Skip to content
Independent perspectives. Global stories.
BREAKING

ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਨ ਦਾ ਪ੍ਰਣ

Share this story

ਚੰਡੀਗੜ੍ਹ, 17 ਨਵੰਬਰ (ਪੀ. ਟੀ.)- ਪੰਜਾਬ ਦੇ ਸਾਰੇ ਸੰਸਦ ਦੇ ਮੈਂਬਰਾਂ ਨੇ ਸੰਸਦ ਆਦਰਸ਼ ਗਰਾਮ ਯੋਜਨਾਂ ਦੇ ਤਹਿਤ 19 ਪਿੰਡਾਂ ਦੀ ਕਾਇਆ ਕਲਪ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਤਹਿਤ ਸਾਰੇ ਪੇਂਡੂ ਖੇਤਰਾਂ ਦੇ ਸਮੁੱਚੇ ਸਰਬਪੱਖੀ ਵਿਕਾਸ ਅਤੇ ਸਵੱਛਤਾ ਤੋਂ ਇਲਾਵਾ ਸੰਸਕ੍ਰਿਤਕ, ਸਮਾਜਿਕ ਵਿਕਾਸ ਲਈ ਸਮੁੱਚੇ ਕੰਮ ਦੀ ਜ਼ੁਲੈਣਗੇ। ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ ਵਿਚ ਲਗਾਈ ਗਈ ਵਰਕਸ਼ਾਪ ਵਿਚ ਹਿੱਸਾ ਲੈਂਦੇ ਹੋਏ ਸੰਸਦ ਮੈਂਬਰਾਂ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਇਸ ਸਕੀਮ ਨੂੰ ਹੇਠਲੀ ਪੱਧਰ ਤੱਕ ਲਾਗੂ ਕਰਨ ਅਤੇ ਆਪਣਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਦੇ ਇਸ ਨਿਵੇਕਲੀ ਅਤੇ ਦਿਲ ਖਿਚਵੀਂ ਯੋਜਨਾਂ ਦਾ ਜੋਰਸਮੱਥਨ ਕਰਦੇ ਹੋਏ ਕਿਹਾ ਕਿ ਇਸ ਸਕੀਮ ਨਾਲ ਰਾਜ ਦੇ ਉਨ੍ਹਾਂ ਪਿੰਡਾਂ ਦਾ ਸਰਬਪੱਖੀ ਵਿਕਾਸ ਹੋਵੇਗਾ ਅਤੇ ਸਾਰੀਆਂ ਪਾਰਟੀਆਂ ਦੇ ਚੁਣੇ ਹੋਏ ਸੰਸਦ ਮੈਂਬਰਾਂ ਦੁਆਰਾ ਆਪਣਾ

ਭਰਪੂਰ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਪਣਾਏ ਗਏ ਸਾਰੇ ਆਦਰਸ਼ ਪਿੰਡਾਂ ਦਾ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਅਧੀਨ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਥੇ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ ਉਥੇ ਹੀ ਲੋਕਾਂ ਨਾਲ ਸਬੰਧਤ ਵੱਖ ਵੱਖ ਯੋਜਨਾਵਾ ਦੇ ਤਹਿਤ ਸਮਾਜਿਕ ਵਾਤਾਵਰਣ ਦੀ ਬਿਹਤਰੀ ਲਈ ਵੀ ਕੰਮ ਕੀਤਾ ਜਾਵੇਗਾ। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ. ਸਿਕੰਦਰ ਸਿੰਘ ਮਲੂਕਾ ਜੋ ਕਿ ਇਸ ਸਮਾਗਮ ਦੇ ਮੁੱਖ ਆਯੋਜਕ ਸਨ, ਨੇ ਕਿਹਾ ਕਿ ਇਸ ਯੋਜਨਾਂ ਨੂੰ ਲਾਗੂ ਕਰਨ ਨਾਲ ਪਿੰਡਾਂ ਦੇ ਵਿਕਾਸ ਵਿਚ ਬਹੁਤ ਵੱਡਾ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਵਿਚ ਜਿਥੇ ਪਾਰਦਰਸ਼ਤਾ ਆਵੇਗੀ, ਉਥੇ ਹੀ ਅਸੀਂ ਇਸਦੇ ਚੰਗੇ ਨਤੀਜੇ ਵੀ ਵੇਖ ਸਕਾਂਗੇ। ਉਨ੍ਹਾਂ ਕਿਹਾ ਕਿ ਤੇਰਵੀਂ ਲੋਕ ਸਭਾ ਤਹਿਤ ਪੰਜਾਬ ਦੇ ਜਿੰਨ੍ਹਾਂ 19 ਪਿੰਡਾਂ ਨੂੰ ਲਿਆ ਗਿਆ ਹੈ, ਨੂੰ 2016 ਤੱਕ ਆਦਰਸ਼ ਪਿੰਡ ਬਣਾਇਆ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ ਪਰਾਗਰਾਮ ਦੇ ਤਹਿਤ ਅਪਣਾਏ ਗਏ ਪਿੰਡਾਂ ਵਿਚ ਚਲ ਰਹੀਆਂ ਯੋਜਨਾਵਾਂ ਦੀ ਵੱਡੀ ਸਫਲਤਾ ਲਈ ਵਿਕਾਸ ਕੰਮਾਂ ਅਤੇ ਸਵੱਛਤਾ ਦੇ ਚਲ ਰਹੇ ਕੰਮਾਂ ਤੇ ਨਿਗਰਾਨੀ ਰੱਖਣ। ਪਟਿਆਲਾ ਦੇ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਨੇ ਇਸ ਪਰੋਗਰਾਮ ਨੂੰ ਹੇਠਲੀ ਪੱਧਰ ਤੱਕ ਲਾਗੂ ਕਰਨ ਲਈ ਪੰਚਾਇਤਾਂ ਅਤੇ ਪਿੰਡਾਂ ਦੇ ਲੋਕਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ। ਫਰੀਦਕੋਟ ਦੇ ਸੰਸਦੀ ਮੈਂਬਰ ਪ੍ਰੋ. ਸਾਧੂ ਸਿੰਘ ਨੇ ਇਸ ਸਕੀਮ ਤਹਿਤ ਇਨ੍ਹਾਂ ਪਿੰਡਾਂ ਦੇ ਵਿਚ ਲੋਕਾਂ ਲਈ ਜਾਗਰੂਕ ਪਰੋਗਰਾਮ ਸ਼ੁਰੂ ਕਰਨ ਦੀ ਜਰੂਰਤ ਤੇ ਜ਼ੋਰ ਦਿੱਤਾ।

WRITTEN BY