Skip to content
Independent perspectives. Global stories.
BREAKING

ਮਾਨ ਵੱਲੋਂ ਬਾਦਲ ਦੀ ਮੁਹੰਮਦ ਤੁਗਲਕ ਨਾਲ ਤੁਲਣਾ

Share this story

ਬਾਦਲ ਦਰਿਆਈ ਪਾਣੀ ਬਾਰੇ ਸਟੈਂਡ ਸਪਸ਼ਟ ਕਰਨ
ਆਰ ਐਸ ਐਸ ਦੇ ਹਥਿਆਰਬੰਦ ਮਾਰਚਾਂ ਦਾ ਜਵਾਬ ਦਿੱਤਾ ਜਾਵੇਗਾ
ਅੰਗਰੇਜ਼ੀ ਅਖ਼ਬਾਰਾਂ ਉਪਰ ਸਿੱਖਾਂ ਦੇ ਅਧੂਰੇ ਨਾਮ ਲਿਖਣ ਦਾ ਦੋਸ਼

Page-1_14 ਜਲੰਧਰ, 18 ਨਵੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਮੁਹੰਮਦ ਤੁਗਲਕ ਨਾਲ ਤੁਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਆਰ ਐਸ ਐਸ ਅਤੇ ਭਾਜਪਾ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਲੱਗੀ ਹੋਈ ਹੈ ਉਸ ਸਮੇਂ ਮੁੱਖ ਮੰਤਰੀ ਦਾ ਮੱਛੀਆਂ ਦੇ ਕਾਰੋਬਾਰ ਲਈ ਚੀਨ ਜਾ ਕੇ ਬੈਠਣਾ ਬੇਹੱਦ ਅਫਸੋਸਨਾਕ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਕੋਈ ਮੁੱਖ ਮੰਤਰੀ ਪੱਧਰ ਦਾ ਨਹੀਂ ਹੈ। ਉਨ੍ਹਾਂ ਸ. ਬਾਦਲ ਅਤੇ ਉਨ੍ਹਾਂ ਦੀ ਪਾਰਟੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਦਰਿਆਈ ਪਾਣੀਆਂ ਦੇ ਮੁੱਦੇ ਉਪਰ ਆਪਣੀ ਪਾਰਟੀ ਦਾ ਸਟੈਂਡ ਸਪੱਸ਼ਟ

ਕਰੇ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਭਾਜਪਾ ਦਰਿਆਈ ਪਾਣੀਆਂ ਦੇ ਕੌਮੀਕਰਨ ਦੀ ਗੱਲ ਕਰ ਰਹੀ ਹੈ। ਦੂਜੇ ਪਾਸੇ ਭਾਜਪਾ ਨਾਲ ਸਿਆਸੀ ਸਾਂਝ ਕਾਰਨ ਬਾਦਲ ਦਲ ਨੇ ਇਸ ਮੁੱਦੇ ’ਤੇ ਚੁੱਪੀ ਸਾਧ ਲਈ ਹੈ। ਸ. ਮਾਨ ਅੱਜ ਇੱਥੇ ਪ੍ਰੈ¤ਸ ਕਲੱਬ ਵਿਖੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਸ. ਮਾਨ ਨੇ ਇਸ ਮੌਕੇ ’ਤੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਆਰ ਐਸ ਐਸ ਦੇ ਹਥਿਆਰਬੰਦ ਮਾਰਚਾਂ ਦਾ ਢੁਕਵਾਂ ਜਵਾਬ ਦੇਵੇਗੀ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਪਹਿਲਾਂ ਬਰਨਾਲਾ ਵਿਖੇ ਇਸ ਦਾ ਜਵਾਬ ਦਿੱਤਾ ਗਿਆ ਸੀ। ਹੁਣ ਜੈਤੋਂ ਵਿੱਚ ਵੀ ਇਸ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਆਰ ਐਸ ਐਸ ਸਿੱਖ ਭਾਈਚਾਰੇ ਨੂੰ ਦਬਾਉਣਾ ਅਤੇ ਡਰਾਊਣਾ ਚਾਹੁੰਦੀ ਹੈ, ਇਸ ਕਾਰਨ ਹੀ ਇਸ ਤਰ੍ਹਾਂ ਦੇ ਹਥਿਆਰਬੰਦ ਮਾਰਚ ਕੱਢੇ ਜਾ ਰਹੇ ਹਨ। ਸ. ਮਾਨ ਨੇ ਹਰਿਆਣਾ ਦੇ ਸੰਤ ਰਾਮਪਾਲ ਦੀ ਹਮਾਇਤ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਅਤੇ ਕਾਂਗਰਸ ਨਿਆਪਾਲਕਾ ਦੀ ਦੁਰਵਰਤੋਂ ਕਰਕੇ ਇੱਕ ਸੰਤ ਨੂੰ ਫਸਾਉਣ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਸੰਤ ਰਾਮਪਾਲ ਕਬੀਰ ਜੀ ਦੀ ਸੰਪਰਦਾ ਨਾਲ ਸਬੰਧਤ ਹਨ।  ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸਿੱਖਾਂ ਦੀ ਕੋਈ ਵੀ ਜਮਾਤ ਅਤੇ ਤਖਤ ਇਸ ਮੁੱਦੇ ਉਪਰ ਆਵਾਜ਼ ਨਹੀਂ ਉਠਾ ਰਿਹਾ। ਸ. ਮਾਨ ਨੇ ਸਿੱਖ ਨਜ਼ਰਬੰਦਾਂ ਦੀ ਰਿਹਾਈ ਦੀ ਮੰਗ ਉਠਾਈ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਦਿਆ ਸਿੰਘ ਲਾਹੌਰੀਆ ਸਜ਼ਾ ਨਾਲੋਂ ਵਧ ਜੇਲ੍ਹ ਕੱਟ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਸਬੰਧੀ ਭਾਈ ਗੁਰਬਖਸ਼ ਸਿੰਘ ਵੱਲੋਂ ਅਰੰਭੇ ਸੰਘਰਸ਼ ਦੀ ਹਮਾਇਤ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਅੰਗਰੇਜ਼ੀ ਅਖਬਾਰਾਂ ਸਿੱਖ ਨੇਤਾਵਾਂ ਦੇ ਅਧੂਰੇ ਨਾਮ ਛਾਪ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੀਆਂ ਹਨ। ਇਸ ਸਬੰਧੀ ਉਨ੍ਹਾਂ ਨੇ ਬਕਾਇਦਾ 4 ਅਖਬਾਰਾਂ ਦਾ ਨਾਮ ਵੀ ਲਿਆ ਜਿਨ੍ਹਾਂ ਵਿੱਚ ਟ੍ਰਿਬਿਊਨ, ਹਿੰਦੂਸਤਾਨ ਟਾਇਮਜ਼, ਟਾਇਮਜ਼ ਆਫ ਇੰਡੀਆ ਅਤੇ ਇੰਡੀਅਨ ਐਕਸਪ੍ਰੈ¤ਸ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਜਮਾਤ ਆਪਣੇ ਕੌਮੀ ਏਜੰਡੇ ਅਤੇ ਸਿੱਖ ਕੌਮ ਦੀ ਵੱਖਰੀ ਅਤੇ ਅਣਖੀਲੀ ਪਹਿਚਾਣ ਨੂੰ ਅਲਵਿਦਾ ਕਹਿਕੇ ਲੰਮਾਂ ਸਮਾਂ ਕਤਈ ਨਹੀਂ ਚੱਲ ਸਕਦੀ। ਜੇਕਰ ਇੰਝ ਕਹਿ ਲਿਆ ਜਾਵੇ ਕਿ ਕੌਮੀ ਏਜੰਡੇ ਅਤੇ ਵੱਖਰੀ ਅਣਖ਼ੀਲੀ ਤੇ ਆਜ਼ਾਦ ਪਹਿਚਾਣ ਨੂੰ ਪਾਸੇ ਰੱਖਕੇ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣ ਦਾ ਮਤਲਬ ਇੱਕ ਸਰੀਰ ਵਿੱਚਂੋ ‘‘ਆਤਮਾੂ ਕੱਢ ਲੈਣ ਦੇ ਤੁੱਲ ਅਮਲ ਹਨ । 1990 ਦੇ ਮੱਧ ਵਿਚ ਬਾਦਲ ਦਲ ਨੇ ਆਪਣੀ 75ਵੀ ਵਰ੍ਹੇਗੰਢ ਮਨਾਉਦੇ ਹੋਏ ਮੋਗਾ ਵਿਖੇ ਵੱਡੀ ਕਾਨਫਰੰਸ ਕੀਤੀ ਸੀ। ਜਿਸ ਵਿਚ ਬਾਦਲ ਦਲ ਨੇ ਆਪਣੇ ਪਰਿਵਾਰਿਕ, ਮਾਲੀ ਅਤੇ ਸਿਆਸੀ ਇਛਾਵਾ ਦੀ ਪੂਰਤੀ ਲਈ ‘‘ਪੰਥਕ ਅਤੇ ਕੌਮੀ ਏਜੰਡੇੂ ਦਾ ਪੂਰਨ ਤੌਰ ਤੇ ਭੋਗ ਪਾ ਕੇ ਵੱਡੀਆਂ ਕੁਰਬਾਨੀਆਂ ਅਤੇ ਘਲਨਾਵਾ ਉਪਰੰਤ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਸੋਚ ਦੀ ਤਰਜਮਾਨੀ ਕਰਨ ਵਾਲੀ ਪਾਰਟੀ ਨੂੰ ਪੰਜਾਬੀ ਪਾਰਟੀ ਦਾ ਰੂਪ ਦੇ ਦਿੱਤਾ ਸੀ । ਜਿਸ ਵਿਚ ਮੁਤੱਸਵੀ ਫਿਰਕੂ ਸੋਚ ਵਾਲੇ ਲੋਕਾਂ ਨੂੰ ਸਾਮਿਲ ਕਰਕੇ ਮੋਗਾ ਵਾਲੀ ਸਟੇਜ ਤੋ ਇਹਨਾਂ ਫਿਰਕੂ ਹਿੰਦੂ ਆਗੂਆਂ ਨੂੰ ਕੌਮੀ ਰਵਾਇਤ ਦੇ ਉਲਟ ਸਿਰਪਾਓ ਦੇ ਕੇ ਆਪਣੀ ਪਾਰਟੀ ਵਿਚ ਸ਼ਾਮਿਲ ਕਰ ਲਿਆ । ਇਹੀ ਵਜਹ ਹੈ ਕਿ ਅੱਜ ਬਾਦਲ ਦਲ ਦਾ ਆਪਣੀਆਂ ਭਾਈਵਾਲ ਜਮਾਤਾਂ ਬੀਜੇਪੀ ਅਤੇ ਆਰ.ਐਸ.ਐਸ. ਵਿਚ ਕੋਈ ਅਣਖ਼ ਗੈਰਤ ਵਾਲੀ ਇੱਜਤ ਨਹੀਂ ਰਹੀ । ਸ. ਮਾਨ ਦਾ ਕਹਿਣਾ ਸੀ ਕਿ ਬਹੁਤ ਦੁੱਖ ਅਤੇ ਅਫਸੋਸ ਵਾਲੇ ਬਾਦਲ ਦਲੀਆਂ ਵੱਲੋ ਅਮਲ ਹੋ ਰਹੇ ਹਨ ਕਿ 1973 ਵਿਚ ਇਹਨਾਂ ਵੱਲੋ ਹੀ ਸ੍ਰੀ ਆਨੰਦਪੁਰ ਸਾਹਿਬ ਦੇ ਪਾਸ ਕੀਤੇ ਗਏ ਮਤੇ ਦੀ ਅਸਲ ਭਾਵਨਾ ਨੂੰ ਪਿੱਠ ਦੇ ਕੇ ਫਿਰਕੂ ਜਮਾਤਾਂ ਬੀਜੇਪੀ, ਆਰ.ਐਸ.ਐਸ. ਨਾਲ ਗੈਰ ਦਲੀਲ ਢੰਗਾਂ ਰਾਹੀ ਆਪਣੇ ਪਤੀ-ਪਤਨੀ ਅਤੇ ਨੌਹ-ਮਾਸ ਦੇ ਰਿਸਤੇ ਦਾ ਪ੍ਰਚਾਰ ਕਰਕੇ ਆਪਣੇ ਆਪ ਨੂੰ ਝੂਠੀ ਤਸੱਲੀ ਦਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋ ਤੋ ਇਹਨਾਂ ਨੇ ਆਪਣੀ ਕੌਮੀ ਵੱਖਰੀ ਪਹਿਚਾਣ ਅਤੇ ਸਿੱਖੀ ਪ੍ਰੰਪਰਾਵਾਂ ਅਤੇ ਨਿਯਮਾਂ ਦਾ ਤਿਆਗ ਕਰਕੇ ਹਿੰਦੂਤਵ ਜਮਾਤਾਂ ਦੀ ਹਾਂ ਵਿਚ ਹਾਂ ਮਿਲਾਕੇ ਵਿਚਰਦੇ ਆ ਰਹੇ ਹਨ, ਉਸ ਸਮੇਂ ਤੋ ਲੈ ਕੇ ਹੀ ਅੱਜ ਤੱਕ ਇਹ ਆਗੂ ਇਖ਼ਲਾਕੀ ਅਤੇ ਕੌਮੀ ਤੌਰ ਤੇ ਨਿਘਾਰ ਵੱਲ ਹੀ ਗਏ ਹਨ । ਉਨ੍ਹਾਂ ਕਿਹਾ ਕਿ ਹੁਣ ਇਹਨਾਂ ਦੀ ਸਿਆਸੀ ਬੇੜੀ ਮੰਝਧਾਰ ਵਿਚ ਡਿੱਕ-ਡੋਲੇ ਖਾ ਰਹੀ ਹੈ ਅਤੇ ਇਹਨਾਂ ਨੂੰ ਕੁਝ ਨਹੀਂ ਸੁਝ ਰਿਹਾ ਕਿ ਇਸ ਸਿਆਸੀ ਘੁੰਮਣਘੇਰੀ ਅਤੇ 99 ਦੇ ਚੱਕਰ ਵਿਚੋ ਕਿਵੇ ਬਾਹਰ ਨਿਕਲਿਆ ਜਾਵੇ। ਇਸ ਮੌਕੇ ’ਤੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਗੁਰਦਿਆਲ ਸਿੰਘ ਅਟਵਾਲ, ਭਾਈ ਸੁਖਜੀਤ ਸਿੰਘ ਡਰੌਲੀ, ਭਾਈ ਸਰਵਜੀਤ ਸਿੰਘ ਬਜੂਹਾ, ਭਾਈ ਅਵਤਾਰ ਸਿੰਘ ਅਨੇਜਾ, ਭਾਈ ਸੁਰਜੀਤ ਸਿੰਘ ਫਿਲੌਰ, ਭਾਈ ਸੂਬਾ ਸਿੰਘ ਯੂਕੇ, ਭਾਈ ਗੁਰਜੰਟ ਸਿੰਘ ਕੱਟੂ, ਭਾਈ ਰਵਿੰਦਰ ਸਿੰਘ ਲਾਡੀ ਜਲੰਧਰ ਅਤੇ ਹੋਰ ਆਗੂ ਹਾਜ਼ਰ ਸਨ।

WRITTEN BY