Skip to content
Independent perspectives. Global stories.
BREAKING

ਬਾਬਾ ਰਾਮਪਾਲ ਦੇ ਡੇਰੇ ’ਚ ਪੁਲਿਸ ਦਾਖ਼ਲ, ਸਮਰਥਕਾਂ ਚਲਾਈ ਗੋਲੀ

Share this story

200 ਦੇ ਕਰੀਬ ਜ਼ਖਮੀ, ਸਥਿਤੀ ਤਣਾਅਪੂਰਨ, ਮੁੱਖ ਮੰਤਰੀ ਵੱਲੋਂ ਹੰਗਾਮੀ ਮੀਟਿੰਗ
Page-1_06 ਹਿਸਾਰ, 18 ਨਵੰਬਰ (ਨਾਗਪਾਲ)- ਕਤਲ ਦੇ ਦੋਸ਼ੀ ਬਾਬਾ ਰਾਮਪਾਲ ਨੂੰ ਗ੍ਰਿਫਤਾਰ ਕਰਨ ਲਈ ਆਖਿਰ ਪੁਲਿਸ ਬਰਵਾਲਾ ਸਤਲੋਕ ਆਸ਼ਰਮ ’ਚ ਅੱਜ ਜ਼ਬਰੀ ਦਾਖਲ ਹੋ ਗਈ। ਪੁਲਿਸ ਵੱਲੋਂ ਕੀਤੀ ਇਸ ਕਾਰਵਾਈ ਤੋਂ ਤੈਸ਼ ’ਚ ਆ ਕੇ ਡੇਰਾ ਸਮਰਥਕਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਫਾਈਰਿੰਗ ਤ¤ਕ ਕਰ ਦਿ¤ਤੀ ਜਿਸ ਉਪਰੰਤ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲਿਸ ਮੁਲਾਜ਼ਮਾਂ, ਡੇਰਾ ਸਮਰਥਕਾਂ ਸਮੇਤ ਕੁਝ ਮੀਡੀਆ ਕਰਮੀ ਵੀ ਫ¤ਟੜ ਹੋ ਗਏ ਤੇ ਕਈ ਕੈਮਰਾਮੈਨਾਂ ਦੇ ਕੈਮਰੇ ਟੁ¤ਟ ਗਏ।ਪਤ ਜਾਣਕਰੀ ਅਨੁਸਾਰ ਬਾਬਾ ਰਾਮਪਾਲ ਨੂੰ ਹਾਈਕੋਰਟ ਵੱਲੋਂ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਪਰ ਉਹ ਵਾਰ-ਵਾਰ ਸੰਮਣਾਂ ਦੇ ਬਾਵਜੂਦ ਪੇਸ਼ ਨਹੀਂ ਹੋ ਰਹੇ ਸੀ। ਸੋਮਵਾਰ ਨੂੰ ਵੀ ਬਾਬੇ ਨੂੰ

ਹਾਈਕੋਰਟ ਵੱਲੋਂ ਪੇਸ਼ ਹੋਣ ਦਾ ਹੁਕਮ ਸੀ ਪਰ ਇਸ ਦੇ ਬਾਵਜੂਦ ਉਹ ਨਹੀਂ ਆਏ। ਇਸ ’ਤੇ ਹਾਈਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਝਾੜ ਪਾਉਂਦਿਆਂ ਹੁਕਮ ਦਿਤਾ ਗਿਆ ਹੈ ਕਿ ਸ਼ੁ¤ਕਰਵਾਰ ਤੋਂ ਪਹਿਲਾਂ-ਪਹਿਲਾਂ ਰਾਮਪਾਲ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇ। ਬਾਬਾ ਰਾਮਪਾਲ ਦੇ ਮੁ¤ਖ ਡੇਰੇ ਬਰਵਾਲਾ-ਸਤਲੋਕ ਆਸ਼ਰਮ ’ਚ ਅ¤ਜ ਪੁਲਿਸ ਵੱਲੋਂ ਜਿਵੇਂ ਹੀ ਅੰਦਰ ਵੜਨ ਦਾ ਯਤਨ ਕੀਤਾ ਗਿਆ ਤਾਂ ਡੇਰਾ ਸਮਰਥਕਾਂ ਨੇ ਪੁਲਿਸ ਦਾ ਜ਼ਬਰਦਸਤ ਵਿਰੋਧ ਕੀਤਾ। ਪ੍ਰਸ਼ਾਸਨ ਤੇ ਪੁਲਿਸ ਦੀਆਂ ਵਾਰ-ਵਾਰ ਅਪੀਲਾਂ ਦੇ ਬਾਵਜੂਦ ਜਦੋਂ ਡੇਰਾ ਸਮਰਥਕਾਂ ਨੇ ਰਾਹ ਨਾ ਦਿਤਾ ਤਾਂ ਪੁਲਿਸ ਕਰਮੀ ਡੇਰੇ ਚ ਜ਼ਬਰੀ ਦਾਖਲ ਹੋ ਗਏ। ਇਸ ’ਤੇ ਡੇਰਾ ਸਮਰਥਕਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਇ¤ਟਾਂ, ਪ¤ਥਰ ਰੋੜੇ ਵਰ੍ਹਾਉਣੇ ਸ਼ੁਰੂ ਕਰ ਦਿਤੇ। ਇਸ ’ਤੇ ਪੁਲਿਸ ਨੇ ਬਲ ਇਸਤੇਮਾਲ ਕਰਦਿਆਂ ਜਲ ਤੋਪਾਂ ਦੀ ਵਰਤੋਂ ਦੇ ਨਾਲ-ਨਾਲ ਹਲਕਾ ਲਾਠੀਚਾਰਜ ਵੀ ਕੀਤਾ। ਪਰ ਇਸ ਦੇ ਬਾਵਜੂਦ ਡੇਰਾ ਸਮਰਥਕਾਂ ਵੱਲੋਂ ਪੁਲਿਸ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ।ਇਸ ਦੌਰਾਨ ਰਿਪੋਰਟਾਂ ਅਨੁਸਾਰ 200 ਦੇ ਕਰੀਬ ਵਿਅਕਤੀ ਜ਼ਖਮੀ ਹੋਏ ਹਨ। ਜ਼ਖਮੀਆਂ ਵਿੱਚ 100 ਤੋਂ ਉ¤ਤੇ ਪੁਲਿਸ ਮੁਲਾਜ਼ਮ ਅਤੇ 85 ਆਸ਼ਰਮ ਦੇ ਸ਼ਰਧਾਲੂ ਦੱਸੇ ਜਾਂਦੇ ਹਨ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਡੇਰੇ ਦੇ ਬੁਲਾਰਿਆਂ ਨੇ ਮੀਡੀਆ ਨੂੰ ਕਿਹਾ ਕਿ ਬਾਬਾ ਰਾਮਪਾਲ ਦੀ ਸਿਹਤ ਖਰਾਬ ਹੈ ਤੇ ਉਹ ਤਾਂ ਐਤਵਾਰ ਨੂੰ ਹੀ ਡੇਰੇ ਤੋਂ ਇਲਾਜ ਕਰਾਉਣ ਲਈ ਕਿਤੇ ਚਲੇ ਗਏ ਸਨ। ਰਾਮਪਾਲ ਹੈ ਕਿਥੇ ਹਨ, ਇਸ ਬਾਰੇ ਡੇਰੇ ਦੇ ਬੁਲਾਰਿਆਂ ਨੇ ਕੋਈ ਜਾਣਕਾਰੀ ਨਹੀਂ ਦਿਤੀ। ਪਰ ਇਸ ਦੇ ਬਾਵਜੂਦ ਪੁਲਿਸ ਵਲੋਂ ਡੇਰੇ ਚੋਂ ਸਮਰਥਕਾਂ ਨੂੰ ਕ¤ਢਿਆ ਜਾਣਾ ਜਾਰੀ ਹੈ। ਵੱਡੀ ਗਿਣਤੀ ’ਚ ਹਾਲੇ ਵੀ ਡੇਰਾ ਸਮਰਥਕ ਡੇਰੇ ’ਚ ਮੋਰਚਾ ਸਾਂਭੀ ਬੈਠੇ ਹਨ, ਜਿਨ੍ਹਾਂ ਕੋਲ ਤਲਵਾਰਾਂ, ਚਾਕੂਆਂ ਸਮੇਤ ਪਿਸਤੌਲਾਂ, ਰਫਲਾਂ ਆਦਿ ਵਰਗੇ ਹਥਿਆਰ ਹਨ। ਇ¤ਥੇ ਇਹ ਵੀ ਜ਼ਿਕਰਯੋਗ ਹੈ ਕਿ ਬਾਬੇ ਨੂੰ ਗ੍ਰਿਫਤਾਰ ਕਰਨ ਲਈ ਪਿਛਲੇ 7 ਦਿਨਾਂ ਤੋਂ ਹੁਣ ਤ¤ਕ 40 ਕਰੋੜ ਤੋਂ ਵ¤ਧ ਦਾ ਖਰਚਾ ਹੋ ਚੁ¤ਕਾ ਹੈ ਤੇ ਕਰੀਬ 30 ਹਜ਼ਾਰ ਪੈਰਾ ਮਿਲਟਰੀ ਤੇ ਹਰਿਆਣਾ ਪੁਲਿਸ ਦੇ ਜਵਾਨ ਇਸ ਕੰਮ ’ਤੇ ਲ¤ਗੇ ਹੋਏ ਹਨ। ਇਸ ਤੇ ਸਖਤ ਹੋਈ ਹਾਈਕੋਰਟ ਵਲੋਂ ਹੁਕਮ ਦਿਤਾ ਗਿਆ ਹੈ ਕਿ ਪ੍ਰਸ਼ਾਸਨ ਦਾ ਜੋ ਵੀ ਖਰਚਾ ਹੋਇਆ ਹੈ, ਉਹ ਸਾਰਾ ਬਾਬਾ ਰਾਮਪਾਲ ਤੋਂ ਵਸੂਲ ਕੀਤਾ ਜਾਏਗਾ। ਹਾਈਕੋਰਟ ਵੱਲੋਂ ਪਹਿਲਾਂ ਹੀ ਬਾਬੇ ਦੇ ਅਕਾਊਂਟ ਸੀਲ ਕਰ ਦਿਤੇ ਗਏ ਹਨ ਤੇ ਪ੍ਰਾਪਰਟੀ ਵੀ ਅਟੈਚ ਕਰ ਦਿੱਤੀ ਗਈ ਹੈ। ਹਲਾਤਾਂ ਦੇ ਮ¤ਦੇਨਜ਼ਰ ਹਰਿਆਣਾ ਦੇ ਮੁ¤ਖ ਮੰਤਰੀ ਮਨੋਹਰ ਲਾਲ ਖ¤ਟਰ ਨੂੰ ਵੀ ਇਕ ਐਮਰਜੈਂਸੀ ਮੀਟਿੰਗ ਸ¤ਦਣੀ ਪਈ। ਇਸ ਮੀਟਿੰਗ ਚ ਪੈਦਾ ਹੋਏ ਤਾਜ਼ਾ ਹਲਾਤਾਂ ’ਤੇ ਚਰਚਾ ਹੋਈ।

WRITTEN BY