Skip to content
Independent perspectives. Global stories.
BREAKING

ਰਣਜੀਤ ਐਵੀਨਿਊ ਆਈ ਟੀ ਆਈ ਵਿਖੇ ਬਣਨਗੀਆਂ ਨਵੀਆਂ ਵਰਕਸ਼ਾਪਾਂ

Share this story

ਅੰਮ੍ਰਿਤਸਰ, 15 ਨਵੰਬਰ (ਪਰਦੀਪ ਸ਼ਰਮਾ)- ‘ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਉਨਾਂ ਨੂੰ ਹੱਥੀਂ ਕਿਰਤ ਕਰਨ ਦੀ ਆਦਤ ਪਾਈ ਜਾਵੇ। ਹੱਥਂੀਂ ਕੰਮ ਸਿਖਾਉਣ ਦੇ ਮਕਸਦ ਨਾਲ ਹੀ ਪੰਜਾਬ ਵਿਚ ਤਕਨੀਕੀ ਸਿੱਖਿਆ ਨੂੰ ਪ੍ਰਫੁਲਿਤ ਕੀਤਾ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਨੌਜਵਾਨ ਰੌਜ਼ਗਾਰ ਪ੍ਰਾਪਤ ਕਰ ਸਕਣ।’ ਉਕਤ ਸਬਦਾਂ ਦਾ ਪ੍ਰਗਟਾਵਾ ਸਰਕਾਰੀ ਆਈ ਟੀ ਆਈ ਰਣਜੀਤ ਐਵੀਨਿਉ, ਅੰਮ੍ਰਿਤਸਰ ਵਿਖੇ ਕੈਬਨਟ ਮੰਤਰੀ ਸ੍ਰੀ ਅਨਿਲ ਜ਼ੋਸ਼ੀ ਸਥਾਨਕ ਸਰਕਾਰ ਅਤੇ ਮੈਡੀਕਲ ਐਜੂਕੇਸ਼ਨ ਨੇ 1.5 ਕਰੋੜ ਰੁ: ਦੀ ਲਾਗਤ ਨਾਲ ਬਣਨ ਵਾਲੀਆਂ ਵਰਕਸ਼ਾਪਾਂ ਦੀ ਨੀਂਹ ਪੱਥਰ ਰੱਖਣ ਦੌਰਾਨ ਕੀਤਾ। ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਉਦਯੋਗਿਕ ਅਦਾਰਿਆਂ ਨਾਲ ਭਾਈਵਾਲੀ ਪਾ ਕੇ ਇਸ ਤਕਨੀਕੀ ਸਿੱਖਿਆ ਨੂੰ ਹੁਲਾਰਾ ਦੇਣ ਦੇ ਯਤਨ ਲਗਾਤਾਰ ਕਰ ਰਹੀ ਹੈ, ਤਾਂ ਜੋ ਕੰਮ ਸਿੱਖਦੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ। ਉਨਾਂ ਨੌਜਵਾਨਾਂ ਨੂੰ ਤਕਨੀਕੀ ਹੁਨਰ ਵਿਚ

ਮੁਹਾਰਤ ਹਾਸਿਲ ਕਰਨ ਦੀ ਅਪੀਲ ਕਰਦੇ ਕਿਹਾ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਤਕਨੀਕੀ ਕਾਮਿਆਂ ਦੀ ਵੱਡੀ ਮੰਗ ਹੈ, ਪਰ ਇਸ ਲਈ ਜ਼ਰੂਰੀ ਹੈ ਕਿ ਉਹ ਆਪਣੇ ਕੰਮ ਵਿਚ ਨਿਪੁੰਨ ਹੋਣ। ਇਸ ਮੌਕੇ ਸ੍ਰੀ ਅਨਿਲ ਜੋਸ਼ੀ ਦਾ ਧੰਨਵਾਦ ਕਰਦੇ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਸਜੀਵ ਸ਼ਰਮਾ ਨੇ ਦੱਸਿਆ ਕਿ ਇਹ ਸੰਸਥਾ ਤਕਰੀਬਨ 2 ਸਾਲ ਪਹਿਲਾਂ ਕੈਬਨਟ ਮੰਤਰੀ ਸ੍ਰੀ ਅਨਿਲ ਜ਼ੋਸ਼ੀ ਦੇ ਯਤਨਾਂ ਸਦਕਾ ਹੀ ਹੋਦ ਵਿਚ ਆਈ ਸੀ। ਅਤੇ ਇਸ ਸੰਸਥਾ ਵਿਖੇ ਪਹਿਲਾਂ ਸ੍ਰੀ ਜੋਸ਼ੀ ਨੇ ਪ੍ਰਹਾਉਣਚਾਰੀ ਵਿਭਾਗ ਵਲੋ 2 ਕਰੋੜ ਦੀ ਲਾਗਤ ਨਾਲ ਬੰਦ ਹੋਣ ਵਾਲੇ ਕੋਰਸਾ ਨੂੰ ਆਪਣੇ ਨਿਜੀ ਯਤਨਾਂ ਸਦਕਾ ਬਹਾਲ ਕਰਵਾਈਆ ਅਤੇ 75 ਲੱਖ ਦੇ ਨਾਲ ਨਵੀਂ ਇਮਾਰਤ ਦੀ  ਉਸਾਰੀ ਕਰਵਾਂਈ। ਉਨਾਂ ਦੱਸਿਆ ਕਿ ਆਉਣ ਵਾਲੇ ਦਾਖਲਾ ਸੈਸ਼ਨ 2015 ਦੋਰਾਨ ਹੋਰ 12 ਨਵੇ ਕੋਰਸ ਚਲਾਏ ਜਾਣਗੇ। ਇਸ ਮੋਕੇ ਤੇ  ਪੀ ਡਬਲਯੂ ਡੀ ਦੇ ਐਕਸੀਅਨ ਸ੍ਰੀ ਜੇ ਐਸ ਸੋਢੀ ਨੂੰ ਸ੍ਰੀ ਅਨਿਲ ਜੋਸ਼ੀ ਅਤੇ ਪ੍ਰਿੰਸੀਪਲ ਵੱਲੋ 50 ਲੱਖ ਰੁ: ਦਾ ਚੈਕ ਦਿੱਤਾ ਗਿਆ। ਇਸ ਮੋਕੇ ਸੰਸਥਾ ਦੇ ਵਾਈਸ ਪ੍ਰਿੰਸ਼ੀਪਲ ਸ੍ਰੀ ਕੁਲਵਿੰਦਰ ਸਿੰਘ ,ਸ੍ਰੀ ਨਵਜੋਤ ਸਿੰਘ ਧੂਤ,ਸ੍ਰੀ ਕਰਨੈਲ ਸਿੰਘ,ਸ੍ਰੀ ਤਜਿੰਦਰ ਸਿੰਘ,ਸ੍ਰੀ ਹਰਪ੍ਰੀਤ ਸਿੰਘ,ਸ੍ਰੀ ਹਰਵਿੰਦਰ ਸਿੰਘ,ਸ੍ਰੀ ਕੁਲਵਿੰਦਰਪਾਲ ਸਿੰਘ,ਸ੍ਰੀ ਹਰਿੰਦਰ ਸਿੰਘ ਰਧਾਵਾ,ਸ੍ਰੀ ਰਣਜੀਤ ਸਿੰਘ ,ਸ੍ਰੀ ਸੁਖਜੀਤ ਸਿੰਘ,ਸ੍ਰੀ ਜ਼ਸਪਾਲ ਸਿੰਘ ,ਸ੍ਰੀ ਰਜੀਵ ਪ੍ਰਭਾਕਰ,ਸ੍ਰੀ ਦੀਪਕ ਕੁਮਾਰ,ਸ੍ਰੀ ਰਵਿੰਦਰ ਸਿੰਘ,ਸ੍ਰੀ ਮਤੀ ਜਤਿੰਦਰ ਕੋਰ,ਠੇਕੇ ਦਾਰ ਜ਼ਸਪਾਲ ਸਿੰਘ ਭੂਲਰ, ਐਸ ਡੀ ਓ ਰਜਿੰਦਰ ਕੱਕੜ,ਸ੍ਰੀ ਰਕੇਸ਼ ਮਿੰਟੂ ਪੀ ਏ,ਸ੍ਰੀ ਗੁਰਵਿੰਦਰ ਸਿੰਘ, ਸ੍ਰੀ ਹਰਪਾਲ ਸਿੰਘ, ਸ੍ਰੀ ਸਤਨਾਮ ਸਿੰਘ, ਸ੍ਰੀ ਗੁਭੇਜ਼ ਸਿੰਘ,ਸ੍ਰੀ ਰਵੀ ਕੁਮਾਰ ਅਤੇ ਸੰਸਥਾ ਦੇ ਸਿਖਿਆਰਥੀ ਮਜੂਦ ਸਨ।

WRITTEN BY