ਗੁਰੂਹਰਸਹਾਏ, 16 ਨਵੰਬਰ- ਪੰਜਾਬ ਸੂਬੇ ਅੰਦਰ ਬੀਤੇ ਦੋ ਦਹਾਕਿਆਂ ਤੋਂ ਚੱਲ ਰਹੇ ਅਕਾਲੀ-ਭਾਜਪਾ ਗਠਜੋੜ ਅੰਦਰ ਬੀਤੀਆਂ ਲੋਕ ਸਭਾ ਚੋਣਾਂ ਮਗਰੋਂ ਬਣੀਆਂ ਦੂਰੀਆਂ ਲਗਾਤਾਰ ਵੱਧ ਰਹੀਆਂ ਹਨ। ਰਾਜ ਪੱਧਰ ਤੋਂ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਹੇਠਲੇ ਪੱਧਰ ਤੱਕ ਪਹੁੰਚ ਗਿਆ ਹੈ ਜੋ ਹੁਣ ਥੰਮਦਾ ਨਜ਼ਰ ਨਹੀਂ ਆ ਰਿਹਾ। ਭਾਜਪਾ ਆਗੂ ਤੇ ਵਰਕਰ ਜਿੱਥੇ ਪੂਰੇ ਹੌਂਸਲੇ ਵਿੱਚ ਅਕਾਲੀ ਦਲ ਵਿਰੁੱਧ ਹਰੇਕ ਥਾਂ ’ਤੇ ਆਪਣਾ ਰੁਤਬਾ ਸਪੱਸ਼ਟ ਕਰ ਰਹੇ ਹਨ ਉ¤ਥੇ ਅਕਾਲੀ ਦਲ ਦੇ ਆਗੂ ਹਾਲੇ ਤੱਕ ਖੁੱਲ੍ਹ ਕੇ ਨਹੀਂ ਬੋਲ ਰਹੇ । ਹੇਠਲੇ ਪੱਧਰ ਦੇ ਆਗੂ ਤਾਂ ਹੋ ਰਹੀ ਬਿਆਨਬਾਜ਼ੀ ਨੂੰ ਵੀ ਨਜ਼ਰਅੰਦਾਜ਼ ਕਰ ਰਹੇ ਹਨ ਜਦਕਿ ਭਾਜਪਾ ਦੇ ਵਰਕਰ ਅਜਿਹੀ ਬਿਆਨਬਾਜ਼ੀ ਨੂੰ ਸੋਸ਼ਲ ਮੀਡੀਆ ਵਿੱਚ ਲਿਆਉਣ ਤੋਂ ਜ਼ਰਾ ਵੀ ਹਿਚਕਿਚਾਹਟ ਮਹਿਸੂਸ ਨਹੀਂ ਕਰ ਰਹੇ। ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਭਾਜਪਾ ਆਗੂਆਂ ਨੂੰ ਕੇਂਦਰੀ ਆਗੂਆਂ ਤਂੋ ਪੂਰਾ ਇਸ਼ਾਰਾ ਹੈ ਕਿ ਉਹ ਆਪਣੇ ਵਰਕਰਾਂ ਦੀ ਸਰਕਾਰੇ ਦਰਬਾਰੇ ਪਹੁੰਚ ਵਾਸਤੇ ਡਟ ਜਾਣ ਤੇ ਜੋ ਵੀ ਅਫਸਰ ਗੱਲ ਨਹੀ ਸੁਣਦਾ ਉਸ ਦਾ ਖੁੱਲ੍ਹ ਕੇ ਵਿਰੋਧ ਕਰਨ। ਇੱਕ ਰਾਜ ਮੰਤਰੀ ਪਦ ਦੇ ਇੱਕ ਭਾਜਪਾ ਆਗੂ ਨੇ ਦੱਸਿਆ ਕਿ ਸੂਬੇ ਅੰਦਰ ਅਕਾਲੀ ਦਲ ਵੱਲੋਂ ਭਾਜਪਾ ਨੂੰ ਬੀਤੇ 7ਸਾਲ ਤੋਂ ਖੁੱਡੇ ਲਗਾ ਕੇ ਰੱਖਿਆ ਗਿਆ ਹੈ ਪਰ ਹੁਣ ਇਹ ਬਰਦਾਸ਼ਤ ਨਹੀਂ
ਹੋਵੇਗਾ। ਅੱਜ ਪੰਜਾਬ ਅੰਦਰ ਅਕਾਲੀ ਦਲ ਤੇ ਕਾਂਗਰਸ ਨਾਲੋਂ ਭਾਜਪਾ ਦਾ ਵੱਡਾ ਜਨਅਧਾਰ ਬਣ ਚੁੱਕਾ ਹੈ ਜਿਸ ਕਰਕੇ ਭਾਜਪਾ ਹੁਣ ਅਕਾਲੀ ਦਲ ਨਾਲੋਂ ਵੀ ਵੱਧ ਸੀਟਾਂ ਦੀ ਮੰਗ ਕਰੇਗੀ। ਉਕਤ ਭਾਜਪਾ ਆਗੂ ਨੇ ਇਹ ਗੱਲ ਵੀ ਮੰਨੀ ਕਿ ਅਕਾਲੀ ਦਲ ਇਹ ਗੱਲ ਕਦੇ ਵੀ ਨਹੀਂ ਮੰਨੇਗਾ ਜਿਸ ਕਰਕੇ ਭਾਜਪਾ ਨੂੰ ਅਲੱਗ ਹੋਣਾ ਹੀ ਪਵੇਗਾ। ਭਾਜਪਾ ਵੱਲੋਂ ਹਰੇਕ 60 ਪਿੰਡਾਂ ਮਗਰੋਂ ਬਣਾਏ ਗਏ ਭਾਜਪਾ ਮੰਡਲ ਨੂੰ ਭਰਤੀ ਕਰਨ ਦੀ ਦਿੱਤੀ ਗਈ ਹਦਾਇਤ ਮਗਰੋਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਉਹ ਹਰੇਕ ਮੰਡਲ ਪੱਧਰ ’ਤੇ ਦਫਤਰ ਖੋਲ੍ਹੇ ਜਿਸ ਵਿੱਚ ਹਰ ਰੋਜ਼ ਮੰਡਲ ਦੇ ਅਹੁਦੇਦਾਰ ਬੈਠ ਕੇ ਜਨਤਾ ਦੇ ਕੰਮ ਕਾਰ ਕਰਨ। ਭਾਜਪਾ ਦੇ ਪੰਜਾਬ ਪੱਧਰ ਤੱਕ ਦੇ ਆਗੂ ਥਾਣੇਦਾਰਾ ਤੱਕ ਆਪਣੇ ਵਰਕਰਾਂ ਲਈ ਫੋਨ ਕਰਨ ਤੋ ਗੁਰੇਜ਼ ਨਹੀ ਕਰ ਰਹੇ। ਜਿਹੜੇ ਭਾਜਪਾ ਵਰਕਰ ਪਹਿਲਾ ਸਰਕਾਰੀ ਦਫਤਰਾਂ ਅੰਦਰ ਖੁਦ ਨੂੰ ਦਬੀ ਅਵਾਜ਼ ਵਿੱਚ ਭਾਜਪਾ ਵਰਕਰ ਕਹਿਣ ਤੋ ਡਰਦੇ ਸਨ ਜਾ ਅਕਾਲੀ ਦਲ ਨਾਲ ਹੀ ਕਹਿ ਕੇ ਚਲੇ ਜਾਦੇ ਸਨ ਹੁਣ ਹਰ ਥਾ ਤੇ ਭਾਜਪਾ ਦੇ ਆਈ ਕਾਰਡ ਵਿਖਾ ਰਹੇ ਹਨ। ਹਾਲਾਤ ਇਥੋ ਤੱਕ ਬਣ ਗਏ ਹਨ ਕਿ ਭਾਜਪਾ ਦੇ ਆਮ ਆਗੂ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਭਾਜਪਾ ਤੇ ਅਕਾਲੀ ਦਲ ਦਾ ਰਿਸ਼ਤਾ ਟੱਟ ਚੁੱਕਾ ਹੈ ਤੇ ਸਿਰਫ ਰਸਮੀ ਤੌਰ ਤੇ ਹੀ ਅਲੱਗ ਹੋਣਾ ਬਾਕੀ ਹੈ। ਭਾਜਪਾ ਵਲੋ ਪੰਜਾਬ ਭਰ ਅੰਦਰ ਆਪਣੇ ਵਰਕਰਾਂ ਨੂੰ ਲਾਮਬੰਦ ਕਰਕੇ ਭਰਤੀ ਮੁਹਿੰਮ ਵਿਚ ਲਗਾ ਦਿੱਤਾ ਗਿਆ ਹੈ। ਭਾਜਪਾ ਆਗੂ ਸ਼ਰੇਆਮ ਕਹਿ ਰਹੇ ਹਨ ਕਿ ਉਹਨਾਂ ਦਾ ਪੰਜਾਬ ਅੰਦਰ ਸਭ ਤੋ ਵੱਡਾ ਜਨਅਧਾਰ ਬਣ ਚੁੱਕਾ ਹੈ । ਕਾਂਗਰਸ ਤੇ ਅਕਾਲੀ ਦਲ ਦੋਵਾ ਨੂੰ ਹੀ ਚੈਲੇਂਜ਼ ਮੰਨ ਕੇ ਭਰਤੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਅਕਾਲੀ ਦਲ ਦੇ ਵਰਕਰ ਵੀ ਭਾਜਪਾ ਦੀ ਆਨਲਾਈਨ ਮੈਂਬਰਸ਼ਿੱਪ ਕਰਨ ਤੋ ਗੁਰੇਜ਼ ਨਹੀ ਕਰ ਰਹੇ ਹਨ। ਇੱਕ ਭਾਜਪਾ ਆਗੂ ਨੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਕਾਂਗਰਸ ਦੇ ਕਈ ਦਿੱਗਜ਼ ਨੇਤਾਵਾਂ ਦੇ ਨਾਲ ਨਾਲ ਅਕਾਲੀ ਦਲ ਦੇ ਆਗੂ ਵੀ ਸ਼ਾਮਲ ਹੋਣਗੇ ਜਿਸ ਨੂੰ ਲੈਕੇ ਭਾਜਪਾ ਹਾਈ ਕਮਾਨ ਵਲੋ ਹਰੀ ਝੰਡੀ ਵੀ ਦਿੱਤੀ ਜਾ ਸਕਦੀ ਹੈ। ਸੂਤਰਾ ਦੇ ਮੁਤਾਬਿਕ ਸਾਬਕਾ ਡੀ ਜੀ ਪੀ ਗਿੱਲ ਤੋ ਬਾਅਦ ਮਾਲਵੇ ਅੰਦਰ ਅਕਾਲੀ ਦਲ ਦੇ ਕਈ ਨੇਤਾਵਾਂ ਨਾਲ ਭਾਜਪਾ ਆਗੂ ਪੂਰੇ ਸੰਪਰਕ ਵਿੱਚ ਹਨ ਜੋ ਆਗੂ ¦ਬੇ ਸਮੇ ਤੋ ਆਪਣੇ ਆਪ ਨੂੰ ਸਾਈਲਸ ਮੰਨ ਕੇ ਚੱਲ ਰਹੇ ਹਨ ਜਿੰਨਾਂ ਦੀ ਚੁੱਪ ਅਕਾਲੀ ਦਲ ਵਾਸਤੇ ਵੱਡੇ ਜਵਾਹਰਭਾਟੇ ਦਾ ਕੰਮ ਕਰ ਸਕਦੀ ਹੈ। ਭਾਜਪਾ ਆਗੂ ਅਕਾਲੀ ਦਲ ਦੇ ਵਰਕਰਾਂ ਦੀ ਬਜਾਇ ਅਕਾਲੀ ਨੇਤਾਵਾਂ ਨਾਲ ਸੰਪਰਕ ਵਿੱਚ ਹਨ। ਦੂਜ ਪਾਸੇ ਜਿਹੜੇ ਹਲਕਿਆ ਵਿੱਚ ਅਕਾਲੀ ਦਲ ਦੇ ਵਿਧਾਇਕ ਹਨ ਜਾ ਹਲਕਾ ਇੰਚਾਰਜ਼ ਹਨ ਉਥੇ ਉਹ ਵਿਧਾਇਕ ਜਾ ਹਲਕਾ ਇੰਚਾਰਜ਼ ਵੀ ਲੋਕਲ ਭਾਜਪਾ ਆਗੂਆ ਨਾਲ ਸੰਪਰਕ ਵਿੱਚ ਹਨ ਪਰ ਉੱਥੇ ਜਿਆਦਤਰ ਇਲਾਕਿਆ ਕੁਝ ਕੁ ਹੀ ਭਾਜਪਾ ਆਗੂ ਉਹਨਾਂ ਵਲੋ ਕੀਤੇ ਕੰਮਾਂ ਦੇ ਉਪਾਸਕ ਬਣ ਰਹੇ ਹਨ। ਜੇਕਰ ਮੌਜੂਦਾ ਹਾਲਾਤਾ ਨੂੰ ਵੇਖੀਏ ਤਾ ਪੰਜਾਬ ਅੰਦਰ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਇੱਕ ਨਾਮ ਦਾ ਹੀ ਰਹਿ ਗਿਆ ਹੈ। ਅਸਲ ਵਿੱਚ ਹਾਲਾਤ ਬੁਰੀ ਤਰਾਂ ਬਦਲ ਚੁੱਕੇ ਹਨ। ‘



