ਅਕਾਲੀ-ਭਾਜਪਾ ਦੀ ਆਪਸੀ ਖਿ¤ਚੋਤਾਣ ਸੂਬੇ ਦੀ ਜਨਤਾ ਦੇ ਹਿੱਤ ’ਚ ਨਹੀਂ
ਸ਼ਾਹਕੋਟ, 21 ਨਵੰਬਰ (ਸੁਰਿੰਦਰ ਸਿੰਘ ਪਦਮ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕੋਲੋਂ ਮੰਗ ਕੀਤੀ ਹੈ ਕਿ ਜੇਕਰ ਉਹ ਸਹੀ ਅਰਥਾਂ ਵਿਚ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਮਾਮਲੇ ਵਿੱਚ ਸੰਜੀਦਾ ਹੈ ਤਾਂ ਉਹ ਤੁਰੰਤ ਸਰਬ ਪਾਰਟੀ ਮੀਟਿੰਗ ਬੁਲਾਉਣ ਅਤੇ ਸਾਰੀਆਂ ਪਾਰਟੀਆਂ ਦੀ ਰਾਏ ਹਾਸਲ ਕਰਨ। ਸਥਾਨਕ ਗੁਰਦੁਆਰਾ ਸਿੰਘ ਸਭਾ ਦੇ ਜੰਝ ਘਰ ’ਚ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਸ. ਰਾਜਨਬੀਰ ਸਿੰਘ ਦੇ ਘਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਇਸ ਸਰਬ ਪਾਰਟੀ ਵਫਦ ਸੰਬੰਧੀ ਸ. ਬਾਦਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ• ਪੰਜਾਬ ਨੂੰ ਸੌਂਪਣ
ਸਮੇਤ ਪੰਜਾਬ ਦੀਆਂ ਹੋਰ ਸਮ¤ਸਿਆਵਾਂ ਸੰਬੰਧੀ ਗੱਲ ਕਰਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ• ਸੰਬੰਧੀ ਸੂਬਾ ਭਾਜਪਾ ਦਾ ਵੀ ਇਹੋ ਸਟੈਂਡ ਹੈ ਅਤੇ ਕਾਂਗਰਸ ਰਾਜੀਵ-ਲੌਂਗੋਵਾਲ ਸਮਝੌਤੇ ਵਿੱਚ ਪਹਿਲਾਂ ਹੀ ਅਜਿਹਾ ਆਖ ਚੁੱਕੀ ਹੈ। ਸ. ਬਾਜਵਾ ਨੇ ਕਿਹਾ ਕਿ ਨਵਜੋਤ ਸਿੰਘ ਸਿ¤ਧੂ ਵੱਲੋਂ ਸਰਕਾਰ ਵਿਰੁ¤ਧ ਕੀਤੀ ਜਾ ਰਹੀ ਬਿਆਨਬਾਜ਼ੀ, ਜਿਸ ਵਿਚ ਉਨ੍ਹਾਂ ਨੇ ਅਕਾਲੀ ਦਲ ’ਤੇ ਪੰਜਾਬ ਦੀ ਜਨਤਾ ਨਾਲ ਲੁ¤ਟ-ਖੋਹ ਮਚਾਉਣ ਸਮੇਤ 10 ਫੀਸਦੀ ਸੇਵਾ ਅਤੇ 90 ਫੀਸਦੀ ‘ਮੇਵਾ’ ਦੇ ਗੰਭੀਰ ਦੋਸ਼ ਲਾਏ ਹਨ। ਸ. ਬਾਜਵਾ ਨੇ ਕਿਹਾ ਕਿ ਸ. ਸਿੱਧੂ ਦੀ ਪਤਨੀ ਪੰਜਾਬ ਸਰਕਾਰ ਵਿਚ ਮੰਤਰੀ ਦੇ ਅਹੁਦੇ ਦਾ ਸੁ¤ਖ ਮਾਣ ਰਹੀ ਹੈ। ਇਸ ਭ੍ਰਿਸ਼ਟ ਸਰਕਾਰ ਤੋਂ ਉਹ ਆਪਣਾ ਅਸਤੀਫਾ ਕਿਉਂ ਨਹੀਂ ਦੇ ਦਿੰਦੀ? ਸ. ਬਾਜਵਾ ਨੇ ਦੱਸਿਆ ਕਿ ਪੰਜਾਬ ਵਿਚ ਪਿਛਲੇ 8 ਸਾਲਾਂ ਤੋਂ ਰੇਤ-ਬ¤ਜਰੀ, ਸ਼ਰਾਬ, ਕੇਬਲ, ਟਰਾਂਸਪੋਰਟ ਅਤੇ ਹੋਰ ਕਾਰੋਬਾਰਾਂ ਵਿਚ ਭਾਜਪਾ ਬਰਾਬਰ ਦੀ ਹਿ¤ਸੇਦਾਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਆਗੂਆਂ ਵਿਚ ਵ¤ਧ ਚੁ¤ਕੀ ਆਪਸੀ ਖਿ¤ਚੋਤਾਣ ਸੂਬੇ ਦੀ ਜਨਤਾ ਦੇ ਹਿੱਤਾਂ ਲਈ ਨਹੀਂ, ਬਲਕਿ ਆਪਣੀ ਹਿੱਸੇਦਾਰੀ ਕਾਰਨ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੀ ਜਨਤਾ ਕੋਲੋਂ ਲੁ¤ਟੇ ਹੋਏ ਮਾਲ ਵਿੱਚ ਅਕਾਲੀ 70 ਅਤੇ ਭਾਜਪਾ 30 ਫੀਸਦੀ ਹਿ¤ਸਾ ਲੈਂਦੀ ਸੀ ਪਰ ਕੇਂਦਰ ਵਿੱਚ ਸਰਕਾਰ ਬਣਨ ਤੋਂ ਬਾਅਦ ਭਾਜਪਾ ਨੇਤਾ 50 ਫੀਸਦੀ ਹਿ¤ਸੇ ਦੀ ਮੰਗ ਕਰ ਰਹੇ ਹਨ। ਜਿਸ ਦਿਨ ਇਨ੍ਹਾਂ ਵਿੱਚ ਹਿ¤ਸਿਆਂ ਦੀ ਸੈਟਲਮੈਂਟ ਹੋ ਜਾਵੇਗੀ, ਇਹ ਲੋਕ ਫਿਰ ਤੋਂ ਜ¤ਫੀਆਂ ਪਾ ਲੈਣਗੇ।ਸ. ਬਾਜਵਾ ਨੇ ਦੱਸਿਆ ਕਿ ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਜਨਤਾ ਨੂੰ ਲੰਬੇ ਸਮੇਂ ਤੋਂ ਗੁੰਮਰਾਹ ਕਰਦੇ ਆ ਰਹੇ ਹਨ, ਜਦਕਿ ਮਾਰਚ 2003 ਵਿਚ ਵਾਜਪਾਈ ਸਰਕਾਰ ਵੇਲੇ ਸ. ਸੁਖਬੀਰ ਸਿੰਘ ਬਾਦਲ ਵੀ ਕਾਮਰਸ ਅਤੇ ਇੰਡਸਟਰੀ ਦੇ ਕੇਂਦਰੀ ਰਾਜ ਮੰਤਰੀ ਰਹੇ। ਉਸ ਵੇਲੇ ਸਰਕਾਰ ਨੇ ਕੁਝ ਸੂਬਿਆਂ ਨੂੰ ਵਿਸ਼ੇਸ਼ ਟੈਕਸ ਰਿਆਇਤਾਂ ਦਿ¤ਤੀਆਂ, ਜਿਸ ਕਾਰਨ 90 ਹਜ਼ਾਰ ਉਦਯੋਗਿਕ ਯੂਨਿਟ ਹਿਮਾਚਲ, ਉਤਰਾਖੰਡ, ਜੰਮੂ-ਕਸ਼ਮੀਰ ਆਦਿ ਵਿਖੇ ਹਿਜਰਤ ਕਰ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਰਿਆਇਤ ਹਾਸਲ ਸੂਬਿਆਂ ਵਿੱਚ ਪੰਜਾਬ ਨੂੰ ਵੀ ਸ਼ਾਮਲ ਕਰਵਾਉਣਾ ਚਾਹੀਦਾ ਹੈ ਕਿਉਂਕਿ ਪੰਜਾਬ ਸਰਹ¤ਦੀ ਸੂਬਾ ਹੈ ਅਤੇ ਇਸ ਨੇ ਭਾਰਤ, ਪਾਕਿਸਤਾਨ ਜੰਗ ਸਮੇਤ 15 ਸਾਲਾਂ ਤ¤ਕ ਅੱਤਵਾਦ ਦਾ ਸੰਤਾਪ ਝ¤ਲਿਆ ਹੈ ਅਤੇ ਸੂਬੇ ਵਿਚ ਦਮ ਤੋੜ ਚੁ¤ਕੀ ਇੰਡਸਟਰੀ ਵਿਚ ਨਵੀਂ ਜਾਨ ਫੂਕਣਾ ਇਸ ਸਮੇਂ ਦੀ ਮੁਖ ਲੋੜ ਹੈ। ਸਮਾਗਮ ਦੇ ਅੰਤ ’ਚ ਕਿਸਾਨ ਸੈਲ ਦੇ ਸਕੱਤਰ ਪੂਰਨ ਸਿੰਘ ਥਿੰਦ ਵੱਲੋਂ ਸ. ਬਾਜਵਾ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ।
..ਤੇ ਇਸ ਆਗੂ ਦਾ ਪਤਾ ਹੀ ਨਹੀਂ ਲੱਗਾ ਕਿ ਉਹ ਕਿਸ ਪਾਰਟੀ ’ਚ ਹੈ!
ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ‘ਆਪ’ ਲਈ ਵੋਟਾਂ ਮੰਗਦਾ ਦਿੱਸਦਾ ਰਿਹਾ ਇਕ ਆਪੇ ਬਣਿਆ ਉ¤ਚ ਕੋਟੀ ਦਾ ਆਗੂ ਇਕ ਵਾਰ ਫਿਰ ਤੋਂ ਪੰਜਾਬ ਪ੍ਰਧਾਨ ਦੇ ਅੱਗੇ ਪਿੱਛੇ ਚਾਪਲੂਸੀ ਕਰਦਾ ਨਜ਼ਰੀਂ ਆਇਆ। ਜਦ ਇਸ ਆਗੂ ਨੂੰ ਸਟੇਜ ਤੋਂ ਬੋਲਣ ਦਾ ਮੌਕਾ ਮਿਲਿਆ ਤਾਂ ਮੀਟਿੰਗ ’ਚ ਹਾਜ਼ਰ ਹਰ ਇਕ ਕਾਂਗਰਸੀ ਵਰਕਰ ਇਹੀ ਕਾਨਾਫੂਸੀ ਕਰਦਾ ਸੁਣਿਆ ਗਿਆ ਕਿ ਆਖਿਰ ਇਹ ਲੀਡਰ ਸਾਹਿਬ ਹੈ ਕਿਸ ਪਾਰਟੀ ’ਚ। ਇਨ੍ਹਾਂ ਦਾ ਕੋਈ ਅਧਾਰ ਹੈ ਵੀ ਕਿ ਨਹੀਂ?
ਆਖਿਰ ਉਹ ਤਿੰਨ ਕਿਉਂ ਨਹੀਂ ਆਏ?
ਸਮਾਂ ਹੋਵੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਪੰਜਾਬ ਪ੍ਰਧਾਨ ਦੀ ਮੀਟਿੰਗ ਦਾ ਅਤੇ ਮੁੱਦਾ ਹੋਵੇ ਕਾਂਗਰਸੀਆਂ ਨਾਲ ਹੁੰਦੀ ਧੱਕੇਸ਼ਾਹੀ ਦਾ, ਪਰ ਉਹ ਤਿੰਨ ਫਿਰ ਵੀ ਨਾ ਆਉਣ ਤਾਂ ਕਾਂਗਰਸ ਲਈ ਇਸ ਤੋਂ ਮਾੜਾ ਕੀ ਹੋ ਸਕਦੈ। ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਦੀ ਜੋ ਵਿਧਾਨ ਸਭਾ ਚੋਣਾਂ ਦੌਰਾਨ ਸ਼ਾਹਕੋਟ ਹਲਕੇ ਤੋਂ ਟਿਕਟ ਦੀਆਂ ਦਾਅਵੇਦਾਰੀਆਂ ਜਤਾਉਂਦੇ ਰਹੇ ਹਨ। ਇਹ ਤਿੰਨ ਆਗੂ ਹਨ, ਸਾਬਕਾ ਗ੍ਰਹਿ ਮੰਤਰੀ ਪੰਜਾਬ ਸ. ਬ੍ਰਿਜਭੁਪਿੰਦਰ ਸਿੰਘ ਕੰਗ ਲਾਲੀ, ਸਾਬਕਾ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਤੇ ਦੋ ਵਾਰ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਹਾਰੇ ਸ. ਚਰਨਦੀਪ ਸਿੰਘ ਕੰਬੋਜ ਅਤੇ ਕਾਂਗਰਸ ਦੇ ਸੂਬਾ ਸੱਕਤਰ ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ। ਵਰਕਰਾਂ ’ਚ ਨਵੀਂ ਜਾਨ ਫੂਕਣ ਆਏ ਸ. ਬਾਜਵਾ ਤੋਂ ਜਦ ਇਨ੍ਹਾਂ ਆਗੂਆਂ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਨਾ ਦੇਖੋ ਕਿ ਉਹ ਨਹੀਂ ਆਏ ਸਗੋਂ ਇਸ ਗੱਲ ਵੱਲ ਧਿਆਨ ਦਿਓ ਕਿ ਜਿੰਨੇ ਆਏ ਸਭ ਅਕਾਲੀਆਂ ਤੋਂ ਹਤਾਸ਼ ਤੇ ਨਿਰਾਸ਼ ਹਨ। ਤੁਸੀਂ ਇਹ ਨਾ ਸੋਚੋ ਉਹ ਕਿਉਂ ਨਹੀਂ ਆਏ ਸਗੋਂ ਇਹ ਦੋਖੇ ਹੁਣ ਅਸੀਂ ਕੀ ਕਰ ਦਿਖਾਉਂਦੇ ਹਾਂ! ਜਦ ਉਕਤ ਆਗੂਆਂ ਨੂੰ ਨਾ ਆਉਣ ਦਾ ਕਾਰਨ ਪੁੱਛਿਆ ਗਿਆ ਤਾਂ ਸੀ.ਡੀ. ਸਿੰਘ ਕੰਬੋਜ ਤੇ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਵੀ ਇਸ ਸਮਾਗਮ ’ਚ ਸੱਦਣਾ ਜ਼ਰੂਰੀ ਨਹੀਂ ਸਮਝਿਆ ਜਦਕਿ ਸ. ਲਾਲੀ ਨੇ ਖੁਦ ਨੂੰ ਸੂਬੇ ’ਚੋਂ ਬਾਹਰ ਦੱਸਦਿਆਂ ਕਿਹਾ ਕਿ ਇਸੇ ਕਾਰਨ ਉਹ ਉਕਤ ਸਮਾਗਮ ’ਚ ਸ਼ਾਮਿਲ ਨਹੀਂ ਹੋ ਸਕੇ। ਆਗੂ ਅੱਜ ਦੀ ਮੀਟਿੰਗ ’ਚੋਂ ਚਾਹੇ ਕਿਸੇ ਕਾਰਨ ਵੀ ਗੈਰ-ਹਾਜ਼ਰ ਰਹੇ ਪਰ ਹਲਕੇ ਦੇ ਲੋਕ ਇਸ ਨੂੰ ਕਾਂਗਰਸੀਆਂ ਦੀ ਗੰਭੀਰ ਫੁੱਟ ਵਜੋਂ ਹੀ ਦੇਖ ਰਹੇ ਹਨ।



