗਏ ਤੇ ਬੋਲਿਆ ਤੂੰ ਮੈਨੂੰ ਮਠਿਆਈ ਵੰਡਣ ਲਈ ਕਿਹਾ ਸੀ। ਉਸਦੇ ਪੁੱਤਰ ਨੇ ਉਤਰ ਦਿੱਤਾ ਕਿ ਬਾਹਰਲੇ ਦੇਸ਼ਾਂ ਵਿੱਚ ਮੁੰਡੇ ਕੁੜੀ ਵਿੱਚ ਅਜਿਹਾ ਕੋਈ ਫਰਕ ਨਹੀਂ ਕੀਤਾ ਜਾਂਦਾ। ਚਲਾ ਜਾਂ ਜਿੱਥੋਂ ਆਇਆਂ ਸਰਦਾਰ ਨੇ ਗੁੱਸੇ ਵਿੱਚ ਕਿਹਾ।
ਸਰਦਾਰ ਕਹਿਣ ਲੱਗਾ ਕਿ ਮੈਂ ਕਿਹੜੇ ਮੂੰਹ ਪਿੰਡ ਵਿੱਚ ਵੜਾਂਗਾ ਮੈਂ ਤਾਂ ਮਠਿਆਈ ਵੰਡੀ ਸੀ ਕਿ ਪੁੱਤਰ ਹੋਇਐ, ਮੁੜ ਮੈਨੂੰ ਮੂੰਹ ਨਾ ਦਿਖਾਈ। ਮੈਂ ਕਿਹੜਾ ਮੂੰਹ ਲੈ ਕੇ ਪਿੰਡ ਵਿੱਚ ਵੜਾਂਗਾ, ਸਰਦਾਰ ਨੇ ਦੁਖੀ ਮਨ ਨਾਲ ਕਿਹਾ। ਇੰਨੇ ਨੂੰ ਇੱਕ ਕੁੜੀ ਨੇ ਮਾਇਕ ਫੜਿਆ ਤੇ ਬੋਲੀ, ਸਰਦਾਰ ਜੀ ਤੁਸੀਂ ਵੀ ਚਲੇ ਜਾਉ, ਹੁਣ ਚਲੇ ਜਾਉ। ਮੈਂ ਤੁਹਾਡਾ ਦੋ ਮੂੰਹਾਂ ਚਿਹਰਾਂ ਨਹੀਂ ਦੇਖਣਾ ਚਾਹੁੰਦੀ, ਹੁਣੇ ਚਲੇ ਜਾਉ। ਸਾਰੇ ਰਿਸ਼ਤੇਦਾਰ, ਦੋਸਤ, ਮਿੱਤਰ ਜੋ ਵੀ ਹਾਜ਼ਰ ਸਨ। ਅੱਖਾਂ ਮਲਕੇ ਰਹਿ ਗਏ।
ਉਹ ਕੁੜੀ ਕੋਈ ਹੋਰ ਨਹੀਂ ਸੀ ਉਹੀ ਕੁੜੀ ਸੀ ਜਿਸ ਨੂੰ ਵਿਆਹੁਣ ਆਏ ਸੀ। ਸਭ ਦੇ ਲੱਖ ਸਮਝਾਉਣ ’ਤੇ ਵੀ ਕੁੜੀ ਨੇ ਆਪਣਾ ਫੈਸਲਾ ਨਾ ਬਦਲਿਆ। ਬਰਾਤ ਨੂੰ ਬੇਰੰਗ ਪਰਤਣਾ ਪਿਆ ਤੇ ਬਾਹਰੋਂ ਆਇਆ ਮੁੰਡਾ ਆਪਣੀ ਮਾਤਭੂਮੀ ਨੂੰ ਤਰਸਦਾ ਬਾਹਰ ਹੀ ਮੁੜ ਗਿਆ। ਜਦ ਸਰਦਾਰ ਵਾਪਿਸ ਘਰ ਆਇਆ ਤੇ ਸਵੇਰੇ ਬਾਗਲ ਵਿੱਚ ਵੜਿਆ ਤਾਂ ਚਾਰੇ ਮੱਝਾਂ ਆਪਣੇ ਪੁੱਤਰਾਂ ਦੇ ਵਿਛੋੜੇ ਵਿੱਚ ਖਾਣਾ ਪੀਣਾ ਛੱਡ ਨਿਢਾਲ ਪਈਆਂ ਸਨ। ਉਹੀ ਬਰੋਟਾ ਜੋ ਠੰਢੀ ਛਾਂ ਦੇ ਰਿਹਾ ਸੀ, ਮੁਰਝਾ ਕੇ ਇਕ ਸੁੱਕਾ ਰੁਖ ਬਣ ਚੁੱਕਾ ਸੀ। ਜਿਥੇ ਪਹਿਲਾਂ ਪਹਿਲ ਵੀਹ-ਪੱਚੀ ਬੰਦੇ ਬੈਠੇ ਰਹਿੰਦੇ ਸਨ, ਅੱਜ ਇਕੱਲਾ ਹੀ ਸੀ, ਜਿਸ ਨੂੰ ਸਾਰਾ ਕੁਝ ਉਜੜਿਆ ਹੋਇਆ ਜਾਪਿਆ ਤੇ ਧਾਹ ਮਾਰ ਕੇ ਰੋਣ ਲੱਗ ਪਿਆ ਤੇ ਕਹਿਣ ਲੱਗਾ, ‘ਹੇ ਮਰਿਆ ਰੱਬਾ! ਮੈਂ ਕੁੱਖ, ਰੁੱਖ ਤੇ ਮਨੁੱਖ ਨੂੰ ਪਹਿਚਾਣ ਨਹੀਂ ਸਕਿਆ।

WRITTEN BY