Skip to content
Independent perspectives. Global stories.
BREAKING

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਸੜਕ ਹਾਦਸੇ ’ਚ ਵਾਲ-ਵਾਲ ਬਚੇ

Share this story

Page-1_10 ਸ਼ਾਹਕੋਟ, 18 ਨਵੰਬਰ (ਸੁਰਿੰਦਰ ਸਿੰਘ ਪਦਮ)- ਨੇੜਲੇ ਪਿੰਡ ਬਾਜਵਾ ਖੁਰਦ ਰਾਸ਼ਟਰੀ ਹਾਈਵੇ ਉਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਦੀ ਕਾਰ ਮੋਟਰ ਸਾਈਕਲ ਸਵਾਰਾਂ ਨੂੰ ਬਚਾਉਂਦਿਆਂ ਡੂੰਘੀ ਖਾਈ ਵਿੱਚ ਜਾ ਕੇ ਪਲਟ ਗਈ ਅਤੇ ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨ ਜ਼ਖਮੀ ਹੋ ਗਏ, ਜਦੋਂ ਕਿ ਮੋਟਰ ਸਾਈਕਲ ਨੂੰ ਸੜਕ ਉ¤ਤੇ ਡਿਗਣਸਾਰ ਹੀ ਅ¤ਗ ਲ¤ਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਦੀ ਬਰਸੀ ਵਿੱਚ ਸ਼ਾਮਲ ਹੋਣ ਲਈ ਜਲੰਧਰ ਤੋਂ ਰੋਡੇ ਪਿੰਡ (ਮੋਗਾ) ਜਾ ਰਹੇ ਭਾਈ ਈਸ਼ਰ ਸਿੰਘ ਦੀ ਫੋਰਚੂਨ ਕਾਰ ਜਦੋਂ ਬਾਜਵਾ ਖੁਰਦ ਜੀ ਟੀ ਰੋਡ ’ਤੇ ਪਹੁੰਚੀ ਤਾਂ ਮੋਗਾ

ਵਾਲੇ ਪਾਸੇ ਤੋਂ ਮੋਟਰ ਸਾਈਕਲ ’ਤੇ ਸਵਾਰ ਤਿੰਨ ਨੌਜਵਾਨ  ਆਪਣੇ ਅੱਗੇ ਜਾ ਰਹੀ ਕਾਰ ਨੂੰ ਓਵਰਟੇਕ ਕਰਦਿਆਂ ਫੋਰਚੂਨ ਕਾਰ ਨਾਲ ਟਕਰਾ ਗਏ।ਮੋਟਰ ਸਾਈਕਲ ਸਵਾਰਾਂ ਨੂੰ ਬਚਾਉਦਿਆਂ ਭਾਈ ਈਸ਼ਰ ਸਿੰਘ ਦੀ ਕਾਰ ਸਤਲੁਜ ਦਰਿਆ ਦੇ ਪੁਰਾਣੇ ਵਹਿਣ ਕਾਰਨ ਬਣੀ 30-35 ਫੁਟ ਡੂੰਘੀ ਖਾਈ ਵਿਚ ਤਿੰਨ ਚਾਰ ਪਲਟੀਆਂ ਖਾ ਕੇ ਥ¤ਲੇ ਜਾ ਪਈ ਤੇ ਸਿ¤ਧੀ ਹੋ ਗਈ।ਖੁਸ਼ਕਿਸਮਤੀ ਨਾਲ ਕਾਰ ਵਿਚ ਲ¤ਗਾ ਏਅਰਬੈਗ ਖੁਲ ਗਿਆ ਤੇ ਕਾਰ ਸਵਾਰ ਤਿੰਨੇ ਜਾਣੇ ਠੀਕ ਠਾਕ ਬ¤ਚ ਨਿਕਲੇ। ਦੂਜੇ ਪਾਸੇ ਮੋਟਰ ਸਾਈਕਲ ਸਵਾਰ ਰਾਜੇਸ਼ ਗੁਪਤਾ ਪੁਤਰ ਅਭਿਨਾਮ ਚੰਦਰ ਵਾਸੀ ਲੋਹੀਆਂ ਖਾਸ, ਹਰਪ੍ਰੀਤ ਸਿੰਘ ਪੁਤਰ ਨਰਿੰਦਰ ਸਿੰਘ ਦਸ਼ਮੇਸ਼ ਨਗਰ ਅੰਮ੍ਰਿਤਸਰ ਰੋਡ ਮੋਗਾ ਤੇ ਗੁਰਪ੍ਰੀਤ ਸਿੰਘ ਵਾਸੀ ਬਘੇਲਾ ਥਾਣਾ ਮਹਿਤਪੁਰ ਲ¤ਤਾਂ ਤੇ ਸ¤ਟਾਂ ਲਗਣ ਕਾਰਨ ਜਖਮੀ ਹੋ ਗਏ।ਮੌਕੇ ਤੇ ਪਹੁੰਚੇ ਐਸ ਐਚ ਓ ਸ਼ਾਹਕੋਟ ਮਨਜੀਤ ਸਿੰਘ ਨੇ ਜਖਮੀਆਂ ਨੂੰ 108 ਐਬੂਲੈਂਸ ਦੇ ਜਰੀਏ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਭੇਜ ਦਿ¤ਤਾ ਜਿਥੇ ਐਮਰਜੰਸੀ ਸੇਵਾਵਾਂ ਲਈ ਤਾਇਨਾਤ ਡਾਕਟਰ ਜਸਬੀਰ ਸਿੰਘ ਛਾਬੜਾ ਨੇ ਮਰੀਜਾਂ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਨਕੋਦਰ ਸਿਵਲ ਹਸਪਤਾਲ ਵਿਖੇ ਭੇਜ ਦਿ¤ਤਾ

WRITTEN BY