Skip to content
Independent perspectives. Global stories.
BREAKING

ਅਮਰੀਕਾ ਨੇ ਹਰਿਆਣਾ ’ਚ ਡੇਅਰੀ ਤੇ ਬਾਗਵਾਨੀ ਖੇਤਰ ਵਿਚ ਸਹਿਯੋਗ ਦੀ ਇੱਛਾ ਜਤਾਈ

Share this story

ਚੰਡੀਗੜ੍ਹ, 18 ਨਵੰਬਰ (ਨਾਗਪਾਲ)– ਅਮਰੀਕਾ ਨੇ ਖੇਤੀਬਾੜੀ ਮਾਰਕੀਟਿੰਗ ਤੇ ਡੇਅਰੀ ਵਿਕਾਸ ਤੇ ਬਾਗਬਾਨੀ ਦੇ ਖੇਤਰ ਵਿਚ ਹਰਿਆਣਾ ਨਾਲ ਸਹਿਯੋਗ ਬਣਾਉਣ ਦੀ ਇੱਛਾ ਪ੍ਰਗਟਾਈ ਹੈ। ਅਮਰੀਕੀ ਦੂਤਾਵਾਸ ਦੇ ਖੇਤੀਬਾੜੀ ਮਾਮਲਿਆਂ ਨਾਲ ਸਬੰਧਤ ਮੀਨੀਸਟਰ ਕਾਊਸਲਰ ਸ੍ਰੀ ਏਲਨ ਮਸਟਰਡ ਨੇ ਅੱਜ ਹਰਿਆਣਾ ਦੇ ਖੇਤੀਬਾੜੀ, ਸਿੰਚਾਈ, ਡੇਅਰੀ ਵਿਕਾਸ ਮੰਤਰੀ ਓਮ ਪ੍ਰਕਾਸ਼ ਘਨਖੜ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੁਲਾਕਾਤ ਕੀਤੀ ਤੇ ਵੱਖ ਵੱਖ ਮੁੱਦਿਆਂ ’ਤੇ ਵਿਸਥਾਰਤ ਚਰਚਾ ਕੀਤੀ। ਗੱਲਬਾਤ ਦੌਰਾਨ ਸ੍ਰੀ ਧਨਖੜ ਨੇ ਕਿਹਾ ਕਿ ਸੂਬੇ ਵਿਚ ਕਣਕ ਤੇ ਝੋਨੇ ਵਰਗੀਆਂ ਪਾਰੰਪਰਿਕ ਫਸਲਾਂ ਦੇ ਮੁਕਾਬਲੇ ਬਾਗਵਾਨੀ ਤੇ ਹੋਰ ਨਕਦੀ ਫਸਲਾਂ ਦੀਆਂ ਸੰਭਾਵਨਾਵਾਂ ਵੱਧ ਗਈ ਹੈ। ਇਸ ਲਈ ਹਰਿਆਣਾ ਸਰਕਾਰ ਦਾ ਸੂਬੇ ਦੇ ਨੌਜਵਾਨਾਂ ਨੂੰ ਆਤਮਨਿਰਭਰ ਬਣਾਉਣ ਦੇ ਲਈ ਖੇਤੀਬਾੜੀ ਤੇ ਡੇਅਰੀ ਵਪਾਰਿਕ ਦੇ ਖੇਰ ਨਾਲ ਜੋੜਨ ਦਾ ਪ੍ਰਸਤਾਵ ਹੈ। ਉਨ੍ਹਾਂ ਕਿਹਾ ਕਿ ਬਾਸਮਤੀ ਤੇ ਬਾਸਮਤੀ ਝੋਨੇ ਦੀ ਹੋਰ

ਕਿਸਮਾਂ ਦਾ ਹਰਿਆਣਾ ਨਾਲ ਅਮਰੀਕਾ ਵਰਗੇ ਦੇਸ਼ਾਂ ਵਿਚ ਵੱਡੇ ਪੈਮਾਨੇ ’ਤੇ ਨਿਰਯਾਤ ਕੀਤਾ ਜਾਂਦਾ ਹੈ। ਵਰਤਮਾਨ ਵਿਚ ਝੋਨੇ ਦੇ ਨਿਰਯਾਤ ਦਾ ਸੀਜਨ ਚਲ ਰਿਹਾ ਹੈ, ਅਜਿਹੇ ਵਿਚ ਉਮੀਦ ਹੈ ਕਿ ਅੱਜ ਸ੍ਰੀ ਮਸਟਡ ਨਾਲ ਹੋਈ ਮੁਲਾਕਾਤ ਸੂਬੇ ਦੇ ਕਿਸਾਨਾਂ ਦੇ ਲਈ ਫਾਇਦੇਮੰਦ ਸਾਬਤ ਹੋਵੇਗੀ। ਹਰਿਆਣਾ ਪਹਿਲਾਂ ਵੀ ਅਮਰੀਕਾ ਨਾਲ ਇਸ ਖੇਤਰ ਵਿਚ ਸਹਿਯੋਗ ਕਰਦਾ ਰਿਹਾ ਹੈ। ਇਸ ਦੌਰਾਨ ਸ੍ਰੀ ਮਸਟਰਡ ਨੇ ਕੈਲੀਫੋਰਨੀਆ ਵਿਚ ਹਰ ਸਾਲ ਆਯੋਜਿਤ ਕੀਤੇ ਜਾਣ ਵਾਲੀ ਡੇਅਰੀ ਪ੍ਰਦਰਸ਼ਨੀ ਵਿਚ ਆਉਣ ਦੇ ਲਈ ਖੇਤੀਬਾੜੀ ਮੰਤਰੀ ਨੂੰ ਸੱਦਾ ਦਿੱਤਾ, ਜਿਸ ਨੂੰ ਸ੍ਰੀ ਧਨਖੜ ਨੇ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਆਪਣੀ ਪੂਰੀ ਟੀਮ ਨਾਲ ਕੰਮ ਯੋਜਨਾ ਬਣਾਕੇ ਪ੍ਰਦਰਸ਼ਨੀ ਵਿਚ ਆਉਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵਰਤਮਾਨ ਵਿਚ ਦੁਧਾਰੂ ਪਸ਼ੂਆਂ ਦੀ ਗਿਣਤੀ 36 ਲੱਖ ਹੈ ਜਿਸ ਨੂੰ ਸਰਕਾਰ ਦਾ ਦੁਗਣਾ ਕਰਨ ਦਾ ਯਤਨ ਹੈ। ਇਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਵਧਣਗੇ।

WRITTEN BY