ਮੋਗਾ, 15 ਨਵੰਬਰ (ਮਨਮੀਤ ਸਿੰਘ, ਗੁਰਮੀਤ ਸਿੰਘ)- ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਦੀ ਯੋਗ ਅਗਵਾਈ ਹੇਠ ਅੱਜ ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ ਦੇ ਵਲੰਟੀਅਰਜ਼ ਨੇ ਇੱਕ ਰੋਜ਼ਾ ਐੱਨ.ਐੱਸ.ਐੱਸ ਕੈਂਪ ਲਗਾਇਆ ਜਿਸ ਵਿੱਚ 50 ਵਲੰਟੀਅਰਜ਼ ਨੇ ਭਾਗ ਲਿਆ ਅਤੇ ਘਲੋਟੀ ਰੋਡ ਅਤੇ ਜ਼ੀਰਾ ਰੋਡ ਦੀ ਸਾਫ-ਸਫਾਈ ਕੀਤੀ। ਸ਼ਹਿਰਵਾਸੀਆ ਨੇ ਇਸ ਕੈਂਪ ਦੀ ਸ਼ਲਾਘਾ ਕੀਤੀ। ਸ:ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਅਤੇ ਸੁਰਿੰਦਰ ਸਚਦੇਵਾ ਨੇ ਬੱਚਿਆਂ ਨੂੰ ਸਵੱਛ ਭਾਰਤ ਬਣਾਉਣ ਵਾਸਤੇ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ। ਇਸ ਸਮੇਂ ਪ੍ਰਿੰਸੀਪਲ ਕੋਮਲ ਕੁਮਾਰੀ ਵਿਨਾਇਕ ਅਤੇ ਪ੍ਰੌਗਰਾਮ ਅਫਸਰ ਕੁਲਦੀਪ ਰਾਏ,ਜਸਪਾਲ ਸਿੰਘ, ਰੇਨੂੰ ਬਾਲਾ ਵੀ ਸ਼ਾਮਿਲ ਸਨ ।



