Skip to content
Independent perspectives. Global stories.
BREAKING

ਪਾਕਿਸਤਾਨ ’ਚ ਇੱਕ ਕਬਾਇਲੀ ਦਾ ਸ਼ਰੇਆਮ ਸਿਰ ਕਲਮ

Share this story

ਇਸਲਾਮਾਬਾਦ, 15 ਨਵੰਬਰ (ਪੀ. ਟੀ.)- ਪਾਕਿਸਤਾਨ ਦੇ ਖ਼ੈਬਰ ਏਜੰਸੀ ‘ਚ ਅੱਤਵਾਦੀਆਂ ਨੇ ਇਕ ਕਬਾਇਲੀ ਨੂੰ ਸੁਰੱਖਿਆ ਬਲਾਂ ਦਾ ਮੁਖ਼ਬਰ ਦੱਸ ਕੇ ਸ਼ਰੇਆਮ ਉਸ ਦਾ ਸਿਰ ਵੱਢ ਦਿੱਤਾ। ਡਾਨ ਅਖ਼ਬਾਰ ਦੀ ਖ਼ਬਰ ਅਨੁਸਾਰ ਘਟਨਾ ਸ਼ੁੱਕਰਵਾਰ ਨੂੰ ਤੀਰਾ ਘਾਟੀ ਦੇ ਮਿਹਰਬਾਨ ਕਲਅ ਦੇ ਇਲਾਕੇ ‘ਚ ਵਾਪਰੀ ਅਤੇ ਅੱਤਵਾਦੀਆਂ ਨੇ ਮ੍ਰਿਤਕ ਦੇਹ ਨੂੰ ਰਾਤ ਤੋਂ ਪਹਿਲਾਂ ਹਟਾਉਣ ਤੋਂ ਰੋਕਿਆ ਸੀ। ਮਿਹਰਬਾਨ ਕਲਅ ਅਤੇ ਇਸ ਦੇ ਨੇੜੇ ਦੇ ਇਲਾਕਿਆਂ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਲਸ਼ਕਰ-ਏ-ਇਸਲਾਮ ਦਾ ਕੰਟਰੋਲ ਹੈ।ਮਰਾਠਾ ਰਾਖਵੇਂਕਰਨ ’ਤੇ ਕੋਰਟ ਜਾਏਗੀ ਮਹਾਰਾਸ਼ਟਰ ਸਰਕਾਰਮੁੰਬਈ , 15 ਨਵੰਬਰ (ਪੀ. ਟੀ.)-ਮਹਾਰਾਸ਼ਟਰ ‘ਚ ਸਰਕਾਰੀ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ‘ਚ ਮਰਾਠਿਆਂ ਲਈ 16 ਪ੍ਰਤੀਸ਼ਤ ਕੋਟੇ ਲਈ ਮਹਾਰਾਸ਼ਟਰ ਸਰਕਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪ੍ਰਧਾਨਗੀ ‘ਚ ਆਯੋਜਿਤ ਇਕ ਮੀਟਿੰਗ ਦੌਰਾਨ ਲਿਆ ਗਿਆ । ਮੀਟਿੰਗ ਦੇ ਬਾਅਦ ਸ਼ਿਵ ਸੰਗਰਾਮ ਨੇਤਾ ਵਿਨਾਇਕ ਮੇਤੇ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਅੰਤ੍ਰਿਮ ਆਦੇਸ਼ ਦੇ ਖ਼ਿਲਾਫ਼ ਸੁਪਰੀਮ ਕੋਰਟ ਜਾਣਗੇ । ਮੇਤੇ ਨੇ ਕਿਹਾ ਕਿ ਸਰਕਾਰ ਅਗਲੇ ਹਫ਼ਤੇ ਸੁਪਰੀਮ ਕੋਰਟ ਜਾਵੇਗੀ ।

WRITTEN BY