Skip to content
Independent perspectives. Global stories.
BREAKING

ਹਾਈਕੋਰਟ ’ਚ ਨਹੀਂ ਪੇਸ਼ ਹੋਇਆ ਰਾਮਪਾਲ

Share this story

ਅਦਾਲਤ ਵੱਲੋਂ ਹਰਿਆਣਾ ਸਰਕਾਰ ਦੀ ਸਖ਼ਤ ਖਿਚਾਈ
Page-1_06 ਹਿਸਾਰ, 17 ਨਵੰਬਰ (ਨਾਗਪਾਲ)- ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਾਬਾ ਰਾਮਪਾਲ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ’ਤੇ ਹਰਿਆਣਾ ਸਰਕਾਰ ਦੀ ਸਖਤ ਖਿਚਾਈ ਕੀਤੀ। ਅਦਾਲਤ ਨੇ ਕਿਹਾ ਕਿ ਰਾਮਪਾਲ ਨੂੰ ਸ਼ੁੱਕਰਵਾਰ ਤੱਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਕਤਲ ਦੇ ਇੱਕ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਪੁਲਿਸ ਨੂੰ ਰਾਮਪਾਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ, ਪਰ ਬਾਬਾ ਰਾਮਪਾਲ ਨੇ ਗ੍ਰਿਫਤਾਰੀ ਤੋਂ ਬਚਣ ਲਈ ਫਿਰ ਮੈਡੀਕਲ ਸਰਟੀਫਿਕੇਟ ਦਾ ਦਾਅ ਖੇਡਿਆ। ਬਾਬਾ ਰਾਮਪਾਲ ਵੱਲੋਂ ਹਾਈਕੋਰਟ ਵਿੱਚ ਫਿਰ ਤੋਂ ਮੈਡੀਕਲ ਸਰਟੀਫਿਕੇਟ ਪੇਸ਼ ਕੀਤਾ ਗਿਆ। ਰਾਮਪਾਲ ਨੂੰ ਅੱਜ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਿਲ

ਕਰਵਾਇਆ ਗਿਆ ਹੈ।ਹਰਿਆਣਾ ਦੇ ਡੀਜੀਪੀ ਅਤੇ ਗ੍ਰਹਿ ਸਕੱਤਰ ਅੱਜ ਇਸ ਸਬੰਧ ਵਿੱਚ ਹਾਈਕੋਰਟ ਵਿੱਚ ਪੇਸ਼ ਹੋਏ। ਅਦਾਲਤ ਨੇ ਕਿਹਾ ਕਿ ਰਾਮਪਾਲ ਡਰਾਮਾ ਕਰ ਰਿਹਾ ਹੈ ਅਤੇ ਬਚਣ ਦੇ ਲਈ ਔਰਤਾਂ ਅਤੇ ਬੱਚਿਆਂ ਦਾ ਕਵਚ ਦੀ ਤਰ੍ਹਾਂ ਸਹਾਰਾ ਲੈ ਰਿਹਾ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 21 ਨਵੰਬਰ ਨੂੰ ਹੋਵੇਗੀ।ਹਰਿਆਣਾ ਦੇ ਹਿਸਾਰ ਵਿੱਚ ਰਾਮਪਾਲ ਦੇ ਸਤਲੋਕ ਆਸ਼ਰਮ ਦੇ ਬਾਹਰ ਹਾਲੇ ਵੀ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ। ਹਿਸਾਰ ਦੇ ਬਰਵਾਲਾ ’ਚ ਰਾਮਪਾਲ ਦੇ ਆਸ਼ਰਮ ਦੇ ਬਾਹਰ 30 ਹਜ਼ਾਰ ਤੋਂ ਵੀ ਵਧ ਪੁਲਿਸ ਮੁਲਾਜ਼ਮ ਅਤੇ ਸੀਆਰਪੀਐਫ ਦੇ ਜਵਾਨ ਤਾਇਨਾਤ ਹਨ। ਪੁਲਿਸ ਨੂੰ ਬਾਬਾ ਰਾਮਪਾਲ ਦੀ ਗ੍ਰਿਫਤਾਰੀ ਤੋਂ ਰੋਕਣ ਲਈ ਉਸ ਦੇ ਸਮਰਥਕਾਂ ਨੇ ਘੇਰਾ ਬਣਾਇਆ ਹੋਇਆ ਹੈ। ਬਾਬਾ ਸਮਰਥਕ ਔਰਤਾਂ ਅਤੇ ਛੋਟੇ-ਛੋਟੇ ਬੱਚੇ ਅਤੇ ਨੌਜਵਾਨ ਆਸ਼ਰਮ ਦੇ ਬਾਹਰ ਠੰਡ ਦੇ ਵਿੱਚ ਉਸ ਦੀ ਢਾਲ ਬਣ ਕੇ ਖੜੇ ਹਨ।

WRITTEN BY