ਨਵੀਂ ਦਿ¤ਲੀ, 17 ਨਵੰਬਰ (ਪੀ. ਟੀ.)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਜੰਮੂ ਤੇ ਕਸ਼ਮੀਰ ਦੀਆਂ ਆਵਾਮੀ ਨੈਸ਼ਨਲ ਕਾਨਫਰੰਸ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿ¤ਤਾ ਹੈ ਜਿਸ ‘ਚ ਉਨ੍ਹਾਂ ਚੋਣਾਂ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਪਟੀਸ਼ਨ ‘ਚ ਕਿਹਾ ਸੀ ਕਿ ਹੜ ਕਾਰਨ 8 ਲ¤ਖ ਦੇ ਕਰੀਬ ਲੋਕ ਆਪਣੇ ਘਰਾਂ ਤੋਂ ਉਜੜ ਗਏ ਸਨ ਤੇ ਅਜੇ ਤ¤ਕ ਉਹ ਚੰਗੀ ਤਰ੍ਹਾਂ ਨਹੀਂ ਵਸੇ ਹਨ ਅਤੇ ਵੋਟਾਂ ਲਈ ਪੋਲਿੰਗ ਸਟੇਸ਼ਨ ਦੀ ਥਾਂ ਲਈ ਅਜੇ ਇਮਾਰਤਾਂ ਵੀ ਤਿਆਰ ਨਹੀਂ ਹਨ, ਜਿਸ ਕਾਰਨ ਉਹ ਆਪਣੀ ਵੋਟ ਦੀ ਵਰਤੋਂ ਅਜੇ ਨਹੀਂ ਕਰ ਸਕਦੇ। ਸੁਪਰੀਮ ਕੋਰਟ ਦੇ ਜ¤ਜ ਐਚ.ਐਲ. ਦ¤ਤੂ ਦੀ ਪ੍ਰਧਾਨਗੀ ਵਾਲੇ ਬੈਂਚ ਅਤੇ ਜ¤ਜ ਏ.ਕੇ. ਸਿਕਰੀ ਨੇ ਸੀਨੀਅਰ ਵਕੀਲ ਰਾਜੀਵ ਧਵਨ ਦੀ ਇਸ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਸਾਨੂੰ ਮੁਆਫ ਕੀਤਾ ਜਾਵੇ। ਉਨ੍ਹਾਂ ਇਸ ਮਾਮਲੇ ਨੂੰ ਸੀ.ਜੀ.ਆਈ. ਕੋਲ ਭੇਜ ਦਿ¤ਤਾ ਤੇ ਹੁਣ ਸੀ.ਜੀ.ਆਈ. ਹੀ ਜੰਮੂ-ਕਸ਼ਮੀਰ ‘ਚ ਰਾਹਤ ਕਾਰਜਾਂ ਸਬੰਧੀ ਸਾਰੀਆਂ ਪਟੀਸ਼ਨਾਂ ਦੀ ਸੁਣਵਾਈ ਕਰੇਗੀ।
ਕਸ਼ਮੀਰ ਵਿੱਚ ਮੁਲਤਵੀ ਨਹੀਂ ਹੋਣਗੀਆਂ ਚੋਣਾਂ : ਸੁਪਰੀਮ ਕੋਰਟ



