ਡਾ. ਬਰਜਿੰਦਰ ਸਿੰਘ ਹਮਦਰਦ
ਮੁਖ ਸੰਪਾਦਕ
ਅਜੀਤ ਗਰੁੱਪ (ਜਲੰਧਰ)
ੇਹਰਿਆਣਾ ਵਿਚ ਹਿਸਾਰ ਨੇੜੇ ਬਰਵਾਲਾ ਕਸਬੇ ‘ਚ ਰਹਿੰਦੇ ਸੰਤ ਰਾਮਪਾਲ ਅਤੇ ਉਸ ਦੇ ਡੇਰੇ ਦੀ ਚਰਚਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਹੁੰਦੀ ਰਹੀ ਹੈ। ਪਰ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਚਰਚਾ ਨੇ ਸਿਖ਼ਰ ਛੂਹ ਲਿਆ ਹੈ। ਪਹਿਲਾਂ ਲ¤ਗੇ ਕੁਝ ਇਲਜ਼ਾਮਾਂ ‘ਚ ਰਾਮਪਾਲ ਵ¤ਲੋਂ ਕਚਹਿਰੀ ‘ਚ ਪੇਸ਼ ਨਾ ਹੋਣ, ਹਾਈ ਕੋਰਟ ਦੇ ਹੁਕਮਾਂ ‘ਤੇ ਪੇਸ਼ੀ ਤੋਂ ਇਨਕਾਰੀ ਹੋਣਾ ਅਤੇ ਬਾਅਦ ‘ਚ ਪੁਲਿਸ ਵ¤ਲੋਂ ਆਸ਼ਰਮ ਦੀ ਘੇਰਾਬੰਦੀ ਅਤੇ ਸੰਤ ਦੇ ਹਜ਼ਾਰਾਂ ਹੀ ਸ਼ਰਧਾਲੂਆਂ ਵ¤ਲੋਂ ਮੁਕਾਬਲੇ ਲਈ ਉਤਾਰੂ ਹੋਣ ਨੇ ਇਕ ਤਰ੍ਹਾਂ ਨਾਲ ਸਥਿਤੀ ਨੂੰ ਬਹੁਤ ਗੰਭੀਰ ਬਣਾ ਦਿ¤ਤਾ ਸੀ। ਹੁਣ ਜਿਸ ਤਰ੍ਹਾਂ ਪੁਲਿਸ ਨੇ ਆਸ਼ਰਮ ਅੰਦਰ ਵੜ ਕੇ ਰਾਮਪਾਲ ਨੂੰ ਗ੍ਰਿਫ਼ਤਾਰ ਕੀਤਾ, ਉਸ ਦੇ ਹਜ਼ਾਰਾਂ ਹੀ ਸ਼ਰਧਾਲੂਆਂ ਨੂੰ ਆਸ਼ਰਮ ‘ਚੋਂ ਕ¤ਢਿਆ ਅਤੇ ਮਚੀ ਭਗਦੜ ‘ਚ ਇਕ ਬ¤ਚੇ ਸਮੇਤ ਛੇ ਸ਼ਰਧਾਲੂਆਂ ਦੀ ਮੌਤ ਹੋਣ ਨੇ ਸਥਿਤੀ ਨੂੰ ਬੇਹ¤ਦ ਨਾਜ਼ੁਕ ਬਣਾ ਦਿ¤ਤਾ ਹੈ।
ਪੁਲਿਸ ਵ¤ਲੋਂ ਰਾਮਪਾਲ ਨੂੰ ਹਾਈ ਕੋਰਟ ‘ਚ ਪੇਸ਼ ਕਰ ਦਿ¤ਤਾ ਗਿਆ ਹੈ। ਉਸ ਵਿਰੁ¤ਧ ਦੇਸ਼-ਧ੍ਰੋਹ ਸਮੇਤ ਕਈ ਹੋਰ ਧਾਰਾਵਾਂ ਵੀ ਜੋੜ ਦਿ¤ਤੀਆਂ ਗਈਆਂ ਹਨ। ਇਸ ਸਾਰੇ ਘਟਨਾਕ੍ਰਮ ਨੇ ਦੇਸ਼ ਭਰ ‘ਚ ਪ੍ਰਫੁ¤ਲਿਤ ਹੋ ਰਹੇ ਤਰ੍ਹਾਂ-ਤਰ੍ਹਾਂ ਦੇ ਡੇਰਿਆਂ ਅਤੇ ਆਸ਼ਰਮਾਂ ਦੀ ਕਾਰਗੁਜ਼ਾਰੀ ‘ਤੇ ਇਕ ਸਵਾਲੀਆ ਨਿਸ਼ਾਨ ਲਗਾ ਦਿ¤ਤਾ ਹੈ। ਇਹ ਸਚਾਈ ਹੈ ਕਿ ਅੰਨ੍ਹੀ ਸ਼ਰਧਾ ਤੇ ਅੰਧ-ਵਿਸ਼ਵਾਸ ਕਾਰਨ ਇਨ੍ਹਾਂ ਡੇਰਿਆਂ ‘ਚ ਹਜ਼ਾਰਾਂ ਨਹੀਂ ਲ¤ਖਾਂ ਦੀ ਗਿਣਤੀ ‘ਚ ਲੋਕ ਜਾਂਦੇ ਹਨ। ਇਸ ਵਿਚ ਵੀ ਸਚਾਈ ਹੈ ਕਿ ਇਨ੍ਹਾਂ ਡੇਰਿਆਂ ਦਾ ਆਮ ਲੋਕਾਂ ‘ਤੇ ਪ੍ਰਭਾਵ ਏਨਾ ਮਜ਼ਬੂਤ ਹੁੰਦਾ ਹੈ ਕਿ ਲਗਦਾ ਹੈ ਕਿ ਜਿਵੇਂ ਉਥੇ ਜਾਣ ਵਾਲੇ ਸ਼ਰਧਾਲੂਆਂ ਦਾ ਵਸ਼ੀਕਰਨ ਹੋ ਗਿਆ ਹੋਵੇ। ਪਿਛਲੇ ਸਮੇਂ ‘ਚ ਕੁਝ ਡੇਰਿਆਂ ਸਬੰਧੀ ਤਰ੍ਹਾਂ-ਤਰ੍ਹਾਂ ਦੀਆਂ ਗ¤ਲਾਂ ਉ¤ਠਦੀਆਂ ਰਹੀਆਂ ਹਨ। ਕਦੀ-ਕਦਾਈਂ ਇਨ੍ਹਾਂ ‘ਚ ਵਾਪਰੇ ਘਟਨਾਕ੍ਰਮ ਦਾ ਵਿਸਥਾਰ ਵੀ ਮਿਲਦਾ ਰਿਹਾ ਹੈ, ਜਿਸ ਨੇ ਕਈ ਵ¤ਡੇ ਧਾਰਮਿਕ ਮੁਖੀਆਂ ਸਬੰਧੀ ਭਰਮ ਤੋੜੇ ਹਨ। ਬਾਪੂ ਆਸਾਰਾਮ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਦੀ ਹਵਾ ਖਾ ਰਿਹਾ ਹੈ। ਸਿਰਸਾ ਦੇ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਉ¤ਪਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਲ¤ਗੇ ਹਨ ਅਤੇ ਉਸ ‘ਤੇ ਕਈ ਕੇਸ ਵੀ ਚਲ ਰਹੇ ਹਨ, ਜਿਨ੍ਹਾਂ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਪਿਛਲੇ ਲੰਮੇ ਸਮੇਂ ‘ਚ ਦੇਸ਼ ਭਰ ‘ਚ ਹੋਰ ਵੀ ਬਹੁਤ ਸਾਰੇ ਸੰਤਾਂ ਅਤੇ ਜੋਗੀਆਂ ਦੇ ‘ਕਾਰਨਾਮੇ‘ ਸਾਹਮਣੇ ਆਏ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਬਹੁਤ ਹੈਰਾਨੀ ਤੇ ਸ਼ਰਮ ਮਹਿਸੂਸ ਹੁੰਦੀ ਹੈ। ਪਰ ਡੇਰਾਵਾਦ ਦਾ ਚਲਿਆ ਇਹ ਚ¤ਕਰ ਖ਼ਤਮ ਹੋਣ ਵਾਲਾ ਨਹੀਂ ਜਾਪਦਾ, ਸਗੋਂ ਪਿਛਲੇ ਸਮੇਂ ‘ਚ ਤਾਂ ਇਧਰ ਨੂੰ ਧਾਈ ਕਰਨ ਵਾਲੇ ਲੋਕਾਂ ਦਾ ਜਿਵੇਂ ਹੜ੍ਹ ਹੀ ਆ ਗਿਆ ਹੋਵੇ। ਇਸ ਤੋਂ ਸਾਡੇ ਦੇਸ਼ ਦੇ ਬਹੁਤ ਸਾਰੇ ਆਮ ਲੋਕਾਂ ਦੀ ਪਛੜੀ ਮਾਨਸਿਕਤਾ ਦਾ ਪਤਾ ਲਗਦਾ ਹੈ। ਆਮ ਵਿਅਕਤੀ ਨੂੰ ਲਗਦਾ ਹੈ ਕਿ ਉਹ ਬੇਸਹਾਰਾ ਹੈ। ਇਸ ਲਈ ਉਹ ਕਿਸੇ ਆਸਰੇ ਦੀ ਭਾਲ ‘ਚ ਰਹਿੰਦਾ ਹੈ। ਇਹ ਵ¤ਖਰੀ ਗ¤ਲ ਹੈ ਕਿ ਉਸ ਦਾ ਅਜਿਹਾ ਵਿਸ਼ਵਾਸ ਉਸ ਨੂੰ ਕਿੰਨੀ ਕੁ ਚੰਗੀ ਜ਼ਿੰਦਗੀ ਪ੍ਰਦਾਨ ਕਰ ਸਕਦਾ ਹੈ ਜਾਂ ਲੋਕ-ਪਰਲੋਕ ‘ਚ ਉਸ ਦਾ ਕਿੰਨਾ ਉਧਾਰ ਹੋ ਸਕਦਾ ਹੈ। ਬਹੁਤੀ ਵਾਰ ਸੰਤਾਂ ਮਹਾਤਮਾਵਾਂ ਵ¤ਲੋਂ ਸੰਸਾਰ ਨੂੰ ਨਾਸ਼ਵਾਨ ਕਹਿ ਕੇ ਲੋਕਾਂ ਨੂੰ ਪਰਲੋਕ ‘ਚ ਮੁਕਤੀ, ਸਵਰਗ ਅਤੇ ਸੁਖਾਂ ਦੀ ਝਲਕ ਦਿਖਾਈ ਜਾਂਦੀ ਹੈ। ਸਦੀਆਂ ਤੋਂ ਚ¤ਲੀ ਆਉਂਦੀ ਅਜਿਹੀ ਭਾਵਨਾ ਅ¤ਜ ਵੀ ਮਨੁ¤ਖੀ ਮਨ ‘ਤੇ ਕਬਜ਼ਾ ਜਮਾਈ ਬੈਠੀ ਹੈ। ਇਸ ਦਾ ਇਕ ਵ¤ਡਾ ਕਾਰਨ ਮੌਤ ਦਾ ਨਿਸਚਿਤ ਹੋਣਾ ਅਤੇ ਪਰਲੋਕ ਦਾ ਕਦੀ ਨਾ ਵੇਖਿਆ ਹੋਣਾ ਕਿਹਾ ਜਾ ਸਕਦਾ ਹੈ। ਜਿਸ ਨੇ ਮਨੁ¤ਖ ਨੂੰ ਸਦੀਆਂ ਤੋਂ ਅਜਿਹੀ ਭਾਵਨਾ ਨਾਲ ਜੋੜੀ ਰ¤ਖਿਆ ਹੈ, ਜਿਸ ਦਾ ਲਾਭ ਸਮੇਂ-ਸਮੇਂ ਢੌਂਗੀ ਸੰਤ ਅਤੇ ਡੇਰੇਦਾਰ ਉਠਾਉਂਦੇ ਰਹਿੰਦੇ ਹਨ।
ਅ¤ਜ ਵੀ ਇਹ ਗ¤ਲ ਯਕੀਨ ਨਾਲ ਨਹੀਂ ਕਹੀ ਜਾ ਸਕਦੀ ਕਿ ਆਉਂਦੀਆਂ ਹੋਰ ਕਿੰਨੀਆਂ ਸਦੀਆਂ ਤ¤ਕ ਧਰਤੀ ‘ਤੇ ਆਏ ਮਨੁ¤ਖ ਦੀ ਅਜਿਹੀ ਭਟਕਣ ਬਣੀ ਰਹੇਗੀ। ਅ¤ਜ ਦੀ ਸਦੀ ਨੂੰ ਚਾਹੇ ਤਰਕ, ਸਾਇੰਸ ਅਤੇ ਕੰਪਿਊਟਰ ਦਾ ਯੁ¤ਗ ਕਿਹਾ ਜਾਣ ਲ¤ਗਾ ਹੈ ਪਰ ਇਸ ਨੇ ਵੀ ਮਨੁ¤ਖ ਦੀ ਇਸ ਭਟਕਣ ਨੂੰ ਵਿਰਾਮ ਨਹੀਂ ਲਗਾਇਆ। ਆਉਂਦੀਆਂ ਕਿੰਨੀਆਂ ਸਦੀਆਂ ਤ¤ਕ ਇਹ ਭਟਕਣ ਬਣੀ ਰਹੇਗੀ, ਇਸ ਸਬੰਧੀ ਕੁਝ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ। ਫਿਰ ਵੀ ਤਰਕਸ਼ੀਲਤਾ ਆਧਾਰਿਤ ਸਿ¤ਖਿਆ ਅਤੇ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਨਾਲ ਮਨੁ¤ਖ ਅੰਦਰ ਕੁਝ ਹ¤ਦ ਤ¤ਕ ਸਵੈ-ਵਿਸ਼ਵਾਸ ਤੇ ਚੇਤਨਾ ਪੈਦਾ ਹੋ ਸਕਦੀ ਹੈ।



