Skip to content
Independent perspectives. Global stories.
BREAKING

ਲੋੜ ਪੈਣ ’ਤੇ ਭਾਰਤ ਆਪਣੀ ਤਾਕਤ ਦੀ ਵਰਤੋਂ ਲਈ ਤਿਆਰ ਰਹੇ : ਪ੍ਰਣਾਬ

Share this story

Page-1_03 ਤੇਜ਼ਪੁਰ, 21 ਨਵੰਬਰ (ਪੀ. ਟੀ.)- ਉਪ-ਮਹਾਦੀਪ ਨੂੰ ਪੇਸ਼ ਆਉਣ ਵਾਲੇ ਵੱਖ-ਵੱਖ ਖ਼ਤਰਿਆਂ ਪ੍ਰਤੀ ਸੁਚੇਤ ਕਰਦੇ ਹੋਏ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਅੱਜ ਕਿਹਾ ਕਿ ਭਾਰਤ ਲਈ ਪ੍ਰਭਾਵੀ ਪ੍ਰਤੀਰੋਧਕ ਅਤੇ ਮਜਬੂਤ ਰੱਖਿਆ ਪ੍ਰਣਾਲੀ ਜ਼ਰੂਰੀ ਹੈ ਤਾਂ ਕਿ ਵਿਕਾਸ ਨੂੰ ਉਤਸ਼ਾਹ ਦਿੱਤਾ ਜਾ ਸਕੇ ਅਤੇ ਨਾਲ ਭਾਰਤ ਨੂੰ ਲੋੜ ਪੈਣ ’ਤੇ ਆਪਣੀ ਤਾਕਤ ਦੀ ਵਰਤੋਂ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਤੇਜ਼ਪੁਰ ਹਵਾਈ ਫ਼ੌਜ ਬੇਸ ‘ਤੇ ਪ੍ਰਣਾਬ ਨੇ ਕਿਹਾ ਕਿ ਅੱਜ ਸਾਡਾ ਦੇਸ਼ ਸਾਰੇ ਖੇਤਰਾਂ ਵਿਚ ਵਿਕਾਸ ਦੀ ਲੀਹ ‘ਤੇ ਅੱਗੇ ਵੱਧ ਰਿਹਾ ਹੈ ਉਦੋਂ ਉਪ-ਮਹਾਦੀਪ ਨੂੰ ਵੱਖ-ਵੱਖ ਖ਼ਤਰਿਆਂ ਵਿਸ਼ੇਸ਼ ਤੌਰ ’ਤੇ ਗੈਰ-ਮੁਲਕੀ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹਥਿਆਰਬੰਦ ਫ਼ੌਜਾਂ ਦੇ ਸਰਵਉੱਚ ਕਮਾਂਡਰ ਰਾਸ਼ਟਰਪਤੀ ਨੇ ਕਿਹਾ ਕਿ ਇਕ ਰਾਸ਼ਟਰ ਦੇ ਤੌਰ ‘ਤੇ ਭਾਰਤ ਸ਼ਾਂਤੀ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਪਰ ਜੇਕਰ ਜ਼ਰੂਰਤ ਪਵੇ ਤਾਂ ਸਾਨੂੰ ਆਪਣੇ ਦੇਸ਼ ਦੀ ਪ੍ਰਭੂਸੱਤਾ ਦੀ ਸੁਰੱਖਿਆ ਲਈ ਆਪਣੀ ਸ਼ਕਤੀ ਦੀ ਵਰਤੋਂ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਇਕ ਸਮਾਰੋਹ ਦੌਰਾਨ ਰਾਸ਼ਟਰਪਤੀ ਨੇ 115 ਹੈਲੀਕਾਪਟਰ ਇਕਾਈ ਤੇ ਭਾਰਤੀ ਹਵਾਈ ਫ਼ੌਜ ਦੇ 26 ਸਕਵਾਰਡਨ ਨੂੰ ਯੁੱਧ ਤੇ ਸ਼ਾਂਤੀ ਵਿਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਵੱਕਾਰੀ ‘ਪ੍ਰੈਜ਼ੀਡੈਂਸ਼ੀਅਲ ਸਟੈਂਡਰਡ‘ ਸਨਮਾਨ ਦਿੱਤਾ।

WRITTEN BY