Skip to content
Independent perspectives. Global stories.
BREAKING

ਸੀ.ਬੀ.ਆਈ. ਮੁਖੀ ਸਿਨਹਾ ਨੂੰ 2 ਜੀ ਮਾਮਲੇ ਦੀ ਜਾਂਚ ਤੋਂ ਹਟਾਇਆ

Share this story

Page-1_03 ਨਵੀਂ ਦਿ¤ਲੀ, 20 ਨਵੰਬਰ (ਪੀ. ਟੀ.)- ਸੀ. ਬੀ. ਆਈ. ਨੂੰ ਤਕਲੀਫ ਪਹੁੰਚਾਉਂਦਿਆਂ ਸੁਪਰੀਮ ਕੋਰਟ ਨੇ ਅ¤ਜ ਟਿ¤ਪਣੀ ਕੀਤੀ ਕਿ ਏਜੰਸੀ ਮੁਖੀ ਰਣਜੀਤ ਸਿਨਹਾ ਦੁ¤ਧ ਧੋਤਾ ਨਹੀਂ ਲਗਦਾ ਅਤੇ ਇਕ ਗੈਰ ਸਰਕਾਰੀ ਸੰਗਠਨ ਵਲੋਂ ਸੀ. ਬੀ. ਆਈ. ਮੁਖੀ ਖਿਲਾਫ ਲਾਏ ਦੋਸ਼ਾਂ ਵਿਚ ਕੁਝ ਨਾ ਕੁਝ ਦਮ ਹੈ। ਗੈਰ ਸਰਕਾਰੀ ਸੰਗਠਨ ਸੈਂਟਰ ਫਾਰ ਪਬਲਿਕ ਇੰਟਰੈਸ ਲਿਟੀਗੇਸ਼ਨ ਵਲੋਂ ਸ੍ਰੀ ਸਿਨਹਾ ਖਿਲਾਫ ਲਾਏ ਇਨ੍ਹਾਂ ਦੋਸ਼ਾਂ ਕਿ ਸ੍ਰੀ ਸਿਨਹਾ ਨੇ 2 ਜੀ ਸਪੈਕਟ੍ਰਮ ਘੁਟਾਲੇ ਵਿਚ ਕੁਝ ਦੋਸ਼ੀਆਂ ਨੂੰ ਸ਼ਾਇਦ ਬਚਾਉਣ ਦਾ ਯਤਨ ਕੀਤਾ ਹੈ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਲਗਦਾ ਹੈ ਕਿ ਦਾਲ ਵਿਚ ਕੁਝ ਕਾਲਾ ਕਾਲਾ ਹੈ ਅਤੇ ਉਸ ਨੂੰ ਮੁਢਲੇ ਤੌਰ ‘ਤੇ ਲਗਦਾ ਕਿ ਗੈਰ ਸਰਕਾਰੀ ਸੰਗਠਨ ਵਲੋਂ ਲਾਏ ਦੋਸ਼ਾਂ ਵਿਚ ਕੁਝ ਨਾ ਕੁਝ ਭਰੋਸੇਯੋਗਤਾ ਹੈ। ਸ੍ਰੀ

ਸਿਨਹਾ ਨੇ ਕਲ੍ਹ ਸੁਪਰੀਮ ਕੋਰਟ ਨੂੰ ਦ¤ਸਿਆ ਸੀ ਕਿ ਸੀ. ਬੀ. ਆਈ. ਦੇ ਡੀ. ਆਈ. ਜੀ. ਰੈਂਕ ਦਾ ਅਧਿਕਾਰੀ ਸੰਤੋਸ਼ ਰਸਤੋਗੀ ਇਨ੍ਹਾਂ ਦੋਸ਼ਾਂ ਦਾ ਸੂਤਰਧਾਰ ਹੈ ਜਿਨ੍ਹਾਂ ਨੇ ਗੈਰਸਰਕਾਰੀ ਸੰਗਠਨ ਨੂੰ ਕੁਝ ਫਾਈਲਾਂ ਦੇ ਵੇਰਵੇ ਅਤੇ ਦਸਤਾਵੇਜ਼ ਮੁਹ¤ਈਆ ਕੀਤੇ ਹਨ ਜਿਸ ਦੇ ਆਧਾਰ ‘ਤੇ ਉਨ੍ਹਾਂ ਖਿਲਾਫ ਆਧਾਰਹੀਣ ਅਤੇ ਝੂਠਾ ਮਾਮਲਾ ਦਾਇਰ ਕੀਤਾ ਗਿਆ ਹੈ। ਵਿਸ਼ੇਸ਼ ਸਰਕਾਰੀ ਵਕੀਲ ਅਨੰਦ ਗਰੋਵਰ ਨੇ ਅ¤ਜ ਕਿਹਾ ਕਿ ਸ੍ਰੀ ਸਿਨਹਾ ਨੇ 2 ਜੀ ਮਾਮਲੇ ਵਿਚ ਦਖਲਅੰਦਾਜ਼ੀ ਕੀਤੀ ਹੈ ਜਿਹੜਾ ਕਿ ਏਜੰਸੀ ਦੇ ਪ¤ਖ ਨਾਲ ਪੂਰੀ ਤਰ੍ਹਾਂ ਉਲਟ ਹੈ। ਸ੍ਰੀ ਗਰੋਵਰ ਨੇ ਸੁਪਰੀਮ ਕੋਰਟ ਨੂੰ ਦ¤ਸਿਆ ਕਿ ਜੇਕਰ ਸਿਨਹਾ ਦੇ ਪ¤ਖ ਨੂੰ ਸਵੀਕਾਰ ਕਰ ਲਿਆ ਤਾਂ ਸਾਡੇ 2 ਜੀ ਮਾਮਲੇ ਦਾ ਭੋਗ ਪੈ ਸਕਦਾ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਰਸਤੋਗੀ ਦਾ 2 ਜੀ ਜਾਂਚ ਤੋਂ ਤਬਾਦਲਾ ਉਸ ਦੇ ਹੁਕਮ ਦੇ ਅਣਦੇਖੀ ਕਰਨਾ ਹੈ। ਸੁਪਰੀਮ ਕੋਰਟ ਨੇ ਅਦਾਲਤ ਦੇ ਕਮਰੇ ਵਿਚ ਸੀ. ਬੀ. ਆਈ. ਦੇ ਕਈ ਅਧਿਕਾਰੀਆਂ ਦੀ ਮੌਜੂਦਗੀ ‘ਤੇ ਵੀ ਨਰਾਜ਼ਗੀ ਜ਼ਾਹਿਰ ਕੀਤੀ। ਮਾਮਲੇ ਦੀ ਸੁਣਵਾਈ ਸਮੇਂ ਅਦਾਲਤ ਦੇ ਕਮਰੇ ਵਿਚ 8 ਸੀ. ਬੀ. ਆਈ. ਦੇ ਅਧਿਕਾਰੀ ਮੌਜੂਦ ਸੀ ਜਿਹੜੇ ਸੁਪਰੀਮ ਕੋਰਟ ਟਿ¤ਪਣੀ ਪਿ¤ਛੋਂ ਉਥੋਂ ਚਲੇ ਗਏ।

WRITTEN BY