Skip to content
Independent perspectives. Global stories.
BREAKING

ਨੰਨ੍ਹੀ ਛਾਂ ਹੁਣ ਬੰਦ ਕਰ ਦੇਵੇ ਬੀਬੀ ਬਾਦਲ : ਖਹਿਰਾ

Share this story

ਚੰਡੀਗੜ੍ਹ, 21 ਨਵੰਬਰ (ਨਾਗਪਾਲ)- ਬੀਤੇ ਕੱਲ ਪਟਿਆਲਾ ਯੂਨੀਵਰਸਿਟੀ ਵਿਖੇ ਲੜਕੀਆਂ ਅਤੇ ਹੋਰਨਾਂ ਵਿਦਿਆਰਥੀਆਂ ਉੱਪਰ ਹੋਏ ਬੇਰਹਿਮ ਲਾਠੀਚਾਰਜ਼ ਤੋਂ ਬਾਅਦ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਸਲਾਹ ਦਿੱਤੀ ਕਿ ਆਪਣੀ ਅਖੌਤੀ ਨੰਨੀ ਛਾਂ ਮੁਹਿੰਮ ਨੂੰ ਬੰਦ ਕਰ ਦੇਣ। ਉਨ੍ਹਾਂ ਕਿਹਾ ਕਿ ਨੰਨ੍ਹੀ ਛਾਂ ਜਾਂ ਲੜਕੀ ਬਚਾਉ ਮੁਹਿੰਮ ਚਲਾਉਣ ਦਾ ਕੋਈ ਤੁੱਕ ਨਹੀਂ ਬਣਦਾ ਜੇਕਰ ਹਰਸਿਮਰਤ ਕੌਰ ਬਾਦਲ ਦੇ ਪਰਿਵਾਰ ਵੱਲੋਂ ਚਲਾਈ ਜਾਂਦੀ ਸਰਕਾਰ ਹੀ ਲੜਕੀ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਦੀ ਹੈ। ਪਿਛਲੇ ਕਾਫੀ ਸਾਲਾਂ ਦੋਰਾਨ ਵਰਦੀਧਾਰੀਆਂ ਦੁਆਰਾ ਫੈਲਾਈ ਗਈ ਗੁੰਡਾਗਰਦੀ ਦਾ ਪੰਜਾਬ ਗਵਾਹ ਬਣਿਆ।ਪੁਲਿਸ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਭਾਂਵੇ ਉਹ ਆਂਗਣਵਾੜੀ ਵਰਕਰ ਹੋਣ, ਬੇਰੋਜਗਾਰ ਈ.ਟੀ.ਟੀ. ਅਧਿਆਪਕ ਹੋਣ, ਫਾਰਮਸਿਸਟ ਹੋਣ, ਬੀ.ਕੇ.ਯੂ ਦੇ ਵਰਕਰ ਹੋਣ ਜਾਂ ਵਿਰੋਧੀ ਪਾਰਟੀਆਂ ਦੇ ਕਾਰਕੁੰਨ। ਪਰੰਤੂ

ਸਾਡੀ ਭਵਿੱਖ ਦੀ ਪੀੜੀ ਉੱਪਰ ਲਾਠੀਚਾਰਜ ਕਰਕੇ ਬਾਦਲਾਂ ਨੇ ਆਪਣੇ ਆਪਹੁਦਰੇ ਅਤੇ ਤਾਨਾਸ਼ਾਹੀ ਚਰਿੱਤਰ ਦਾ ਪਰਦਾਫਾਸ਼ ਕੀਤਾ ਹੈ। ਬਾਦਲ ਅਤੇ ਅਕਾਲ਼ੀ ਦਲ ਜਦ ਵਿਰੋਧੀ ਧਿਰ ਵਿੱਚ ਹੁੰਦੇ ਹਨ ਤਾਂ ਭੜਕਾਉਣ ਵਾਲੇ ਰੋਸ ਪ੍ਰਦਰਸ਼ਨ ਕਰਦੇ ਹਨ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਦੇ ਹਨ। ਹੁਣ ੳਹ ਇੰਨੇ ਬੇਸਬਰੇ ਅਤੇ ਅਸਹਿਣਯੋਗ ਬਣ ਗਏ ਹਨ ਕਿ ਨਿਹੱਥੇ ਸ਼ਾਂਤਮਈ ਵਿਦਿਆਰਥੀਆਂ ਦੁਆਰਾ ਕੀਤੀ ਜਾ ਰਹੀ ਨਿੰਦਾ ਅਤੇ ਰੋਹ ਨੂੰ ਪਚਾ ਨਹੀਂ ਸਕਦੇ। ਡਰਾਉਣ ਧਮਕਾਉਣ ਅਤੇ ਅਵਾਜ਼ ਦਬਾਉਣ ਦੀ ਸੋਚ ਨਾਲ 25 ਪਛਾਣਯੋਗ ਅਤੇ 150 ਬੇਪਛਾਣਯੋਗ ਵਿਦਿਆਰਥੀਆਂ ਖਿਲਾਫ ਅਪਰਾਧਿਕ ਮਾਮਲੇ ਦਰਜ਼ ਕੀਤੇ ਜਾਣ ਦੀ ਕਾਂਗਰਸ ਪਾਰਟੀ ਘੋਰ ਨਿੰਦਾ ਕਰਦੀ ਹੈ। ਬੀਬੀ  ਹਰਸਿਮਰਤ ਕੌਰ ਨੂੰ ਸਲਾਹ ਹੈ ਕਿ ਉਹ ਆਪਣਾ ਸਿਆਸਤ ਤੋਂ ਪ੍ਰੇਰਿਤ ਅਖੋਤੀ ਨੰਨੀ ਛਾਂ ਪ੍ਰੋਗਰਾਮ ਨੂੰ ਬੰਦ ਕਰ ਦੇਵੇ। ਉਸ ਦੀ ਹੀ ਸਰਕਾਰ ਵੱਲੋਂ ਲੜਕੀ ਵਿਦਿਆਰਥੀਆਂ ਨੂੰ ਸੱਟਾਂ ਲਗਾਉਣ ਅਤੇ ਪੀੜਤ ਕਰਨ ਲਈ ਉਸ ਕੋਲੋਂ ਜਨਤਕ ਮਾਫੀ ਦੀ ਮੰਗ ਵੀ ਕੀਤੀ ਜਾਂਦੀ ਹੈ।

WRITTEN BY